31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਬਿਨਾਂ ਮੀਟਰ ਰੀਡਿੰਗ ਦੇ ਲੋਕਾਂ ਘਰ ਪਹੁੰਚੇ ਭਾਰੀ ਭਰਕਮ ਬਿੱਲ, ਬਿਜਲੀ ਬੋਰਡ ਵਿਚ ਲੱਗੀਆਂ ਲੰਮੀਆਂ ਲਾਈਨਾਂ

ਜ਼ੀਰਕਪੁਰ, 3 ਜੁਲਾਈ (ਮਨਿੰਦਰ ਸਿੰਘ)- ਪਿਛਲੇ ਕੁਝ ਮਹੀਨਿਆਂ ਤੋਂ ਮੀਟਰ ਰੀਡਰਾਂ ਦੀ ਹੜਤਾਲ ਦੇ ਕਾਰਨ ਬਿਜਲੀ ਬੋਰਡ ਵਲੋਂ ਲੋਕਾਂ ਦੇ ਘਰ ਐਵਰੇਜ ਬਿੱਲ ਭੇਜੇ ਜਾ ਰਹੇ ਹਨ, ਜਿਸ ਕਾਰਨ ਲੋਕਾਂ....

Ad Position 21
No active advertisement
ਅਜੀਤ ਡੈਸਕ 03-07-2026

ਜ਼ੀਰਕਪੁਰ, 3 ਜੁਲਾਈ (ਮਨਿੰਦਰ ਸਿੰਘ)- ਪਿਛਲੇ ਕੁਝ ਮਹੀਨਿਆਂ ਤੋਂ ਮੀਟਰ ਰੀਡਰਾਂ ਦੀ ਹੜਤਾਲ ਦੇ ਕਾਰਨ ਬਿਜਲੀ ਬੋਰਡ ਵਲੋਂ ਲੋਕਾਂ ਦੇ ਘਰ ਐਵਰੇਜ ਬਿੱਲ ਭੇਜੇ ਜਾ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਵਿਭਾਗ ਵਲੋਂ ਇਹ ਬਿੱਲ ਸਮੇਂ ਤੋਂ ਦੇਰੀ ਨਾਲ ਭੇਜੇ ਜਾ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਸਰਕਾਰ ਵਲੋਂ ਦਿੱਤੀ ਜਾ ਰਹੀ ਮੁਫਤ ਬਿਜਲੀ ਦੀ ਸਹੂਲਤ ਦਾ ਲਾਭ ਨਹੀਂ ਮਿਲ ਰਿਹਾ ਹੈ। ਬੀਤੇ ਦਿਨੀਂ ਬਿਜਲੀ ਵਿਭਾਗ ਵਲੋਂ ਅੱਜ ਦੀ ਆਖਰੀ ਮਿਤੀ ਦੇ ਬਿਨਾਂ ਰੀਡਿੰਗ ਭਾਰੀ ਭਰਕਮ ਬਿਲ ਲੋਕਾਂ ਦੇ ਘਰ ਭੇਜ ਦਿੱਤੇ ਗਏ, ਜਿਸ ਕਾਰਨ ਅੱਜ ਲੋਕ ਇਨ੍ਹਾਂ ਬਿਲਾਂ ਬਾਰੇ ਜਾਣਕਾਰੀ ਲੈਣ ਲਈ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਲੰਮੀਆਂ ਲਾਈਨਾਂ ਲਗਾ ਕੇ ਖੜੇ ਦੇਖੇ ਗਏ। ਇਸ ਮੌਕੇ ਕੁਝ ਲੋਕਾਂ ਨੇ ਦੱਸਿਆ ਕਿ ਉਨਾਂ ਦੇ ਘਰੇ ਸਿਰਫ਼ ਇਕ ਪੱਖਾ ਤੇ ਬਿਜਲੀ ਦਾ ਇਕ ਬਲਬ ਹੈ, ਜਦ ਕਿ ਉਨ੍ਹਾਂ ਨੂੰ ਬਿਜਲੀ ਵਿਭਾਗ ਵਲੋਂ 4 ਹਜ਼ਾਰ ਰੁਪਏ ਦਾ ਬਿੱਲ ਭੇਜ ਦਿੱਤਾ ਗਿਆ ਹੈ। ਇਸ ਸੰਬੰਧੀ ਉਹ ਵਿਭਾਗੀ ਅਧਿਕਾਰੀਆਂ ਤੋਂ ਜਾਣਕਾਰੀ ਲੈਣ ਆਏ ਹਨ।

Ad Position 22
No active advertisement
ਪਿਛਲੀ ਖ਼ਬਰ ਚਰਨਜੀਤ ਸਿੰਘ ਚੰਨੀ ਦੇ ਘਰ ਪੁੱਜੇ ਮਾਝੇ ਦੇ ਸੀਨੀਅਰ ਕਾਂਗਰਸੀ ਆਗੂ ਅਗਲੀ ਖ਼ਬਰ ਜਨਤਾ ਨਹੀਂ ਕਰਦੀ ਰਾਜਾ ਵੜਿੰਗ ਦਾ ਸਮਰਥਨ- ਕਾਂਗਰਸੀ ਆਗੂ ਤਰਸੇਮ ਸਿੰਘ
Ad Position 24