ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਫਗਵਾੜਾ ’ਚ ਗੰਨ ਪੁਆਇੰਟ ’ਤੇ ਮਹਿਲਾ ਨੂੰ ਲੁੱਟਿਆ

ਫਗਵਾੜਾ (ਕਪੂਰਥਲਾ), 13 ਜੁਲਾਈ (ਹਰਜੋਤ ਸਿੰਘ ਚਾਨਾ)- ਅੱਜ ਦੇਰ ਸ਼ਾਮ ਮੁਹੱਲਾ ਹਰਕ੍ਰਿਸ਼ਨ ਨਗਰ ਵਿਖੇ ਬਾਜ਼ਾਰ ਤੋਂ ਸਮਾਨ ਖ਼ਰੀਦ ਕੇ ਆਪਣੇ ਘਰ ਜਾ ਰਹੀ ਇਕ ਮਹਿਲਾ ਦੀ ਗਰਦਨ ’ਤੇ ਪਿਸਤੌਲ ਤੇ ਤਲਵਾਰ...

Ad Position 21
No active advertisement
ਅਜੀਤ ਡੈਸਕ 13-07-2026

ਫਗਵਾੜਾ (ਕਪੂਰਥਲਾ), 13 ਜੁਲਾਈ (ਹਰਜੋਤ ਸਿੰਘ ਚਾਨਾ)- ਅੱਜ ਦੇਰ ਸ਼ਾਮ ਮੁਹੱਲਾ ਹਰਕ੍ਰਿਸ਼ਨ ਨਗਰ ਵਿਖੇ ਬਾਜ਼ਾਰ ਤੋਂ ਸਮਾਨ ਖ਼ਰੀਦ ਕੇ ਆਪਣੇ ਘਰ ਜਾ ਰਹੀ ਇਕ ਮਹਿਲਾ ਦੀ ਗਰਦਨ ’ਤੇ ਪਿਸਤੌਲ ਤੇ ਤਲਵਾਰ ਰੱਖ ਕੇ ਲੁਟੇਰੇ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ। ਪੀੜਤ ਮਹਿਲਾ ਸਾਕਸ਼ੀ ਸਲਾਰੀਆ ਨੇ ਦੱਸਿਆ ਕਿ ਅੱਜ ਸ਼ਾਮ 7.30 ਵਜੇ ਦੇ ਕਰੀਬ ਉਹ ਬਾਜ਼ਾਰ ਤੋਂ ਸਮਾਨ ਖ਼ਰੀਦ ਕੇ ਆ ਰਹੀ ਸੀ ਤਾਂ ਉਸ ਦੇ ਕੋਲੋਂ ਗੁਜ਼ਰ ਕੇ ਗਏ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਅਗਾਂਹ ਜਾ ਕੇ ਉਨ੍ਹਾਂ ਮੋਟਰਸਾਈਕਲ ਰੋਕ ਲਿਆ। ਇਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਉਸਦੇ ਇਕ ਪਾਸੇ ਕੰਨ 'ਤੇ ਪਿਸਤੌਲ ਤੇ ਦੂਜੇ ਪਾਸੇ ਤਲਵਾਰ ਰੱਖ ਦਿੱਤੀ ਤੇ ਉਸ ਨਾਲ ਗਾਲੀ ਗਲੋਚ ਕੀਤਾ ਜੋ ਕਿ ਉਸ ਦੇ ਗਲ਼ੇ ’ਚ ਪਾਈ ਚੇਨ ਲੈ ਕੇ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਇਕ ਨੇ ਮੂੰਹ ਬੰਨ੍ਹਿਆ ਹੋਇਆ ਸੀ। ਪੀੜਤ ਮਹਿਲਾ ਅਨੁਸਾਰ ਸੋਨੇ ਦੀ ਚੇਨਤ ਦੀ ਕੀਮਤ ਸਾਢੇ ਤਿੰਨ ਲੱਖ ਰੁਪਏ ਤੋਂ ਵੱਧ ਦੀ ਹੈ। ਇਸ ਸਬੰਧ ’ਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।
ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਗੰਨ ਪੁਆਇੰਟ ’ਤੇ ਲੁੱਟ ਵਰਗੀ ਗੰਭੀਰ ਘਟਨਾ ਦੀ ਸੂਚਨਾ ਮਿਲਣ ਦੇ ਬਾਵਜੂਦ ਪੁਲਿਸ ਨੇ ਤੁਰੰਤ ਮੌਕੇ ’ਤੇ ਪੁੱਜਣ ਦੀ ਜ਼ਰੂਰਤ ਨਹੀਂ ਸਮਝੀ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਸਵੇਰੇ 10.30 ਵਜੇ ਥਾਣੇ ਆ ਕੇ ਮਿਲਣ ਲਈ ਕਹਿ ਦਿੱਤਾ। ਇਸ ਕਾਰਨ ਇਲਾਕਾ ਨਿਵਾਸੀਆਂ ’ਚ ਪੁਲਿਸ ਦੀ ਐਮਰਜੈਂਸੀ ਰਿਸਪਾਂਸ ਪ੍ਰਣਾਲੀ ਨੂੰ ਲੈ ਕੇ ਨਾਰਾਜ਼ਗੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਿਸਤੌਲ ਦੀ ਨੋਕ ’ਤੇ ਲੁੱਟ ਵਰਗੀ ਵਾਰਦਾਤ ਤੋਂ ਬਾਅਦ ਵੀ ਪੁਲਿਸ ਤੁਰੰਤ ਹਰਕਤ ’ਚ ਨਹੀਂ ਆਉਂਦੀ ਤਾਂ ਅਪਰਾਧੀਆਂ ਦੇ ਹੌਂਸਲੇ ਬੁਲੰਦ ਹੋਰ ਬੁਲੰਦ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇ ਅਜਿਹੀਆਂ ਘਟਨਾਵਾਂ ’ਚ ਵੀ ਤੁਰੰਤ ਕਾਰਵਾਈ ਨਾ ਹੋਈ ਤਾਂ ਆਮ ਨਾਗਰਿਕ ਆਪਣੀ ਸੁਰੱਖਿਆ ਲਈ ਕਿਸ ’ਤੇ ਭਰੋਸਾ ਕਰਨ?
ਘਟਨਾ ਸਬੰਧੀ ਪੱਖ ਜਾਨਣ ਲਈ ਜਦੋਂ ਡੀ.ਐਸ.ਪੀ. ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

Ad Position 22
No active advertisement
ਪਿਛਲੀ ਖ਼ਬਰ ਘਰੇਲੂ ਝਗੜੇ ਕਾਰਨ ਪ੍ਰਵਾਸੀ ਔਰਤ ਨੇ ਤਿੰਨ ਬੱਚਿਆਂ ਸਮੇਤ ਨਿਗਲੀ ਜ਼ਹਿਰੀਲੀ ਦਵਾਈ, ਇਕ ਬੱਚੀ ਦੀ ਮੌਤ ਅਗਲੀ ਖ਼ਬਰ ਬਦਰੀਨਾਥ ਧਾਮ ਮੰਦਰ ਵਿਚ ਕਥਿਤ ਚੋਰੀ ਦੇ ਮਾਮਲੇ ਦਾ ਦੋਸ਼ੀ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ
Ad Position 24
No active advertisement