01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਜ਼ੀਰਕਪੁਰ 'ਚ 88 ਕਿੱਲੋ ਪਾਬੰਦੀਸ਼ੁਦਾ ਪਲਾਸਟਿਕ ਜ਼ਬਤ

ਜ਼ੀਰਕਪੁਰ (ਮੁਹਾਲੀ), 2 ਜੁਲਾਈ (ਹੈਪੀ ਪੰਡਵਾਲਾ) - ਅੱਜ ਜ਼ੀਰਕਪੁਰ 'ਚ ਪਾਬੰਦੀਸ਼ੁਦਾ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਵਿਰੁੱਧ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਨਗਰ ਕੌਂਸਲ ਜ਼ੀਰਕਪੁਰ...

Ad Position 21
repet_subhas-goyals [Copy P29]
ਅਜੀਤ ਡੈਸਕ 02-07-2026

ਜ਼ੀਰਕਪੁਰ (ਮੁਹਾਲੀ), 2 ਜੁਲਾਈ (ਹੈਪੀ ਪੰਡਵਾਲਾ) - ਅੱਜ ਜ਼ੀਰਕਪੁਰ 'ਚ ਪਾਬੰਦੀਸ਼ੁਦਾ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਵਿਰੁੱਧ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਨਗਰ ਕੌਂਸਲ ਜ਼ੀਰਕਪੁਰ ਤੇ ਨਗਰ ਨਿਗਮ ਮੋਹਾਲੀ ਦੀ ਐਨਫੋਰਸਮੈਂਟ ਟੀਮ ਵਲੋਂ ਸਾਂਝੀ ਕਾਰਵਾਈ ਕੀਤੀ ਗਈ।
ਇਸ ਮੁਹਿੰਮ ਦੀ ਅਗਵਾਈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਇੰਟਿਸਟ 'ਬੀ' ਆਕਾਸ਼ ਮਿਸ਼ਰਾ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉਪ ਮੰਡਲ ਅਫ਼ਸਰ ਅਤੁਲ ਸ਼ਰਮਾ ਤੇ ਨਗਰ ਕੌਂਸਲ ਜ਼ੀਰਕਪੁਰ ਦੇ ਸੈਨੇਟਰੀ ਇੰਸਪੈਕਟਰ ਮਨੋਜ ਕੁਮਾਰ ਨੇ ਨਗਰ ਨਿਗਮ ਮੋਹਾਲੀ ਦੀ ਐਨਫੋਰਸਮੈਂਟ ਟੀਮ ਦੇ ਸਹਿਯੋਗ ਨਾਲ ਕੀਤੀ।ਮੁਹਿੰਮ ਦੌਰਾਨ ਵਪਾਰਕ ਅਦਾਰਿਆਂ ਅਤੇ ਆਮ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ 'ਤੇ ਲੱਗੀ ਪਾਬੰਦੀ ਬਾਰੇ ਜਾਗਰੂਕ ਕੀਤਾ ਗਿਆ ਅਤੇ ਵਾਤਾਵਰਣ ਅਨੁਕੂਲ ਵਿਕਲਪਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਪਾਬੰਦੀ ਦੀ ਪਾਲਣਾ ਯਕੀਨੀ ਬਣਾਉਣ ਲਈ ਵੱਖ-ਵੱਖ ਥਾਵਾਂ 'ਤੇ ਜਾਂਚ ਵੀ ਕੀਤੀ ਗਈ।ਕਾਰਵਾਈ ਦੌਰਾਨ ਕਰੀਬ 88 ਕਿਲੋਗ੍ਰਾਮ ਪਾਬੰਦੀਸ਼ੁਦਾ ਸਿੰਗਲ ਯੂਜ਼ ਪਲਾਸਟਿਕ ਜ਼ਬਤ ਕੀਤਾ ਗਿਆ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਕਰੀਬ 61 ਹਜ਼ਾਰ ਰੁਪਏ ਵਾਤਾਵਰਣ ਮੁਆਵਜ਼ਾ ਵਸੂਲਿਆ ਗਿਆ।

Ad Position 22
No active advertisement
ਪਿਛਲੀ ਖ਼ਬਰ ਜਾਪਾਨ-ਭਾਰਤ ਸੰਯੁਕਤ ਆਰਥਿਕ ਫੋਰਮ ਵਿਖੇ ਨਿਵੇਸ਼ ਦੀ ਗਤੀ ਵਧਣ ਦੇ ਨਾਲ-ਨਾਲ 129 ਸਮਝੌਤਿਆਂ ਦਾ ਐਲਾਨ ਅਗਲੀ ਖ਼ਬਰ ਨਕਲੀ ਦਵਾਈ ਰੈਕੇਟ ਰਿਸ਼ਵਤ ਮਾਮਲੇ ਵਿਚ ਆਈ.ਪੀ.ਐਸ. ਦੀਪਕ ਗਹਿਲਾਵਤ 16 ਜੁਲਾਈ ਤੱਕ ਨਿਆਂਇਕ ਹਿਰਾਸਤ ਵਿਚ
Ad Position 24