05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਅਡਮਿੰਟਨ(ਕੈਨੇਡਾ) ’ਚ ਬਿਲਡਿੰਗ ’ਚ ਲੱਗੀ ਅੱਗ ਦੀ ਲਪੇਟ ’ਚ ਆ ਕੇ ਬਜ਼ੁਰਗ ਜੋੜੇ ਦੀ ਦਰਦਨਾਕ ਮੌਤ

ਹੰਬੜਾਂ, (ਲੁਧਿਆਣਾ), 15 ਜੁਲਾਈ (ਮੇਜਰ ਹੰਬੜਾਂ)- ਅਡਮਿੰਟਨ (ਕੈਨੇਡਾ) ’ਚ 132 ਐਵੇਨਿਊ ਅਤੇ 82 ਸਟ੍ਰੀਟ ਦੇ ਨੇੜੇ ਇਕ ਤਿੰਨ ਮੰਜ਼ਿਲਾਂ ਰਿਹਾਇਸ਼ੀ ਤੇ ਕਮਰਸ਼ੀਅਲ ਬਿਲਡਿੰਗ ’ਚ....

Ad Position 21
No active advertisement
ਅਜੀਤ ਡੈਸਕ 15-07-2026

ਹੰਬੜਾਂ, (ਲੁਧਿਆਣਾ), 15 ਜੁਲਾਈ (ਮੇਜਰ ਹੰਬੜਾਂ)- ਅਡਮਿੰਟਨ (ਕੈਨੇਡਾ) ’ਚ 132 ਐਵੇਨਿਊ ਅਤੇ 82 ਸਟ੍ਰੀਟ ਦੇ ਨੇੜੇ ਇਕ ਤਿੰਨ ਮੰਜ਼ਿਲਾਂ ਰਿਹਾਇਸ਼ੀ ਤੇ ਕਮਰਸ਼ੀਅਲ ਬਿਲਡਿੰਗ ’ਚ ਅੱਗ ਲੱਗਣ ਨਾਲ ਵੱਡਾ ਹਾਦਸਾ ਵਾਪਰਿਆ,ਜਿਸ ਵਿਚ ਤੀਜੀ ਮੰਜ਼ਿਲ ’ਤੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਆਲੀਵਾਲ ਦੇ ਬਜ਼ੁਰਗ ਜੋੜੇ ਦੀ ਅੱਗ ਲੱਗਣ ਨਾਲ ਦਰਦਨਾਕ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਪਤ ਹੋਇਆ ਹੈ। ਜੋੜੇ ਦੀ ਪਛਾਣ ਮੇਜਰ ਸਿੰਘ ਭੰਡਾਲ ਅਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਵਜੋਂ ਹੋਈ ਹੈ ਅਤੇ ਇਸ ਵਾਪਰੇ ਹਾਦਸੇ ਕਾਰਨ ਆਲੀਵਾਲ ਪਿੰਡ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਮ੍ਰਿਤਕ ਜੋੜੇ ਦੇ ਭਤੀਜੇ ਪੰਚ ਜਗਪਾਲ ਸਿੰਘ ਭੋਲਾ (ਟੈਂਟ ਵਾਲੇ) ਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਸਾਬਕਾ ਸਰਪੰਚ ਪ੍ਰਗਟ ਸਿੰਘ ਢਿੱਲੋਂ ਨੇ ਦੁਖੀ ਮਨ ਨਾਲ ਦੱਸਿਆ ਕਿ ਕੈਨੇਡਾ ’ਚ ਅੱਗ ਲੱਗਣ ਦੇ ਵਾਪਰੇ ਹਾਦਸੇ ’ਚ ਸਾਡੇ ਬਹੁਤ ਹੀ ਸਤਿਕਾਰਯੋਗ ਮੇਜਰ ਸਿੰਘ ਭੰਡਾਲ (82) ਦੀ ਜਿੱਥੇ ਮੌਤ ਹੋ ਚੁੱਕੀ ਹੈ ‘ਤੇ ਉਨ੍ਹਾ ਦੀ ਮ੍ਰਿਤਕ ਦੇਹ ਦੀ ਪਛਾਣ ਸਾਡੇ ਪਰਿਵਾਰਕ ਮੈਂਬਰਾਂ ਵਲੋਂ ਅਡਮਿੰਟਨ ’ਚ ਕਰ ਲਈ ਗਈ ਹੈ ਪਰ ਸਾਡੇ ਚਾਚੀ ਜੀ ਸੁਰਿੰਦਰ ਕੌਰ (80) ਪਤਨੀ ਮੇਜਰ ਸਿੰਘ ਭੰਡਾਲ ਅੱਗ ਵਾਲੀ ਬਿਲਡਿੰਗ ’ਚ ਖਤਮ ਹੋ ਚੁੱਕੇ ਹਨ ਕਿਉਂਕਿ ਅੱਗ ’ਤੇ ਅਜੇ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਤੇ ਇਕ ਤਰ੍ਹਾਂ ਨਾਲ ਉਨ੍ਹਾਂ ਦੀ ਵੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਜਗਪਾਲ ਸਿੰਘ ਭੋਲਾ ਨੇ ਦੱਸਿਆ ਕਿ ਮ੍ਰਿਤਕ ਮੇਜਰ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਆਪਣੀ ਬੇਟੀ ਸੰਦੀਪ ਕੌਰ ਕੋਲ ਲੰਮੇ ਸਮੇਂ ਤੋਂ ਕੈਨੇਡਾ ’ਚ ਰਹਿ ਰਹੇ ਸਨ ਤੇ ਉਕਤ ਵਾਪਰੇ ਹਾਦਸੇ ’ਚ ਮੌਤ ਹੱਥੋਂ ਹਾਰ ਗਏ।

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਰੇਲਵੇ ਸਟੇਸ਼ਨ ਤੇ ਅਲਗ ਅੰਦਾਜ਼ 'ਚ ਨਜ਼ਰ ਆਏ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਗਲੀ ਖ਼ਬਰ 2024 ਤੋਂ ਹੁਣ ਤੱਕ 87 ਬੱਚਿਆਂ ਨੂੰ ਮਿਲਿਆ ਨਵਾਂ ਪਰਿਵਾਰ, ਹਰ ਜ਼ਿਲ੍ਹੇ 'ਚ ਸਥਾਪਿਤ ਹੋਈਆਂ ਸਪੈਸ਼ਲ ਅਡਾਪਸ਼ਨ ਏਜੰਸੀਆਂ:...
Ad Position 24