17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਬੱਸ ਸਕੂਟਰੀ ਦੀ ਟੱਕਰ ਵਿਚ ਵਿਅਕਤੀ ਦੀ ਮੌਤ

ਜੀਰਾ, (ਫ਼ਿਰੋਜ਼ਪੁਰ), 7 ਜੁਲਾਈ (ਪ੍ਰਤਾਪ ਸਿੰਘ ਹੀਰਾ)- ਮੱਖੂ ਜੀਰਾ ਰੋਡ ’ਤੇ ਬੱਸ ਅਤੇ ਸਕੂਟਰੀ ਦੀ ਹੋਈ ਟੱਕਰ ਦੌਰਾਨ ਇਕ ਵਿਅਕਤੀ ਦੀ ਮੌਤ ਹੋਣ ਦਾ ਦਰਦਨਾਕ ਸਮਾਚਾਰ ਹੈ। ਜਾਣਕਾਰੀ ਅਨੁਸਾਰ....

Ad Position 21
No active advertisement
ਅਜੀਤ ਡੈਸਕ 07-07-2026

ਜੀਰਾ, (ਫ਼ਿਰੋਜ਼ਪੁਰ), 7 ਜੁਲਾਈ (ਪ੍ਰਤਾਪ ਸਿੰਘ ਹੀਰਾ)- ਮੱਖੂ ਜੀਰਾ ਰੋਡ ’ਤੇ ਬੱਸ ਅਤੇ ਸਕੂਟਰੀ ਦੀ ਹੋਈ ਟੱਕਰ ਦੌਰਾਨ ਇਕ ਵਿਅਕਤੀ ਦੀ ਮੌਤ ਹੋਣ ਦਾ ਦਰਦਨਾਕ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਮਹੀਆਂ ਵਾਲਾ ਖੁਰਦ ਦਾ ਗੁਰਮੇਲ ਸਿੰਘ ਪੁੱਤਰ ਨਾਜਰ ਸਿੰਘ ਆਪਣੇ ਸਕੂਟਰੀ ਪੀ.ਬੀ.02.ਡੀ.ਐਚ. 8715 ’ਤੇ ਸਵਾਰ ਹੋ ਕੇ ਕਚਹਿਰੀ ਜਾ ਰਿਹਾ ਸੀ ਕਿ ਸਾਹਮਣੇ ਤੋਂ ਆਉਂਦੀ ਨਿਊ ਦੀਪ ਬੱਸ ਨੰਬਰ ਪੀ. ਬੀ. 04.ਏ.ਡੀ.1894 ਨੇ ਸਿੱਧੀ ਟੱਕਰ ਮਾਰ ਦਿੱਤੀ। ਇਸ ਟੱਕਰ ਦੌਰਾਨ ਨਾਜਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਬੱਸ ਡਰਾਈਵਰ ਮੌਕੇ ’ਤੋਂ ਫਰਾਰ ਹੋ ਗਿਆ। ਘਟਨਾ ਉਪਰੰਤ ਸਿਟੀ ਥਾਣਾ ਜੀਰਾ ਦੇ ਐਸ.ਐਚ.ਓ. ਗੁਰਪ੍ਰੀਤ ਸਿੰਘ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਹਸਪਤਾਲ ਜੀਰਾ ਵਿਖੇ ਭੇਜ ਦਿੱਤਾ। 

Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਸਮੇਤ ਕਈ ਆਗੂ ‘ਆਪ’ ’ਚ ਸ਼ਾਮਿਲ ਅਗਲੀ ਖ਼ਬਰ ਟਰੱਕ ਤੇ ਕਾਰ ਦੀ ਟੱਕਰ ਤੋਂ ਬਾਅਦ ਜ਼ੀਰਕਪੁਰ-ਪਟਿਆਲਾ ਰੋਡ 'ਤੇ ਲੱਗਿਆ ਵੱਡਾ ਜਾਮ
Ad Position 24