23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਭਾਰਤੀ ਕਿਸਾਨ ਯੂਨੀਅਨ ਗੈਰ ਰਾਜਨੀਤਿਕ ਵਲੋਂ ਲੈਂਡ ਪੋਲਿੰਗ ਦਾ ਡਟਵਾਂ ਵਿਰੋਧ

ਰਾਜਪੁਰਾ, 5 ਜੁਲਾਈ (ਰਣਜੀਤ ਸਿੰਘ)- ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਗੈਰ ਰਾਜਨੀਤਿਕ....

Ad Position 21
No active advertisement
ਅਜੀਤ ਡੈਸਕ 05-07-2026

ਰਾਜਪੁਰਾ, 5 ਜੁਲਾਈ (ਰਣਜੀਤ ਸਿੰਘ)- ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਗੈਰ ਰਾਜਨੀਤਿਕ ਦੀ ਮੀਟਿੰਗ ਹੋਈ ਜਿਸ ਵਿੱਚ ਸੀਨੀਅਰ ਆਗੂ ਜਗਜੀਤ ਸਿੰਘ ਡੱਲੇਵਾਲ ਪੁੱਜੇ ਅਤੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲਿਆਂਦੀ ਜਾ ਰਹੀ ਲੈਂਡ ਪੋਲਿੰਗ ਨੀਤੀ ਕਿਸਾਨਾਂ ਲਈ ਬਹੁਤ ਹੀ ਜਿਆਦਾ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਥੋੜੀ ਜਿਹੀ ਮਾਮੂਲੀ ਜਿਹੀ ਸੋਧ ਕਰਕੇ ਦੁਬਾਰਾ ਫਿਰ ਇਹ ਪੋਲਸੀ ਨੂੰ ਲਿਆਉਣ ਦਾ ਮਨ ਬਣਾ ਲਿਆ ਹੈ ਇਸ ਲਈ ਉਨ੍ਹਾਂ ਦੀ ਪਾਰਟੀ ਇਸ ਲੈਂਡਿੰਗ ਪੂਲਿੰਗ ਦਾ ਡਟਵਾਂ ਵਿਰੋਧ ਕਰੇਗੀ।

ਉਨ੍ਹਾਂ ਕਿਹਾ ਕਿ ਇਸ ਸਬੰਧ ਦੇ ਵਿਚ ਜੋ ਵੀ ਕਰਨਾ ਪਿਆ ਉਹ ਕਰਾਂਗੇ ਭਾਵੇਂ ਧਰਨੇ ਲਾਉਣੇ ਪੈਣ ਤੇ ਭਾਵੇਂ ਘਰਾਓ ਕਰਨੇ ਪੈਣ ਜਿਸ ਤਰ੍ਹਾਂ ਵੀ ਸਾਰੇ ਜਥੇਬੰਦੀਆਂ ਦਾ ਆਪਸੀ ਮਿਲਵਰਤਨ ਕਰਕੇ ਪ੍ਰੋਗਰਾਮ ਹੋਵੇਗਾ ਉਸ ਨੂੰ ਇਨ ਬਿਨ ਲਾਗੂ ਕੀਤਾ ਜਾਵੇਗਾ ਪਰ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਿਆਂਦੀ ਜਾ ਰਹੀ ਲੈਂਡ ਪੋਲਿੰਗ ਪੋਲਸੀ ਦਾ ਹਰ ਹਾਲਤ ਵਿਚ ਵਿਰੋਧ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਮਮਦੋਟ ਦੇ ਦੋਵਾਂ ਵਾਰਡਾਂ ਵਿਚੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤੇ ਅਗਲੀ ਖ਼ਬਰ ਹੁਸ਼ਿਆਰਪੁਰ ਨਗਰ ਨਿਗਮ ਚੋਣਾਂ 'ਚ ਸ਼ਾਮ 4 ਵਜੇ ਤੱਕ 58.99 ਫ਼ੀਸਦੀ ਵੋਟਾਂ ਪੋਲ ਹੋਈਆਂ
Ad Position 24