24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਨਗਰ ਕੌਂਸਲ ਤਪਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੱਲ੍ਹ 6 ਜੁਲਾਈ ਨੂੰ

ਤਪਾ ਮੰਡੀ (ਬਰਨਾਲਾ), 5 ਜੁਲਾਈ (ਵਿਜੇ ਸ਼ਰਮਾ) - ਪਿਛਲੇ ਕਈ ਦਿਨਾਂ ਤੋਂ ਨਗਰ ਕੌਂਸਲ ਤਪਾ ਦਾ ਪ੍ਰਧਾਨ ਅਤੇ ਮੀਤ ਪ੍ਰਧਾਨ ਬਣਾਉਣ ਸੰਬੰਧੀ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਦੇਰ ਰਾਤ ਤੱਕ ਵੱਖੋ...

Ad Position 21
No active advertisement
ਅਜੀਤ ਡੈਸਕ 05-07-2026

ਤਪਾ ਮੰਡੀ (ਬਰਨਾਲਾ), 5 ਜੁਲਾਈ (ਵਿਜੇ ਸ਼ਰਮਾ) - ਪਿਛਲੇ ਕਈ ਦਿਨਾਂ ਤੋਂ ਨਗਰ ਕੌਂਸਲ ਤਪਾ ਦਾ ਪ੍ਰਧਾਨ ਅਤੇ ਮੀਤ ਪ੍ਰਧਾਨ ਬਣਾਉਣ ਸੰਬੰਧੀ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਦੇਰ ਰਾਤ ਤੱਕ ਵੱਖੋ ਵੱਖ ਥਾਵਾਂ 'ਤੇ ਚੱਲਦਾ ਰਿਹਾ ਕਿ ਨਗਰ ਕੌਂਸਲ ਤਪਾ ਦਾ ਪ੍ਰਧਾਨ ਕਦੋਂ ਤੇ ਕੋਣ ਬਣੇਗਾ, ਕਿਉਂਕਿ ਭਦੋੜ ਅਤੇ ਧਨੌਲਾ ਵਿਖੇ ਨਗਰ ਕੌਂਸਲ ਦਾ ਪ੍ਰਧਾਨ ਅਤੇ ਮੀਤ ਪ੍ਰਧਾਨ ਨਿਯੁਕਤ ਕੀਤੇ ਗਏ ਹਨ । ਇਸੇ ਲੜੀ ਤਹਿਤ ਸਰਕਾਰੀ ਪੱਤਰ ਦੇ ਹਵਾਲੇ ਨਾਲ 6 ਜੁਲਾਈ ਨੂੰ ਦੁਪਹਿਰ ਬਾਅਦ ਨਗਰ ਕੌਂਸਲ ਦੇ ਮੈਂਬਰਾਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਨਗਰ ਕੌਂਸਲ ਨੂੰ ਪ੍ਰਧਾਨ ਅਤੇ ਮੀਤ ਪ੍ਰਧਾਨ ਮਿਲ ਜਾਵੇਗਾ ,ਜਿਸ ਦੇ ਸੰਬੰਧ ਵਿਚ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 24 ਅਧੀਨ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਵਾਉਣ ਲਈ ਪਹਿਲੀ ਮੀਟਿੰਗ 06 ਜੁਲਾਈ ਦਿਨ ਸੋਮਵਾਰ ਨੂੰ ਦੁਪਹਿਰ 3.00 ਵਜੇ ਦਫਤਰ ਨਗਰ ਕੌਂਸਲ, ਤਪਾ ਵਿਖੇ ਰੱਖੀ ਗਈ ਹੈ। ਨਵੇਂ ਚੁਣੇ ਕੌਂਸਲਰਾਂ ਨੂੰ ਸਹੁੰ ਚੁਕਵਾਉਣ ਤੋਂ ਤੁਹੰਤ ਬਾਅਦ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਇਹ ਮਹੱਤਵਪੂਰਨ ਪ੍ਰਸ਼ਾਸਨਿਕ ਪ੍ਰਕਿਰਿਆ ਨੂੰ ਮੁਕੰਮਲ ਕਰਵਾਉਣ ਲਈ ਮਾਨਯੋਗ ਡਿਪਟੀ ਕਮਿਸ਼ਨਰ ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ,ਬਰਨਾਲਾ ਵਲੋ ਪੱਤਰ ਨੰਬਰ 2042 ਮਿਤੀ 04 ਜੁਲਾਈ ਰਾਹੀਂ ਨਿਮਲ ਹਸ਼ਤਾਖਰ ਨੂੰ ਬਤੌਰ ਪ੍ਰੀਜਾਇੰਡਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਇਹ ਸਾਰੀ ਚੋਣ ਦੀ ਪ੍ਰਕਿਰਿਆ ਐਸਡੀਐਮ ਆਯੂਸ ਗੋਇਲ ਤਪਾ ਦੀ ਹਾਜ਼ਰੀ ਵਿਚ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦਾ ਪ੍ਰਧਾਨ ਆਮ ਆਦਮੀ ਪਾਰਟੀ ਦਾ ਬਣਨ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਇਟਲੀ ਦੇ ਸਨਬੋਨੀਫਾਚੋ ਪੁਲਿਸ ਸਟੇਸ਼ਨ ਵਿਚ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗੀ ਪੰਜਾਬ ਦੀ ਧੀ ਹਰਪ੍ਰੀਤ ਕੌਰ ਅਗਲੀ ਖ਼ਬਰ ਮਮਦੋਟ ਨਗਰ ਪੰਚਾਇਤ ਦੇ 2 ਵਾਰਡਾਂ ਲਈ ਵੋਟਿੰਗ ਅਮਨ ਸ਼ਾਂਤੀ ਨਾਲ ਜਾਰੀ
Ad Position 24