12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਸ਼ੱਕੀ ਹਾਲਾਤ ਵਿਚ ਮ੍ਰਿਤਕ ਪਾਇਆ ਗਿਆ ਮਕੈਨਿਕ

ਮਮਦੋਟ, (ਫਿਰੋਜ਼ਪੁਰ), 9 ਜੁਲਾਈ (ਰਾਜਿੰਦਰ ਸਿੰਘ ਹਾਂਡਾ)- ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਮੱਬੋ ਕੇ ਦੇ ਰਹਿਣ ਵਾਲੇ ਟਰੱਕਾਂ- ਬੱਸਾਂ ਦੇ ਮਿਸਤਰੀ ਜੋ ਬੀਤੇ ਕੱਲ੍ਹ ਤੋਂ ਲਾਪਤਾ ਸੀ....

Ad Position 21
No active advertisement
ਅਜੀਤ ਡੈਸਕ 09-07-2026

ਮਮਦੋਟ, (ਫਿਰੋਜ਼ਪੁਰ), 9 ਜੁਲਾਈ (ਰਾਜਿੰਦਰ ਸਿੰਘ ਹਾਂਡਾ)- ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਮੱਬੋ ਕੇ ਦੇ ਰਹਿਣ ਵਾਲੇ ਟਰੱਕਾਂ- ਬੱਸਾਂ ਦੇ ਮਿਸਤਰੀ ਜੋ ਬੀਤੇ ਕੱਲ੍ਹ ਤੋਂ ਲਾਪਤਾ ਸੀ, ਉਸ ਦੀ ਲਾਸ਼ ਅੱਜ ਨਜ਼ਦੀਕੀ ਪਿੰਡ ਪੰਜੋ ਕੇ ਉਤਾੜ ਵਿਖੇ ਬੱਸ ਵਿਚੋਂ ਬਰਾਮਦ ਹੋਈ ਹੈ । ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅਮਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਪਿੰਡ ਮੱਬੋ ਕੇ ਜੋ ਮਿਸਤਰੀ ਦਾ ਕੰਮ ਕਰਦਾ ਸੀ, ਬੀਤੇ ਕੱਲ੍ਹ ਕਿਸੇ ਦੀ ਬੱਸ ਠੀਕ ਕਰਨ ਦਾ ਕਹਿ ਕੇ ਘਰ ਤੋਂ ਗਿਆ ਸੀ, ਪਰੰਤੂ ਵਾਪਸ ਨਹੀਂ ਆਇਆ, ਜਿਸ ਦੀ ਪਰਿਵਾਰ ਵਲੋਂ ਭਾਲ ਕੀਤੀ ਜਾ ਰਹੀ ਸੀ ਕਿ ਅੱਜ ਅਚਾਨਕ ਉਹ ਬੱਸ ਵਿਚ ਸ਼ੱਕੀ ਹਾਲਾਤ ਵਿਚ ਮ੍ਰਿਤਕ ਪਾਇਆ ਗਿਆ, ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਮਮਦੋਟ ਦੇ ਮੁਖੀ ਇੰਸਪੈਕਟਰ ਗੁਰਕੀਰਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ, ਜਿਨ੍ਹਾਂ ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ।

Ad Position 22
No active advertisement
ਪਿਛਲੀ ਖ਼ਬਰ ਫ਼ਿਲਮ ਸਤਲੁਜ 'ਤੇ ਗੱਲ ਕਰਦਿਆਂ ਬਲਤੇਜ ਪੰਨੂ ਨੇ ਸਿਆਸੀ ਪਾਰਟੀਆਂ ਉੱਪਰ ਲਾਏ ਦੋਸ਼ ਅਗਲੀ ਖ਼ਬਰ ਮੈਲਬੋਰਨ ਵਿਚ ਪ੍ਰਧਾਨ ਮੰਤਰੀ ਮੋਦੀ ਵਲੋਂ ਭਾਰਤੀ ਲੋਕਾਂ ਨੂੰ ਸੰਬੋਧਨ
Ad Position 24