29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸਰੀ 'ਚ 14ਵਾਂ ਸਾਲਾਨਾ ਮੀਰੀ ਪੀਰੀ ਫੁੱਟਬਾਲ ਟੂਰਨਾਮੈਂਟ ਹੋਇਆ ਸ਼ੁਰੂ

ਵੈਨਕੂਵਰ, 4 ਜੁਲਾਈ (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰਸਿੱਧ ਬੀਸੀ ਟਾਈਗਰਜ਼ ਫੁੱਟਬਾਲ ਕਲੱਬ ਵਲੋਂ...

Ad Position 21
No active advertisement
ਅਜੀਤ ਡੈਸਕ 04-07-2026

ਵੈਨਕੂਵਰ, 4 ਜੁਲਾਈ (ਮਲਕੀਤ ਸਿੰਘ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰਸਿੱਧ ਬੀਸੀ ਟਾਈਗਰਜ਼ ਫੁੱਟਬਾਲ ਕਲੱਬ ਵਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ 14ਵਾਂ ਸਾਲਾਨਾ ਮੀਰੀ ਪੀਰੀ ਫੁੱਟਬਾਲ ਟੂਰਨਾਮੈਂਟ ਅੱਜ ਸਰੀ ਦੇ ਐਥਲੈਟਿਕਸ ਪਾਰਕ ਵਿਚ ਧੂਮ ਧੜੱਕੇ ਨਾਲ ਆਰੰਭ ਹੋ ਗਿਆ ਹੈ।
ਅੱਜ ਦੇ ਇਸ ਉਦਘਾਟਨੀ ਸਮਾਰੋਹ ਦੌਰਾਨ ਸ਼ਾਮਿਲ ਹੋਈਆਂ ਸਿਆਸੀ ਸ਼ਖਸੀਅਤਾਂ 'ਚ ਕੈਬਨਿਟ ਮੰਤਰੀ ਰਣਦੀਪ ਸਰਾਏ, ਭਾਜਪਾ ਆਗੂ ਅਜਮੇਰ ਸਿੰਘ ਭਾਗਪੁਰ, ਮਾਈਨਿੰਗ ਵਿਭਾਗ ਦੇ ਸੁਬਾਈ ਮੰਤਰੀ ਜਗਰੂਪ ਬਰਾੜ, ਕੌਂਸਲਰ ਐਨਿਸ ਲਿਡਾਂ, ਮੰਤਰੀ ਜੈਸੀ ਸੁੰਨੜ, ਗੈਰੀਬੈਗ, ਵਿਧਾਇਕ ਆਮਨਾ ਸ਼ਾਹ, ਸਾਬਕਾ ਮੇਅਰ ਡੱਗ ਮੁਕੱਲਮ, ਕੌਂਸਲਰ ਮਨਦੀਪ ਨਾਗਰਾ, ਸਾਈਨਾ ਵਰਮਾਨੀ, ਗਗਨ, ਸ਼ੈਲੀ ਆਦਿ ਦੇ ਨਾਮ ਜ਼ਿਕਰਯੋਗ ਹਨ।

ਅਜਿੰਦਰਪਾਲ ਸਿੰਘ ਮਾਂਗਟ ਅਤੇ ਸੁਖਬੀਰ ਸਿੰਘ ਪੁੰਨੀਆ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਲਗਾਤਾਰ ਤਿੰਨ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਦੇ ਪਹਿਲੇ ਦਿਨ ਬੀ.ਸੀ ਟਾਈਗਰਜ ਅਤੇ ਬਰੈਪਟਨ ਦੀ ਟੀਮ ਦਰਮਿਆਨ ਮੈਚ ਖੇਡਿਆ ਗਿਆ ਜਿਸ ਵਿਚੋਂ ਬੀ.ਸੀ.ਟਾਈਗਰਜ ਦੀ ਟੀਮ ਜੇਤੂ ਰਹੀ ਉਨ੍ਹਾਂ ਇਹ ਵੀ ਦੱਸਿਆ ਕਿ ਲਗਾਤਾਰ ਪੰਜ ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਦੌਰਾਨ 5 ਜੁਲਾਈ ਨੂੰ ਫਾਈਨਲ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂ ਟੀਮ ਨੂੰ 15,000 ਡਾਲਰ ਦਾ ਨਗਦ ਇਨਾਮ ਦਿੱਤਾ ਜਾਵੇਗਾ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਟੂਰਨਾਮੈਂਟ ਦੌਰਾਨ ਦਰਸ਼ਕਾਂ ਲਈ ਇਕ ਵਿਸ਼ਾਲ ਐਲ.ਈ.ਡੀ. ਪਰਦੇ 'ਤੇ ਫ਼ੀਫ਼ਾ ਵਿਸ਼ਵ ਕੱਪ ਦੇ ਮੈਚਾਂ ਦਾ ਵੀ ਸਿੱਧਾ ਪ੍ਰਸਾਰਣ ਦਿਖਾਏ ਜਾਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਅੱਜ ਦੇ ਉਦਘਾਟਨੀ ਸਮਾਰੋਹ ਵਿਚ ਪਹੁੰਚੇ ਖਿਡਾਰੀਆਂ, ਮਾਪਿਆਂ ਤੇ ਹੋਰਨਾਂ ਖੇਡ ਪ੍ਰੇਮੀਆਂ ਲਈ 'ਦੀ ਹਟ ਪੀਜਾ ਕੰਪਨੀ' ਵੱਲੋਂ ਫਰੀ ਪੀਜੇ ਵੰਡਣ ਦੀ ਸੇਵਾ ਕੀਤੀ ਗਈ। ਆਯੋਜਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ 230 ਟੀਮਾਂ ਸ਼ਮੂਲੀਅਤ ਕਰਨਗੀਆਂ।

Ad Position 22
No active advertisement
ਪਿਛਲੀ ਖ਼ਬਰ 1991 ਫਰਜ਼ੀ ਪੁਲਿਸ ਮੁਕਾਬਲੇ ਵਿਚ ਕਸ਼ਮੀਰ ਸਿੰਘ ਨੂੰ ਅਦਾਲਤ ਨੇ ਸੁਣਾਈ ਪੰਜ ਸਾਲ ਦੀ ਕੈਦ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੰਨ 1955 ਵਿਚ ਸ੍ਰੀ ਦਰਬਾਰ ਸਾਹਿਬ ਅੰਦਰ ਪੁਲਿਸ ਹਮਲੇ ਦੀ ਯਾਦ ਮਨਾਈ
Ad Position 24