05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਸ਼ਹੀਦ ਸਿੰਘਾਂ ਦੀ ਯਾਦ ’ਚ ਕਰਵਾਇਆ ਗਿਆ ਸਾਲਾਨਾ ਮੇਲਾ

ਚੋਗਾਵਾਂ/ਅੰਮ੍ਰਿਤਸਰ, 1 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਪਿੰਡ ਠੱਠਾ ਵਿਖੇ ਗੂਰੂ ਹਰਗੋਬਿੰਦ ਸਾਹਿਬ ਜੀ ਵਲੋਂ ਲੋਹਗੜ੍ਹ ਲੜੀ ਗਈ ਪਹਿਲੀ ਜੰਗ ਦੇ ਸ਼ਹੀਦ ਸਿੰਘਾਂ ਦੀ ਯਾਦ ਵਿਚ ਬਣੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਬਿਧੀ...

Ad Position 21
repet_subhas-goyals [Copy P29]
ਅਜੀਤ ਡੈਸਕ 01-07-2026

ਚੋਗਾਵਾਂ/ਅੰਮ੍ਰਿਤਸਰ, 1 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਪਿੰਡ ਠੱਠਾ ਵਿਖੇ ਗੂਰੂ ਹਰਗੋਬਿੰਦ ਸਾਹਿਬ ਜੀ ਵਲੋਂ ਲੋਹਗੜ੍ਹ ਲੜੀ ਗਈ ਪਹਿਲੀ ਜੰਗ ਦੇ ਸ਼ਹੀਦ ਸਿੰਘਾਂ ਦੀ ਯਾਦ ਵਿਚ ਬਣੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਬਿਧੀ ਚੰਦ ਵਿਖੇ ਸਾਲਾਨਾ ਸੰਪਰਦਾਇ ਦਲ ਬਿਧੀ ਚੰਦ ਦੇ 12 ਮੁਖੀ ਜਥੇ: ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਬਾਬਾ ਨਾਹਰ ਸਿੰਘ ਸਾਧ ਤੇ ਸਮੂੰਹ ਨਗਰ ਠੱਠਾ ਤੇ ਇਲਾਕੇ ਸਹਿਯੋਗ ਨਾਲ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਏ ਗਏ। ਉਪਰੰਤ ਸੱਜੇ ਖੁੱਲ੍ਹੇ ਹਾਲ ਵਿਚ ਭਾਈ ਗੁਰਭੇਜ ਸਿੰਘ ਦਾ ਢਾਡੀ ਜਥਾ, ਭਾਈ ਗੁਰਪ੍ਰੀਤ ਸੌੜੀਆਂ ਦਾ ਕਵਿਸ਼ਰੀ ਜਥਾ, ਦਲ ਬਾਬਾ ਬਿਧੀ ਚੰਦ ਦਾ ਕਵੀਸ਼ਰੀ ਜਥਾ ਭਾਈ ਅੰਮ੍ਰਿਤਪਾਲ ਸਿੰਘ ਮਰਗਿੰਦਪੁਰਾ, ਗਿਆਨੀ ਗੁਰਜੰਟ ਬੈਂਕਾਂ ਦਾ ਕਵੀਸ਼ਰੀ ਜਥਾ, ਗਿਆਨੀ ਸੁਖਦੇਵ ਸਿੰਘ, ਭਾਈ ਜੱਜਬੀਰ ਸਿੰਘ ਮਰਗਿੰਦਪੁਰਾ ਦੇ ਢਾਡੀ ਜਥੇ ਨੇ ਜੁੜ ਇਤਿਹਾਸਕ ਬੈਠੀ ਸੰਗਤ ਨੂੰ ਸੂਰਬੀਰ ਯੋਧਿਆਂ ਦਾ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਬਾਬਾ ਨਾਹਰ ਸਿੰਘ ਸਾਧ ਵਲੋਂ ਜਥਿਆਂ ਤੇ ਸੰਤਾਂ ਮਹਾਂਪੁਰਖਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿੰਘ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕੋਲਡ-ਡ੍ਰਿੰਕ, ਆਇਸ ਕ੍ਰੀਮ, ਫਲਾਂ ਦੇ ਜੂਸ, ਗੋਲ-ਗੱਪੇ ਸਮੇਤ ਕਈ ਸਵਾਦੀ ਪਕਵਾਨਾ ਦੇ ਲੰਗਰ ਅਤੁੱਟ ਵਰਤੇ।ਇਸ ਮੌਕੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ, ਜਿਸ ਵਿਚ ਕਈ ਪ੍ਰਾਣੀ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ। ਇਸ ਮੌਕੇ ਨਿਹੰਗ ਸਿੰਘਾਂ ਵਲੋਂ ਖ਼ਾਲਸਾਈ ਰਿਵਾਇਤ ਨਿਸ਼ਾਨ-ਧੋਸਿਆ ਦੀਵਾਨ ਦੀ ਤਾਬਿਆ, ਹਾਥੀ ਘੋੜਿਆਂ ਖਾਲਸਾਈ ਰਵਾਇਤ ਅਨੁਸਾਰ ਮੁਹੱਲਾ ਖੇਡਿਆ ਗਿਆ। ਸ਼ਾਮ ਨੂੰ ਪਰਉਪਕਾਰੀ ਭਾਈ ਲੱਧਾ ਸਿੰਘ ਜੀ ਕਬੱਡੀ ਕਲੱਬ ਭਾਈ ਲੱਧੂ (ਪ੍ਰੀਤ ਲੱਧੂ), ਬੇ-ਆਫ ਪਲਾਂਟੀ ਕਬੱਡੀ ਕਲੱਬ ਨਿਊਜ਼ੀਲੈਂਡ ਦੀਆਂ ਟੀਮਾਂ ਦਰਮਿਆਨ ਫਸਵੇਂ ਮੁਕਾਬਲੇ ਹੋਏ।

Ad Position 22
No active advertisement
ਪਿਛਲੀ ਖ਼ਬਰ ਕਿਸਾਨ ਦੇ ਘਰ ਚੋਰੀ ਦੀ ਵੱਡੀ ਵਾਰਦਾਤ, ਲੱਖਾਂ ਦਾ ਸੋਨਾ ਅਤੇ ਨਗਦੀ ਚੋਰੀ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਭਾਈ ਮਰਦਾਨਾ ਜੀ ਦੇ ਵੰਸ਼ਜ਼ਾਂ ਨੂੰ ਭੇਜੀ 1 ਲੱਖ ਰੁਪਏ ਸਹਾਇਤਾ ਰਾਸ਼ੀ
Ad Position 24