30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਨਸ਼ਿਆਂ ਖ਼ਿਲਾਫ਼ ਪ੍ਰਦਰਸ਼ਨ ਨੂੰ ਡੀ.ਐਸ.ਪੀ ਦਾਖਾ ਨੇ ਰਸਤੇ ਵਿਚ ਹੀ ਰੋਕਿਆਂ

ਜਗਰਾਉਂ (ਲੁਧਿਆਣਾ), 3 ਜੁਲਾਈ (ਕੁਲਦੀਪ ਸਿੰਘ ਲੋਹਟ)- ਪੰਜਾਬ ਵਿਚ ਨਸ਼ਿਆਂ ਦੇ ਵਧਦੇ ਪ੍ਰਕੋਪ ਖ਼ਿਲਾਫ਼...

Ad Position 21
No active advertisement
ਅਜੀਤ ਡੈਸਕ 03-07-2026

ਜਗਰਾਉਂ (ਲੁਧਿਆਣਾ), 3 ਜੁਲਾਈ (ਕੁਲਦੀਪ ਸਿੰਘ ਲੋਹਟ)- ਪੰਜਾਬ ਵਿਚ ਨਸ਼ਿਆਂ ਦੇ ਵਧਦੇ ਪ੍ਰਕੋਪ ਖ਼ਿਲਾਫ਼ ਆਵਾਜ਼ ਉਠਾਉਣ ਲਈ ਨਿਕਲੀ ਹਾਸਰਸ ਕਲਾਕਾਰ ਟੀਟੂ ਬਾਣੀਆ ਅਤੇ ਉਸਦੇ ਸਾਥੀਆਂ ਦੀ ਮੁਹਿੰਮ ਉਸ ਵੇਲੇ ਅਚਾਨਕ ਇਕ ਅਜੀਬ ਮੋੜ ’ਤੇ ਪਹੁੰਚ ਗਈ, ਜਦੋਂ ਉਹ ਜਗਰਾਉ ਵਿਖੇ ਐਸ.ਐਸ.ਪੀ ਨੂੰ ਮੰਗ ਪੱਤਰ ਦੇਣ ਲਈ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਵਲੋਂ ਰਸਤੇ ਵਿਚ ਰੋਕ ਲਏ ਗਏ।

ਜਾਣਕਾਰੀ ਅਨੁਸਾਰ ਟੀਟੂ ਬਾਣੀਆ ਆਪਣੇ ਸਾਥੀਆਂ ਸਮੇਤ ਨਸ਼ਿਆਂ ਦੇ ਮੁੱਦੇ ’ਤੇ ਪ੍ਰਸ਼ਾਸਨ ਨੂੰ ਜਵਾਬਦੇਹ ਬਣਾਉਣ ਲਈ ਐਸ.ਐਸ.ਪੀ. ਜਗਰਾਉਂ ਨੂੰ ਮੰਗ ਪੱਤਰ ਸੌਂਪਣ ਵਾਸਤੇ ਆ ਰਹੇ ਸਨ। ਪਰ ਇਸ ਤੋਂ ਪਹਿਲਾਂ ਹੀ ਥਾਣਾ ਦਾਖਾ ਦੇ ਐਸ.ਐਚ.ਓ ਕੁਲਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਉਨ੍ਹਾਂ ਦਾ ਕਾਫ਼ਲਾ ਰਸਤੇ ਵਿਚ ਰੋਕ ਲਿਆ ਅਤੇ ਸ਼ਹਿਰ ਵਿਚ ਦਾਖ਼ਲ ਹੋਣ ਦੀ ਬਜਾਏ ਬਾਹਰ ਇਕ ਨਿੱਜੀ ਢਾਬੇ ’ਤੇ ਲੈ ਜਾ ਬਿਠਾਇਆ। ਜਿੱਥੇ ਇਕ ਪਾਸੇ ਪ੍ਰਦਰਸ਼ਨਕਾਰੀਆਂ ਨੂੰ ਉਮੀਦ ਸੀ ਕਿ ਉਹ ਆਪਣਾ ਰੋਸ ਦਰਜ ਕਰਵਾਉਣਗੇ, ਉੱਥੇ ਦੂਜੇ ਪਾਸੇ ਸਾਰਾ ਮਾਮਲਾ ਰਸਮੀ ਕਾਰਵਾਈ ਦੀ ਥਾਂ “ਚਾਹ ਦੀਆਂ ਚੁਸਕੀਆਂ” ਅਤੇ ਗੱਲਬਾਤ ਤੱਕ ਸੀਮਤ ਹੋ ਕੇ ਰਹਿ ਗਿਆ।

ਦੱਸਿਆ ਜਾਂਦਾ ਹੈ ਕਿ ਡੀ.ਐਸ.ਪੀ ਦਾਖਾ ਕਰਨ ਸਿੰਘ ਸੰਧੂ ਨੇ ਮੌਕੇ ’ਤੇ ਹੀ ਟੀਟੂ ਬਾਣੀਆ ਤੋਂ ਮੰਗ ਪੱਤਰ ਖੁਦ ਪ੍ਰਾਪਤ ਕਰ ਲਿਆ ਅਤੇ ਪ੍ਰਦਰਸ਼ਨਕਾਰੀਆਂ ਦਾ ਜੋਸ਼ ਗਰਮ ਚਾਹ ਦੇ ਕੱਪਾਂ ਨਾਲ ਹੀ ਠੰਢਾ ਕਰ ਦਿੱਤਾ। ਇਸ ਮੌਕੇ ਥਾਣਾ ਦਾਖਾ ਦੇ ਮੁਖੀ ਕੁਲਜਿੰਦਰ ਸਿੰਘ ਨੇ ਕਿਹਾ ਕਿ ਮੰਗ ਪੱਤਰ ਸਬੰਧਿਤ ਅਧਿਕਾਰੀਆਂ ਰਾਹੀਂ ਅੱਗੇ ਭੇਜਿਆ ਜਾਵੇਗਾ ਅਤੇ ਇਸਨੂੰ ਮੁੱਖ ਮੰਤਰੀ ਤੱਕ ਪੁਜਾਉਣ ਦੀ ਕਾਰਵਾਈ ਕੀਤੀ ਜਾਵੇਗੀ।

ਦਿਲਚਸਪ ਗੱਲ ਇਹ ਰਹੀ ਕਿ ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ ’ਤੇ ਆਪਣੇ ਵਿਅੰਗਾਤਮਕ ਟੋਟਕਿਆਂ ਰਾਹੀਂ ਤਿੱਖੀ ਚੋਟ ਕਰਨ ਵਾਲੇ ਟੀਟੂ ਬਾਣੀਆ ਨੂੰ ਇਸ ਵਾਰ ਖੁਦ ਇਕ ਅਜਿਹੀ ਪ੍ਰਸ਼ਾਸਨਿਕ “ਟਿੱਚਰ” ਦਾ ਸਾਹਮਣਾ ਕਰਨਾ ਪਿਆ, ਜਿਸਦੀ ਚਰਚਾ ਹੁਣ ਇਲਾਕੇ ਭਰ ਵਿਚ ਛਿੜੀ ਹੋਈ ਹੈ, ਕੀ ਪੰਜਾਬ ਵਿਚ ਨਸ਼ਿਆਂ ਵਰਗੇ ਗੰਭੀਰ ਮੁੱਦੇ ’ਤੇ ਪ੍ਰਦਰਸ਼ਨਕਾਰੀਆਂ ਵਲੋਂ ਪੁਲਿਸ ਖਿਲਾਫ਼ ਉਠਾਈਆਂ ਜਾ ਰਹੀਆਂ ਆਵਾਜ਼ਾਂ ਨੂੰ ਇਸੇ ਤਰ੍ਹਾਂ ਰਸਮੀ ਗੱਲਬਾਤਾਂ ਅਤੇ ਚਾਹ ਦੀਆਂ ਪਿਆਲੀਆਂ ਵਿਚ ਸਮੇਟ ਲਿਆ ਜਾਂਦਾ ਰਹੇਗਾ ਤੇ ਆਮ ਲੋਕ ਗੁੰਮਰਾਹ ਹੁੰਦੇ ਰਹਿਣਗੇ..? ਇਹ ਇਕ ਵੱਡਾ ਸਵਾਲ ਹੈ । ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਡੇਂਗੂ ਨੂੰ ਰੋਕਣ ਲਈ ਸਿਰਫ਼ ਸਰਕਾਰੀ ਮੁਹਿੰਮ ਹੀ ਕਾਫ਼ੀ ਨਹੀਂ, ਸਗੋਂ ਹਰ ਨਾਗਰਿਕ ਨੂੰ ਆਪਣੇ ਘਰ ਅਤੇ ਆਲੇ-ਦੁਆਲੇ ਸਫ਼ਾਈ ਰੱਖਣ ਅਤੇ ਪਾਣੀ ਇਕੱਠਾ ਨਾ ਹੋਣ ਦੇਣ ਦੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ।

 

Ad Position 22
No active advertisement
ਪਿਛਲੀ ਖ਼ਬਰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਅੱਠ ਕਾਰਕੁੰਨ ਗ੍ਰਿਫ਼ਤਾਰ ਅਗਲੀ ਖ਼ਬਰ ਡੇਂਗੂ ਖ਼ਿਲਾਫ਼ ਸਖ਼ਤ ਕਾਰਵਾਈ, ਜ਼ੀਰਕਪੁਰ 'ਚ ਲਾਰਵਾ ਮਿਲਣ 'ਤੇ 6 ਘਰਾਂ ਦੇ ਚਲਾਨ
Ad Position 24