30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਮਹਿੰਦਰਾਂ ਪਿੱਕਅਪ ਗੱਡੀ ਹੇਠ ਆਉਣ ਕਾਰਣ ਇਕ ਵਿਅਕਤੀ ਦੀ ਮੌਤ

ਮਮਦੋਟ (ਫਿਰੋਜ਼ਪੁਰ), 3 ਜੁਲਾਈ (ਰਾਜਿੰਦਰ ਸਿੰਘ ਹਾਂਡਾ)- ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਬਣ ਰਹੇ ਮਾਰਗ...

Ad Position 21
No active advertisement
ਅਜੀਤ ਡੈਸਕ 03-07-2026

ਮਮਦੋਟ (ਫਿਰੋਜ਼ਪੁਰ), 3 ਜੁਲਾਈ (ਰਾਜਿੰਦਰ ਸਿੰਘ ਹਾਂਡਾ)- ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਬਣ ਰਹੇ ਮਾਰਗ ਦੀ ਉਸਾਰੀ ਲਈ ਲੱਗੇ ਵਾਹਨਾਂ ਲਈ ਡੀਜ਼ਲ ਲੈ ਕੇ ਜਾ ਰਹੀ ਮਹਿੰਦਰਾਂ ਪਿੱਕਅਪ ਗੱਡੀ ਹੇਠ ਆਉਣ ਕਾਰਨ ਪਿੰਡ ਮਸਤਾ ਗੱਟੀ ਨੰਬਰ 1 ਵਿਖੇ ਇਕ ਵਿਅਕਤੀ ਗੁਰਦੀਪ ਸਿੰਘ ਉਮਰ ਕਰੀਬ 50 ਸਾਲ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸਦੀ ਦੀ ਮੌਤ ਹੋ ਗਈ।

ਉਧਰ ਗੁੱਸੇ ਵਿਚ ਆਏ ਪਿੰਡ ਵਾਸੀਆਂ ਵਲੋਂ ਹਾਦਸੇ ਦਾ ਕਾਰਨ ਬਣੀ ਪਿੱਕਅਪ ਗੱਡੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਪਿੰਡ ਵਾਸੀਆਂ ਦਾ ਦੋਸ਼ ਸੀ ਕਿ ਸੜਕ ਬਣਾਉਣ ਲਈ ਪੇਂਡੂ ਸੜਕਾਂ ਤੇ ਠੇਕੇਦਾਰ ਵਲੋਂ ਗੱਡੀਆਂ ਤੇ ਟਿੱਪਰ ਬੜੀ ਤੇਜ਼ ਰਫਤਾਰ ਵਿਚ ਚਲਾਏ ਜਾਂਦੇ ਹਨ, ਜਿਸ ਸਬੰਧੀ ਪਹਿਲਾਂ ਵੀ ਕਈ ਵਾਰ ਕਿਹਾ ਗਿਆ ਹੈ, ਪਰੰਤੂ ਠੇਕੇਦਾਰ ਦੀਆਂ ਗੱਡੀਆਂ ਵਲੋਂ ਰਫ਼ਤਾਰ ਘੱਟ ਨਹੀਂ ਕੀਤੀ ਗਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

ਉੱਧਰ ਹਾਦਸੇ ਦਾ ਪਤਾ ਚੱਲਣ ਤੋਂ ਬਾਅਦ ਥਾਣਾ ਮਮਦੋਟ ਦੀ ਪੁਲਿਸ ਮੌਕੇ ਤੇ ਪਹੁੰਚੀ ਹੋਈ ਸੀ, ਪੁਲਿਸ ਮੁਤਾਬਕ ਪਿੱਕਅਪ ਗੱਡੀ ਦਾ ਚਾਲਕ ਵੀ ਪਿੰਡ ਵਾਸੀਆਂ ਦੇ ਕਬਜ਼ੇ ਅਧੀਨ ਹੈ, ਪੁਲਿਸ ਵਲੋਂ ਪਿੰਡ ਵਾਸੀਆਂ ਨੂੰ ਗੱਡੀ ਦਾ ਚਾਲਕ ਪੁਲਿਸ ਨੂੰ ਸੌਂਪਣ ਲਈ ਦਬਾਅ ਪਾਇਆ ਜਾ ਰਿਹਾ ਸੀ, ਜਦਕਿ ਪਿੰਡ ਵਾਸੀਆਂ ਅਨੁਸਾਰ ਗੱਡੀ ਦੇ ਚਾਲਕ ਨੂੰ ਸੜਕ ਬਣਾਉਣ ਵਾਲੇ ਠੇਕੇਦਾਰ ਦੇ ਆਦਮੀ ਲੈ ਗਏ ਹਨ।

 

Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਵਰਕਰਾਂ ਵਜੋਂ ਸਾਡਾ ਇਕੋ ਇਕ ਉਦੇਸ਼ ਕਿ 2027 ਵਿਚ ਕਾਂਗਰਸ ਦੀ ਸਰਕਾਰ ਬਣਾਉਣਾ- ਗੌਤਮ ਸੇਠ ਅਗਲੀ ਖ਼ਬਰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਅੱਠ ਕਾਰਕੁੰਨ ਗ੍ਰਿਫ਼ਤਾਰ
Ad Position 24