ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਬੀਤੀ ਰਾਤ ਜ਼ਹਿਰੀਲੀ ਦਵਾਈ ਪੀਣ ਦੇ ਮਾਮਲੇ 'ਚ ਮਾਂ ਤੇ ਇਕ ਹੋਰ ਧੀ ਦੀ ਹੋਈ ਮੌਤ

ਕਪੂਰਥਲਾ, 14 ਜੁਲਾਈ (ਅਮਨਜੋਤ ਸਿੰਘ ਵਾਲੀਆ)- ਪਿੰਡ ਮੱਲੂ ਕਾਦਰਾਬਾਦ ਵਿਖੇ ਘਰੇਲੂ ਝਗੜੇ ਤੋਂ ਬਾਅਦ...

Ad Position 21
No active advertisement
ਅਜੀਤ ਡੈਸਕ 14-07-2026

ਕਪੂਰਥਲਾ, 14 ਜੁਲਾਈ (ਅਮਨਜੋਤ ਸਿੰਘ ਵਾਲੀਆ)- ਪਿੰਡ ਮੱਲੂ ਕਾਦਰਾਬਾਦ ਵਿਖੇ ਘਰੇਲੂ ਝਗੜੇ ਤੋਂ ਬਾਅਦ ਬੀਤੀ ਦੇਰ ਰਾਤ ਇਕ ਪ੍ਰਵਾਸੀ ਔਰਤ ਨੇ ਕਥਿਤ ਤੌਰ ਤੇ ਆਪਣੇ ਤਿੰਨ ਬੱਚਿਆਂ ਸਮੇਤ ਕੋਈ ਜ਼ਹਿਰੀਲੀ ਦਵਾਈ ਕਥਿਤ ਤੌਰ 'ਤੇ ਪੀ ਲਈ ਸੀ। ਜਿਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਵਲੋਂ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਇਲਾਜ ਦੌਰਾਨ ਇਕ ਲੜਕੀ ਦੀ ਮੌਤ ਹੋ ਗਈ ਸੀ, ਜਦਕਿ ਤਿੰਨਾਂ ਨੂੰ ਅੰਮਿ੍ਤਸਰ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਸੀ।

ਜਿੱਥੇ ਇਲਾਜ ਦੌਰਾਨ ਮਾਂ ਤੇ ਇਕ ਹੋਰ ਧੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸੁਖਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਪ੍ਰਵਾਸੀ ਔਰਤ ਸੰਤੋਸ਼ ਦੇਵੀ ਵਲੋਂ ਆਪਣੇ ਤਿੰਨ ਬੱਚਿਆਂ ਲੜਕੀ ਅੰਮਿ੍ਤਾ (8), ਖ਼ੁਸ਼ੀ (6) ਤੇ 2 ਸਾਲਾਂ ਬੱਚੇ ਅਜੀਤ ਕੁਮਾਰ ਸਮੇਤ ਕੋਈ ਜ਼ਹਿਰੀਲੀ ਦਵਾਈ ਪੀ ਲਈ ਹੈ ਜਿਸ ਵਿਚੋਂ ਇਕ ਲੜਕੀ ਖ਼ੁਸ਼ੀ ਦੀ ਮੌਤ ਸਿਵਲ ਹਸਪਤਾਲ ਕਪੂਰਥਲਾ ਵਿਚ ਹੋ ਗਈ ਸੀ ਤੇ ਬਾਅਦ ਵਿਚ ਅੰਮਿ੍ਤਸਰ ਮੈਡੀਕਲ ਵਿਖੇ ਸੰਤੋਸ਼ ਦੇਵੀ ਤੇ 8 ਸਾਲਾ ਲੜਕੀ ਅੰਮਿ੍ਤਾ ਦੀ ਵੀ ਮੌਤ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਕਪੂਰਥਲਾ ਤੋਂ ਪੁਲਿਸ ਪਾਰਟੀ ਅੰਮਿ੍ਤਸਰ ਮੈਡੀਕਲ ਕਾਲਜ ਵਿਖੇ ਲਾਸ਼ਾਂ ਨੂੰ ਲੈਣ ਗਈ ਹੋਈ ਹੈ ਤੇ ਮਿ੍ਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਹਰਿਆਣਾ ਦੇ ਜੀਂਦ ਦਾ ਦੌਰਾ ਕਰਨਗੇ- ਜਗਮੋਹਨ ਆਨੰਦ ਅਗਲੀ ਖ਼ਬਰ ਅਬੋਹਰ ਦੀ ਪ੍ਰਸਿੱਧ ਸਮਾਜ ਸੇਵਿਕਾ ਡਾ. ਸੁਹਾਨੀ ਡੋਡਾ ‘ਆਪ’ ’ਚ ਸ਼ਾਮਿਲ
Ad Position 24
No active advertisement