31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਏ.ਐਸ.ਆਈ. ਨੇ ਨੌਜਵਾਨ ਦੇ ਮਾਰਿਆ ਥੱਪੜ, ਨੌਜਵਾਨਾਂ ਵਲੋਂ ਵੀ ਥਾਣੇਦਾਰ 'ਤੇ ਜਵਾਬੀ ਕਾਰਵਾਈ

ਜ਼ੀਰਕਪੁਰ, 3 ਜੁਲਾਈ, (ਹੈਪੀ ਪੰਡਵਾਲਾ)- ਜ਼ੀਰਕਪੁਰ ਦੇ ਵੀ.ਆਈ.ਪੀ. ਰੋਡ 'ਤੇ ਦੇਰ ਰਾਤ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਏ.ਐੱਸ.ਆਈ. ਸ਼ਰਦ ਧੀਮਾਨ ਵਲੋਂ ਇੱਕ ਨੌਜਵਾਨ...

Ad Position 21
No active advertisement
ਅਜੀਤ ਡੈਸਕ 03-07-2026

ਜ਼ੀਰਕਪੁਰ, 3 ਜੁਲਾਈ, (ਹੈਪੀ ਪੰਡਵਾਲਾ)- ਜ਼ੀਰਕਪੁਰ ਦੇ ਵੀ.ਆਈ.ਪੀ. ਰੋਡ 'ਤੇ ਦੇਰ ਰਾਤ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਏ.ਐੱਸ.ਆਈ. ਸ਼ਰਦ ਧੀਮਾਨ ਵਲੋਂ ਇੱਕ ਨੌਜਵਾਨ ਨੂੰ ਸਰੇਆਮ ਥੱਪੜ ਮਾਰ ਦਿੱਤਾ ਗਿਆ। ਇਹ ਪੂਰੀ ਘਟਨਾ ਉੱਥੇ ਖੜੇ ਲੋਕਾਂ ਵਲੋਂ ਅਪਣੇ ਮੋਬਾਇਲ ਕੈਮਰਿਆਂ 'ਚ ਕੈਦ ਕਰ ਲਈ ਗਈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਵੀ.ਆਈ.ਪੀ. ਰੋਡ ’ਤੇ ਬਣੇ ਪੁਲਿਸ ਬੀਟ ਬਾਕਸ ਦੇ ਇੰਚਾਰਜ ਏ.ਐੱਸ.ਆਈ. ਸ਼ਰਤ ਧੀਮਾਨ ਦੀ ਸੜਕ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਕੁਝ ਨੌਜਵਾਨਾਂ ਨਾਲ ਬਹਿਸ ਹੋ ਗਈ। ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਬਹਿਸਬਾਜ਼ੀ ਦੌਰਾਨ ਏ.ਐੱਸ.ਆਈ. ਨੇ ਅਚਾਨਕ ਇਕ ਨੌਜਵਾਨ ਦੇ ਮੂੰਹ 'ਤੇ ਜ਼ੋਰਦਾਰ ਥੱਪੜ ਜੜ ਦਿੱਤਾ। ਏ.ਐੱਸ.ਆਈ. ਵਲੋਂ ਮਾਰੇ ਗਏ ਇਸ ਥੱਪੜ ਤੋਂ ਬਾਅਦ ਮਾਮਲਾ ਸ਼ਾਂਤ ਹੋਣ ਦੀ ਬਜਾਏ ਹੋਰ ਵੀ ਜ਼ਿਆਦਾ ਵਿਗੜ ਗਿਆ। ਪੁਲਿਸ ਮੁਲਾਜ਼ਮ ਦੀ ਇਸ ਹਰਕਤ ਤੋਂ ਭੜਕੇ ਨੌਜਵਾਨ ਅਤੇ ਉਸ ਦੇ ਸਾਥੀਆਂ ਨੇ ਕਾਨੂੰਨ ਨੂੰ ਹੱਥ ਵਿਚ ਲੈਂਦਿਆਂ ਮੌਕੇ 'ਤੇ ਹੀ ਏ.ਐੱਸ.ਆਈ. ਦੇ ਵੀ ਥੱਪੜ ਜੜ੍ਹ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਜਨਤਾ ਨਹੀਂ ਕਰਦੀ ਰਾਜਾ ਵੜਿੰਗ ਦਾ ਸਮਰਥਨ- ਕਾਂਗਰਸੀ ਆਗੂ ਤਰਸੇਮ ਸਿੰਘ ਅਗਲੀ ਖ਼ਬਰ ਗੁਜਰਾਤ ਦੀ ਗੱਡੀ ਵਿਚੋਂ ਦੋ ਨੌਜਵਾਨ 62 ਲੱਖ ਨਕਦੀ ਸਮੇਤ ਪੁਲਿਸ ਨੇ ਕੀਤੇ ਕਾਬੂ
Ad Position 24