20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਥਾਰ ਤੇ ਬ੍ਰੇਜ਼ਾ ਦੀ ਭਿਆਨਕ ਟੱਕਰ

ਜ਼ੀਰਕਪੁਰ (ਮੁਹਾਲੀ), 6 ਜੁਲਾਈ - ਚੰਡੀਗੜ੍ਹ-ਡੇਰਾ ਬੱਸੀ ਨੈਸ਼ਨਲ ਹਾਈਵੇ 'ਤੇ ਕਥਿਤ ਤੌਰ 'ਤੇ ਗਲਤ ਦਿਸ਼ਾ ਤੋਂ ਆ ਰਹੀ ਬ੍ਰੇਜ਼ਾ ਕਾਰ ਅਤੇ ਤੇਜ਼ ਰਫ਼ਤਾਰ ਥਾਰ ਵਿਚਾਲੇ ਭਿਆਨਕ ਟੱਕਰ ਹੋ...

Ad Position 21
No active advertisement
ਅਜੀਤ ਡੈਸਕ 06-07-2026

ਜ਼ੀਰਕਪੁਰ (ਮੁਹਾਲੀ), 6 ਜੁਲਾਈ - ਚੰਡੀਗੜ੍ਹ-ਡੇਰਾ ਬੱਸੀ ਨੈਸ਼ਨਲ ਹਾਈਵੇ 'ਤੇ ਕਥਿਤ ਤੌਰ 'ਤੇ ਗਲਤ ਦਿਸ਼ਾ ਤੋਂ ਆ ਰਹੀ ਬ੍ਰੇਜ਼ਾ ਕਾਰ ਅਤੇ ਤੇਜ਼ ਰਫ਼ਤਾਰ ਥਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ, ਜਦਕਿ ਟੱਕਰ ਤੋਂ ਬਾਅਦ ਬ੍ਰੇਜ਼ਾ ਡਿਵਾਈਡਰ 'ਤੇ ਚੜ੍ਹ ਗਈ। ਖੁਸ਼ਕਿਸਮਤੀ ਨਾਲ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪ੍ਰਤੱਖਦਰਸ਼ੀਆਂ ਅਨੁਸਾਰ ਥਾਰ ਵਿਚ ਦੋ ਨੌਜਵਾਨ ਅਤੇ ਇਕ ਨੌਜਵਾਨ ਕੁੜੀ ਸਵਾਰ ਸਨ, ਜੋ ਚੰਡੀਗੜ੍ਹ ਤੋਂ ਡੇਰਾ ਬੱਸੀ ਵੱਲ ਆ ਰਹੇ ਸਨ। ਇਸੇ ਦੌਰਾਨ ਬ੍ਰੇਜ਼ਾ, ਜਿਸ ਦਾ ਚਾਲਕ ਡਿਊਟੀ ਤੋਂ ਘਰ ਵਾਪਸ ਜਾ ਰਿਹਾ ਸੀ, ਕਥਿਤ ਤੌਰ 'ਤੇ ਰੌਂਗ ਸਾਈਡ ਤੋਂ ਆ ਗਈ। ਇਸ ਕਾਰਨ ਦੋਵੇਂ ਗੱਡੀਆਂ ਦੀ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ਹੋ ਗਈ।
ਟੱਕਰ ਦਾ ਅਸਰ ਇੰਨਾ ਭਿਆਨਕ ਸੀ ਕਿ ਬ੍ਰੇਜ਼ਾ ਡਿਵਾਈਡਰ 'ਤੇ ਚੜ੍ਹ ਗਈ, ਜਦਕਿ ਥਾਰ ਦਾ ਅੱਗਲਾ ਹਿੱਸਾ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਹਾਈਵੇ 'ਤੇ ਆਵਾਜਾਈ ਪ੍ਰਭਾਵਿਤ ਹੋ ਗਈ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਗੱਡੀਆਂ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਿਆ।
ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਨੁਕਸਾਨੀਆਂ ਗੱਡੀਆਂ ਨੂੰ ਸੜਕ ਤੋਂ ਹਟਾ ਕੇ ਟ੍ਰੈਫਿਕ ਮੁੜ ਚਾਲੂ ਕਰਵਾਇਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਮੌਸਮ ਵਿਭਾਗ ਵਲੋਂ 7 ਜੁਲਾਈ ਨੂੰ ਮੁੰਬਈ ਲਈ ਔਰੇਂਜ ਅਲਰਟ ਜਾਰੀ, ਸਕੂਲਾਂ ਅਤੇ ਕਾਲਜਾਂ ਚ ਛੁੱਟੀ ਅਗਲੀ ਖ਼ਬਰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ ਵਲੋਂ ਹਵਾਈ ਅੱਡੇ 'ਤੇ ਸਵਾਗਤ ਕਰਨ ਤੋਂ ਬਹੁਤ ਖੁਸ਼ ਹਾਂ - ਪ੍ਰਧਾਨ ਮੰਤ...
Ad Position 24