ਜਲਾਲਾਬਾਦ , 2 ਜੁਲਾਈ (ਕਰਨ ਚੁਚਰਾ) - ਅੱਤ ਦੀ ਗਰਮੀ ਵਿਚ ਜਲਾਲਾਬਾਦ ਦੀ ਦਸਮੇਸ਼ ਨਗਰੀ ਵਿਚ ਸਾਰੀ ਰਾਤ ਲਾਈਟ ਨਾ ਆਉਣ ਕਾਰਨ ਲੋਕਾਂ ਵਿਚ ਭਾਰੀ ਨਾਰਾਜ਼ਗੀ ਹੈ। ਦੱਸਣਯੋਗ ਹੈ ਕਿ ਰਾਤ 12 ਵਜੇ ਤੋਂ ਖ਼ਬਰ ਲਿਖੇ ਜਾਣ ਤੱਕ ਦਸਮੇਸ਼ ਨਗਰ ਵਿਚ ਬੱਤੀ ਨਹੀਂ ਆਈ। ਨੋਡਲ ਸ਼ਿਕਾਇਤ ਸੈਂਟਰ ਦਾ ਫ਼ੋਨ ਵੀ ਬੰਦ ਹੈ ਤੇ ਜਿਹੜੇ ਮੁਲਾਜ਼ਮ ਦੀ ਰਾਤ ਦੀ ਡਿਊਟੀ ਸੀ, ਉਨ੍ਹਾਂ ਵਲੋਂ ਵੀ ਫ਼ੋਨ ਸਾਰੀ ਰਾਤ ਨਹੀਂ ਚੁੱਕਿਆ ਗਿਆ ਨਾ ਹੀ ਵੱਡੇ ਅਧਿਕਾਰੀਆਂ ਵਲੋਂ ਫ਼ੋਨ ਸੁਣਿਆ ਗਿਆ। ਸਵੇਰ 4 ਵਜੇ ਕਾਰਜਕਰੀ ਇੰਜੀਨੀਅਰ ਦੇ ਧਿਆਨ ਵਿਚ ਲਿਆਂਦਾ, ਪਰ ਲਾਈਟ ਫਿਰ ਵੀ ਨਹੀਂ ਆਈ। ਲੋਕਾਂ ਦੇ ਵਿਚ ਸਰਕਾਰ ਤੇ ਵਿਭਾਗ ਪ੍ਰਤੀ ਵੱਡੀ ਨਾਰਾਜ਼ਗੀ ਹੈ।
ਤਾਜ਼ਾ ਖ਼ਬਰਾਂ
Free
ਜਲਾਲਾਬਾਦ ਦੇ ਦਸਮੇਸ਼ ਨਗਰੀ ਵਿਚ ਰਾਤ 12 ਵਜੇ ਤੋਂ ਬਿਜਲੀ ਗੁੱਲ
ਜਲਾਲਾਬਾਦ , 2 ਜੁਲਾਈ (ਕਰਨ ਚੁਚਰਾ) - ਅੱਤ ਦੀ ਗਰਮੀ ਵਿਚ ਜਲਾਲਾਬਾਦ ਦੀ ਦਸਮੇਸ਼ ਨਗਰੀ ਵਿਚ ਸਾਰੀ ਰਾਤ ਲਾਈਟ ਨਾ ਆਉਣ ਕਾਰਨ ਲੋਕਾਂ ਵਿਚ ਭਾਰੀ ਨਾਰਾਜ਼ਗੀ ਹੈ। ਦੱਸਣਯੋਗ ਹੈ ਕਿ ...
ਅਜੀਤ ਡੈਸਕ
02-07-2026