20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਸਿੱਖਾ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਬੇਅਦਬੀ, ਸਿੱਖ ਸੰਗਤ ਵਿਚ ਭਾਰੀ ਰੋਸ

ਕਰਨਾਲ (ਹਰਿਆਣਾ), 7 ਜੁਲਾਈ (ਗੁਰਮੀਤ ਸਿੰਘ ਸੱਗੂ) - ਲਾਈਨ ਪਾਰ ਖੇਤਰ ਦੇ ਪ੍ਰੇਮ ਨਗਰ ਤੋ ਲੈਕੇ ਕੈਥਲ ਰੋਡ ਤੱਕ ਸਿੱਖਾਂ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਖਿਲਰੇ ਹੋਏ ਅੰਗ ਮਿਲੇ, ਜਿਸ ਨਾਲ ਸਿੱਖ...

Ad Position 21
No active advertisement
ਅਜੀਤ ਡੈਸਕ 06-07-2026

ਕਰਨਾਲ (ਹਰਿਆਣਾ), 7 ਜੁਲਾਈ (ਗੁਰਮੀਤ ਸਿੰਘ ਸੱਗੂ) - ਲਾਈਨ ਪਾਰ ਖੇਤਰ ਦੇ ਪ੍ਰੇਮ ਨਗਰ ਤੋ ਲੈਕੇ ਕੈਥਲ ਰੋਡ ਤੱਕ ਸਿੱਖਾਂ ਦੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਖਿਲਰੇ ਹੋਏ ਅੰਗ ਮਿਲੇ, ਜਿਸ ਨਾਲ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਮਿਲੀ ਜਾਣਕਾਰੀ ਮੁਤਾਬਕ ਅੱਜ ਦੁਪਹਿਰ ਤਕਰੀਬਨ 2 ਵਜੇ ਦੇ ਕਰੀਬ ਲਾਈਨ ਪਾਰ ਪ੍ਰੇਮ ਨਗਰ ਇਲਾਕੇ ਵਿਚ ਸਥਿਤ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦੀ ਕੋਠੀ ਦੇ ਬਾਹਰ ਤੋਂ ਲੈ ਕੇ ਕੈਥਲ ਰੋਡ ਪੈਟਰੋਲ ਪੰਪ ਤੋਂ ਅੱਗੇ ਸਰਤਾਜ ਕੈਫੇ ਤੱਕ ਸਿੱਖ ਧਰਮ ਨਾਲ ਸੰਬੰਧਿਤ ਧਾਰਮਿਕ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅੰਗ ਖਿਲਰੇ ਹੋਏ ਮਿਲੇ, ਜਿਸ ਦੀ ਸੂਚਨਾ ਮਿਲਦੇ ਹੀ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਮੌਕੇ 'ਤੇ ਪਹੁੰਚਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਖਿਲਰੇ ਹੋਏ ਅੰਗ ਸੜਕ ਤੋਂ ਇਕੱਠੇ ਕੀਤੇ। ਜਾਣਕਾਰੀ ਦਿੰਦੇ ਹੋਏ ਗਤਕਾ ਫਾਊਂਡੇਸ਼ਨ ਆਫ ਇੰਡੀਆ ਦੇ ਪ੍ਰਧਾਨ ਗੁਰਤੇਜ ਸਿੰਘ ਖ਼ਾਲਸਾ ਨੇ ਦੱਸਿਆ ਉਹ ਆਪਣੇ ਨਿੱਜੀ ਪ੍ਰੋਗਰਾਮ ਤੋਂ ਹੋ ਕੇ ਆਪਣੇ ਘਰ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਵੇਖਿਆ ਕਿ ਸੜਕ ਤੇ ਕੁਝ ਧਾਰਮਿਕ ਗ੍ਰੰਥ ਦੇ ਪੰਨੇ ਖਿਲਰੇ ਪਏ ਹਨ ਇਸ ਦੀ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਗ ਹਨ ਅਤੇ ਸੜਕ 'ਤੇ ਕਾਫੀ ਜਗ੍ਹਾ 'ਤੇ ਖਿਲਰੇ ਪਏ ਹਨ । ਉਨ੍ਹਾਂ ਨੇ ਜਲਦੀ ਕੁਝ ਹੋਰ ਸਿੱਖ ਸੰਗਤਾਂ ਨੂੰ ਇਕੱਠੇ ਕਰਕੇ ਇਨ੍ਹਾਂ ਅੰਗਾਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ।ਇਹ ਅੰਗ ਮਨੋਹਰ ਲਾਲ ਦੀ ਕੋਠੀ ਤੋਂ ਲੱਗ ਕੇ ਕੇਨਰਾ ਬੈਂਕ ਤੱਕ ਖਿਲਰੇ ਮਿਲੇ। ਥੋੜੀ ਦੇਰ ਬਾਅਦ ਹੀ ਸਾਨੂੰ ਸੂਚਨਾ ਮਿਲੀ ਕਿ ਇਹੋ ਜਿਹੇ ਅੰਗ ਕੈਥਲ ਰੋਡ ਪੈਟਰੋਲ ਪੰਪ ਦੇ ਸਾਹਮਣੇ ਵੀ ਕਾਫੀ ਖਿਲਰੇ ਪਏ ਹਨ। ਜਦੋਂ ਉੱਥੇ ਜਾ ਕੇ ਵੇਖਿਆ ਤਾਂ ਪੈਟਰੋਲ ਪੰਪ ਤੋਂ ਤਿੰਨ ਚਾਰ ਦੁਕਾਨਾਂ ਪਹਿਲਾਂ ਤੋਂ ਲੈ ਕੇ ਸਰਤਾਜ ਕੈਫੇ ਤੱਕ ਕਾਫੀ ਅੰਗ ਖਿਲਰੇ ਹੋਏ ਸਨ, ਜਿਨ੍ਹਾਂ ਨੂੰ ਅਸੀਂ ਬੜੀ ਸ਼ਰਧਾ ਨਾਲ ਇਕੱਠੇ ਕੀਤੇ ਤਾਂ ਨਾਲ ਹੀ ਅਸੀਂ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਅਤੇ ਰਾਮ ਨਗਰ ਥਾਣੇ ਨੂੰ ਦੇ ਦਿੱਤੀ ਗਈ। ਉਨਾਂ ਕਿਹਾ ਕਿ ਇਹ ਕਿਸੇ ਦੀ ਸ਼ਰਾਰਤ ਲੱਗਦੀ ਹੈ, ਕਿਸੇ ਨੇ ਸ਼ਰਾਰਤ ਵਜੋਂ ਜਾਣ ਬੁੱਝ ਕੇ ਸਿੱਖਾਂ ਦੀ ਭਾਵਨਾ ਨਾਲ ਖਿਲਵਾੜ ਕਰਦੇ ਹੋਏ ਇਹ ਅੰਗ ਸੜਕ 'ਤੇ ਖਿਲਾਰੇ ਹਨ ।ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੋਇਆ ਹੈ । ਉਨਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਕਿਸੇ ਵੀ ਤਰ੍ਹਾਂ ਦੀ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਕਾਰਨ ਇਹੋ ਜਿਹੀਆਂ ਘਟਨਾ ਵਾਪਰਦੀਆਂ ਰਹਿੰਦੀਆਂ ਹਨ। ਅਗਰ ਪ੍ਰਸ਼ਾਸਨ ਇਨ੍ਹਾਂ ਦੋਸ਼ੀਆਂ ਦੀ ਭਾਲ ਕਰਕੇ ਇਨ੍ਹਾਂ ਨੂੰ ਸਖ਼ਤ ਸਜ਼ਾ ਦੇਵੇਗਾ ਤਾਂ ਅੱਗੋਂ ਤੋਂ ਇਹੋ ਜਿਹੀ ਕੋਈ ਵੀ ਘਟਨਾ ਨਹੀਂ ਵਾਪਰੇਗੀ । ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਦੇ ਖ਼ਿਲਾਫ਼ ਸਖਤ ਕਾਰਵਾਈ ਕਰਦੇ ਹੋਏ ਸਖਤ ਸਜ਼ਾ ਦਿੱਤੀ ਜਾਵੇ। ਮੌਕੇ 'ਤੇ ਪਹੁੰਚੇ ਰਾਮ ਨਗਰ ਥਾਣੇ ਤੋਂ ਪੁਲਿਸ ਅਧਿਕਾਰੀ ਨੇ ਕਿਹਾ ਅਸੀਂ ਸੀਸੀਟੀਵੀ ਦੀ ਫੁਟੇਜ ਚੈੱਕ ਕਰਕੇ ਜਾਂਚ ਕਰ ਰਹੇ ਹਾਂ, ਜਲਦੀ ਦੋਸ਼ੀਆਂ ਨੂੰ ਫੜ ਲਿਆ ਜਾਏਗਾ ਅਤੇ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਪੁਣੇ - ਆਫ਼ਤ ਰਾਹਤ ਫੋਰਸ ਨੇ ਬਚਾਏ ਅਕੈਡਮੀ ਵਿਚ ਫਸੇ 20 ਤੋਂ ਵੱਧ ਲੋਕ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਦੀ ਬੱਸ ਰਵਾਨਾ
Ad Position 24