05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਭਾਰੀ ਆਵਾਜਾਈ ਲਈ ਤਿੰਨ ਦਿਨ ਪਹਿਲਾਂ ਕੀਤਾ ਬੰਦ ਖਸਤਾ ਹਾਲ ਸਤਲੁਜ ਪੁਲ ਫਿਰ ਖੁੱਲ੍ਹਿਆ

ਮਾਛੀਵਾੜਾ ਸਾਹਿਬ (ਲੁਧਿਆਣਾ), 1 ਜੁਲਾਈ (ਰਾਜਦੀਪ ਸਿੰਘ ਅਲਬੇਲਾ) - ਇੱਥੋਂ ਕੁਝ ਦੂਰੀ ’ਤੇ ਸਥਿਤ ਸਤਲੁਜ ਪੁਲ ਜੋ ਕਿ ਮਾਲਵੇ ਤੇ ਦੁਆਬੇ ਨੂੰ ਜੋੜਦਾ ਹੈ, ਉਸਦੀ ਹਾਲਤ ਖਸਤਾ ਹੋ ਗਈ ਹੈ ਅਤੇ ਸਲੈਬਾਂ ਟੁੱਟ ਗਈਆਂ...

Ad Position 21
repet_subhas-goyals [Copy P29]
ਅਜੀਤ ਡੈਸਕ 01-07-2026

ਮਾਛੀਵਾੜਾ ਸਾਹਿਬ (ਲੁਧਿਆਣਾ), 1 ਜੁਲਾਈ (ਰਾਜਦੀਪ ਸਿੰਘ ਅਲਬੇਲਾ) - ਇੱਥੋਂ ਕੁਝ ਦੂਰੀ ’ਤੇ ਸਥਿਤ ਸਤਲੁਜ ਪੁਲ ਜੋ ਕਿ ਮਾਲਵੇ ਤੇ ਦੁਆਬੇ ਨੂੰ ਜੋੜਦਾ ਹੈ, ਉਸਦੀ ਹਾਲਤ ਖਸਤਾ ਹੋ ਗਈ ਹੈ ਅਤੇ ਸਲੈਬਾਂ ਟੁੱਟ ਗਈਆਂ ਹਨ ਜਿਸ ਕਾਰਨ ਵੱਡੇ-ਵੱਡੇ ਖੱਡੇ ਵੀ ਪੈ ਗਏ ਹਨ। ਦੱਸ ਦੇਈਏ ਕਿ ਇਹ ਪੁਲ ਹਮੇਸ਼ਾ ਚਰਚਾ ਵਿਚ ਰਹਿੰਦਾ ਹੈ, ਜਿਸ ਦੀ ਰਿਪੇਅਰ ਨਾ ਹੋਣ ਕਾਰਨ ਇਸ ਦੀ ਹਾਲਤ ਤਰਸਯੋਗ ਬਣੀ ਹੋਈ ਹੈ। 3 ਦਿਨ ਪਹਿਲਾਂ ਇਸ ਪੁਲ ’ਤੇ ਭਾਰੀ ਵਾਹਨਾਂ ਲਈ ਆਵਾਜਾਈ ਬੰਦ ਕਰ ਦਿੱਤੀ ਸੀ, ਪਰ ਸ਼ਾਮ ਹੁੰਦਿਆਂ ਹੀ ਇਹ ਮੁੜ ਚੱਲ ਪਈ, ਜਿਸ ਕਾਰਨ ਛੋਟੇ ਵਾਹਨਾਂ ਅਤੇ ਬੱਸਾਂ ਵਾਲਿਆਂ ਕਾਫ਼ੀ ਦਿੱਕਤ ਆ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਇਹ ਪੁਲ ਦੀ ਰਿਪੇਅਰ ਕਾਫ਼ੀ ਵਾਰ ਹੋ ਚੁੱਕੀ ਹੈ ਅਤੇ ਹੁਣ ਪਿਛਲੇ ਕਾਫ਼ੀ ਸਮੇਂ ਤੋਂ ਨਹੀਂ ਹੋਈ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਗੂੜੀ ਨੀਂਦ ਸੁੱਤਾ ਪਿਆ ਹੈ ਜੋ ਕਿ ਇਸ ਦੀ ਰਿਪੇਅਰ ਨਹੀਂ ਕਰ ਰਿਹਾ। ਉਨ੍ਹਾਂ ਮੰਗ ਕੀਤੀ ਕਿ ਇਸ ਪੁਲ ਦੀ ਰਿਪੇਅਰ ਜਲਦ ਤੋਂ ਜਲਦ ਕੀਤੀ ਜਾਵੇ ਤਾਂ ਜੋ ਆਵਾਜਾਈ ਠੀਕ ਢੰਗ ਨਾਲ ਚੱਲ ਸਕੇ। ਦੂਸਰੇ ਪਾਸੇ ਜਦੋਂ ਨਵਾਂਸ਼ਹਿਰ ਤੋਂ ਮਾਛੀਵਾੜਾ ਨੂੰ ਜਾਂਦੀਆਂ ਬੱਸਾਂ ਦੇ ਡਰਾਇਵਰਾਂ ਨੇ ਦੱਸਿਆ ਕਿ ਇਸ ਪੁਲ ਤੋਂ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਗਾਈ ਜਾਵੇ ਤਾਂ ਜੋ ਸਾਨੂੰ ਕੋਈ ਦਿੱਕਤ ਨਾ ਆਵੇ। ਰਾਜਪੁਰਾ ਤੋਂ ਆਏ ਕਾਰ ਸਵਾਰ ਨੇ ਦੱਸਿਆ ਕਿ ਇਸ ਰਸਤੇ ਰਾਹੀਂ ਸਾਨੂੰ ਘੱਟ ਸਫ਼ਰ ਤੈਅ ਕਰਨਾ ਪੈਂਦਾ ਅਤੇ ਜੇਕਰ ਅਸੀਂ ਲੁਧਿਆਣਾ ਤੋਂ ਘੁੰਮ ਕੇ ਆਉਂਦਾ ਹੈ ਤਾਂ ਜਿੱਥੇ ਸਾਡਾ ਟਾਈਮ ਵੱਧ ਲੱਗਦਾ ਹੈ ਉੱਥੇ ਡੀਜ਼ਲ ਖਰਚਾ ਵੀ ਵਧ ਜਾਂਦਾ ਹੈ।

Ad Position 22
No active advertisement
ਪਿਛਲੀ ਖ਼ਬਰ ਡਾ. ਮੁਸਕਾਨ ਸੋਨੀ ਆਲ ਇੰਡੀਆ ਡੈਂਟਲ ਸਟੂਡੈਂਟਸ ਐਂਡ ਸਰਜਨਜ਼ ਐਸੋਸੀਏਸ਼ਨ ਦੇ ਸਾਰੇ ਅਹੁਦਿਆਂ ਅਤੇ ਮੈਂਬਰਸ਼ਿਪ ਤੋਂ ਮੁਅੱਤ... ਅਗਲੀ ਖ਼ਬਰ ਮਾਵਾਂ ਧੀਆਂ ਸਤਿਕਾਰ ਯੋਜਨਾਂ ਦੀ ਸ਼ੁਰੂਆਤ ਨਾਲ ਪੰਜਾਬ ਦੀਆਂ ਲੱਖਾਂ ਮਾਵਾਂ ਧੀਆਂ ਲਈ ਇਕ ਨਵਾਂ ਅਧਿਆਇ ਸ਼ੁਰੂ ਹੋਇਆ - ਚੀ...
Ad Position 24