23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਜ਼ੀਰਕਪੁਰ ਟ੍ਰੈਫ਼ਿਕ ਪੁਲਿਸ ਨੇ ਮਹਿਲਾ ਦਾ ਗੁਆਚਿਆ ਪਰਸ, ਮੋਬਾਇਲ ਤੇ ਨਕਦੀ ਕੀਤੀ ਵਾਪਸ

​ਜ਼ੀਰਕਪੁਰ (ਮੁਹਾਲੀ), 5 ਜੁਲਾਈ, (ਹੈਪੀ ਪੰਡਵਾਲਾ) - ਇੱਥੋਂ ਦੇ ਦੇ ਸਿੰਘਪੁਰਾ ਚੌਂਕ 'ਤੇ ਤਾਇਨਾਤ ਟ੍ਰੈਫ਼ਿਕ ਪੁਲਿਸ ਦੇ ਏ.ਐੱਸ.ਆਈ. ਅਮਰਜੀਤ ਸਿੰਘ ਤੇ ਏ.ਐੱਸ.ਆਈ. ਪ੍ਰੇਮ ਸਿੰਘ ਨੇ ਸੜਕ...

Ad Position 21
No active advertisement
ਅਜੀਤ ਡੈਸਕ 05-07-2026

​ਜ਼ੀਰਕਪੁਰ (ਮੁਹਾਲੀ), 5 ਜੁਲਾਈ, (ਹੈਪੀ ਪੰਡਵਾਲਾ) - ਇੱਥੋਂ ਦੇ ਦੇ ਸਿੰਘਪੁਰਾ ਚੌਂਕ 'ਤੇ ਤਾਇਨਾਤ ਟ੍ਰੈਫ਼ਿਕ ਪੁਲਿਸ ਦੇ ਏ.ਐੱਸ.ਆਈ. ਅਮਰਜੀਤ ਸਿੰਘ ਤੇ ਏ.ਐੱਸ.ਆਈ. ਪ੍ਰੇਮ ਸਿੰਘ ਨੇ ਸੜਕ 'ਤੇ ਡਿੱਗਿਆ ਇੱਕ ਮਹਿਲਾ ਦਾ ਪਰਸ ਵਾਪਸ ਕਰ ਇਮਾਨਦਾਰੀ ਦੀ ਮਿਸ਼ਾਲ ਪੇਸ਼ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਸਥਿਤ ਸਿੰਘਪੁਰਾ ਚੌਂਕ 'ਤੇ ਆਪਣੀ ਡਿਊਟੀ ਨਿਭਾਅ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸੜਕ 'ਤੇ ਪਿਆ ਇਕ ਪਰਸ ਮਿਲਿਆ। ਜਦੋਂ ਪਰਸ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ਵਿਚ ਇਕ ਮੋਬਾਇਲ ਫੋਨ, ਨਕਦੀ ਤੇ ਦਸਤਾਵੇਜ਼ ਸਨ। ਉਨ੍ਹਾਂ ਪਰਸ ਨੂੰ ਆਪਣੇ ਕੋਲ ਰੱਖ ਲਿਆ ਅਤੇ ਇਸ ਦੇ ਅਸਲ ਮਾਲਕ ਦੀ ਉਡੀਕ ਕਰਨ ਲੱਗੇ। ਉਨ੍ਹਾਂ ਦੱਸਿਆ ਕਿ ਕੁੱਝ ਸਮੇਂ ਬਾਅਦ ਪਰਸ ਦੀ ਭਾਲ ਕਰਦੇ ਹੋਏ ਇਕ ਮਹਿਲਾ ਤੇ ਇਕ ਨੌਜਵਾਨ ਉਨ੍ਹਾਂ ਕੋਲ ਪਹੁੰਚੇ। ਮਹਿਲਾ ਵਲੋਂ ਪਰਸ 'ਚ ਪਏ ਸਾਮਾਨ ਦੀ ਸਹੀ ਸ਼ਨਾਖ਼ਤ ਕਰਨ 'ਤੇ ਸਾਰਾ ਸਾਮਾਨ ਸੁਰੱਖਿਅਤ ਵਾਪਸ ਕਰ ਦਿੱਤਾ। ਪਰਸ ਮਿਲਣ 'ਤੇ ਸਰੋਜ ਕੁਮਾਰੀ ਵਾਸੀ ਪਟਿਆਲਾ ਨੇ ਪੁਲਿਸ ਮੁਲਾਜ਼ਮਾਂ ਦਾ ਧੰਨਵਾਦ ਕੀਤਾ।

Ad Position 22
No active advertisement
ਪਿਛਲੀ ਖ਼ਬਰ ਵਿਸ਼ਾਲ ਪੰਥਕ ਇਕੱਠ ਵਿਚ ਪਹੁੰਚੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਅਗਲੀ ਖ਼ਬਰ ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ਦਾ ਕਤਲ
Ad Position 24