06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

180 ਮੀਟਰ ਡੂੰਘੇ ਪਾਣੀ ਵਿਚ ਡੁੱਬੀ ਕਿਸ਼ਤੀ ਸਮੇਤ ਲਾਪਤਾ ਲੋਕਾਂ ਦੀ ਭਾਲ ਬਣੀ ਵੱਡੀ ਚੁਣੌਤੀ

ਵੈਨਕੂਵਰ, 30 ਜੂਨ (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਨੇੜੇ ਜਾਰਜੀਆ ਸਟ੍ਰੇਟ ਵਿਚ ਐਤਵਾਰ ਨੂੰ ਡੁੱਬੀ ਕਿਸ਼ਤੀ ਦੇ ਲਗਭਗ 180 ਮੀਟਰ ਡੂੰਘੇ ਪਾਣੀ ਵਿਚ ਹੋਣ....

Ad Position 21
repet_subhas-goyals [Copy P29]
ਅਜੀਤ ਡੈਸਕ 01-07-2026

ਵੈਨਕੂਵਰ, 30 ਜੂਨ (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਨੇੜੇ ਜਾਰਜੀਆ ਸਟ੍ਰੇਟ ਵਿਚ ਐਤਵਾਰ ਨੂੰ ਡੁੱਬੀ ਕਿਸ਼ਤੀ ਦੇ ਲਗਭਗ 180 ਮੀਟਰ ਡੂੰਘੇ ਪਾਣੀ ਵਿਚ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਇਸ ਕਾਰਨ ਲਾਪਤਾ ਲੋਕਾਂ ਦੀ ਬਰਾਮਦਗੀ ਮੁਹਿੰਮ ਬਹੁਤ ਹੀ ਔਖੀ ਬਣ ਗਈ ਹੈ।

ਸਥਾਨਕ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਇੰਨੀ ਡੂੰਘਾਈ ਤੱਕ ਆਮ ਗੋਤਾਖੋਰਾਂ ਦਾ ਪਹੁੰਚਣਾ ਸੰਭਵ ਨਹੀਂ ਹੈ। ਇਸ ਲਈ ਹੁਣ ਵਿਸ਼ੇਸ਼ ਅੰਡਰਵਾਟਰ ਰਿਕਵਰੀ ਟੀਮ ਦੀ ਮਦਦ ਨਾਲ ਡੁੱਬੀ ਕਿਸ਼ਤੀ ਅਤੇ ਲਾਪਤਾ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਪਹਿਲਾਂ ਚਲਾਈ ਜਾ ਰਹੀ ਬਚਾਅ ਮੁਹਿੰਮ ਨੂੰ ਹੁਣ ਬਰਾਮਦਗੀ ਮੁਹਿੰਮ ਵਿਚ ਬਦਲ ਦਿੱਤਾ ਗਿਆ ਹੈ, ਕਿਉਂਕਿ ਲਾਪਤਾ ਲੋਕਾਂ ਦੇ ਜ਼ਿੰਦਾ ਮਿਲਣ ਦੀ ਸੰਭਾਵਨਾ ਬਹੁਤ ਘੱਟ ਰਹਿ ਗਈ ਹੈ। ਸਮੁੰਦਰ ਦੀ ਵੱਧ ਡੂੰਘਾਈ, ਤੇਜ਼ ਧਾਰਾਵਾਂ ਅਤੇ ਸੀਮਿਤ ਦਿੱਖ ਕਾਰਨ ਰਾਹਤ ਕਾਰਜਾਂ ਵਿਚ ਕਈ ਤਕਨੀਕੀ ਮੁਸ਼ਕਿਲਾਂ ਆ ਰਹੀਆਂ ਹਨ।

ਜਾਂਚ ਅਧਿਕਾਰੀ ਹਾਦਸੇ ਦੇ ਕਾਰਨਾਂ ਦੀ ਵੀ ਪੜਤਾਲ ਕਰ ਰਹੇ ਹਨ। ਜਦੋਂ ਕਿਸ਼ਤੀ ਦਾ ਮਲਬਾ ਲੱਭ ਲਿਆ ਜਾਵੇਗਾ, ਉਸ ਤੋਂ ਬਾਅਦ ਹਾਦਸੇ ਦੇ ਅਸਲ ਕਾਰਨਾਂ ਬਾਰੇ ਹੋਰ ਜਾਣਕਾਰੀ ਸਾਹਮਣੇ ਆ ਸਕੇਗੀ।

Ad Position 22
No active advertisement
ਪਿਛਲੀ ਖ਼ਬਰ ਰਾਜਸਥਾਨ: ਬੱਸ ਤੇ ਟਰਾਲੇ ਵਿਚਾਲੇ ਭਿਆਨਕ ਟੱਕਰ, 6 ਜ਼ਿੰਦਾ ਸੜੇ ਅਗਲੀ ਖ਼ਬਰ ਅਜਨਾਲਾ ਚੋਗਾਵਾਂ ਰੋਡ ’ਤੇ ਪਿੰਡ ਉਮਰਪੁਰਾ ਕੋਲੋਂ ਅਣ-ਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
Ad Position 24