04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਕਵਿਕਰ ਸਿੰਘ ਸੇਖੋ ਬਰਵਾਲੀ ਮਾਰਕੀਟ ਕਮੇਟੀ ਖਮਾਣੋਂ ਦੇ ਚੇਅਰਮੈਨ ਨਿਯੁਕਤ

ਖਮਾਣੋ (ਫ਼ਤਹਿਗੜ੍ਹ ਸਾਹਿਬ),15 ਜੁਲਾਈ (ਮਨਮੋਹਣ ਸਿੰਘ ਕਲੇਰ) - ਪੰਜਾਬ ਸਰਕਾਰ ਵਲੋਂ ਅੱਜ ਇਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਵਿੱਕਰ ਸਿੰਘ ਸੇਖੋ ਨੂੰ ਮਾਰਕੀਟ ਕਮੇਟੀ ਖਮਾਣੋਂ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਮੁੱਢਲੇ ਮੈਂਬਰਾਂ...

Ad Position 21
No active advertisement
ਅਜੀਤ ਡੈਸਕ 15-07-2026

ਖਮਾਣੋ (ਫ਼ਤਹਿਗੜ੍ਹ ਸਾਹਿਬ),15 ਜੁਲਾਈ (ਮਨਮੋਹਣ ਸਿੰਘ ਕਲੇਰ) - ਪੰਜਾਬ ਸਰਕਾਰ ਵਲੋਂ ਅੱਜ ਇਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਵਿੱਕਰ ਸਿੰਘ ਸੇਖੋ ਨੂੰ ਮਾਰਕੀਟ ਕਮੇਟੀ ਖਮਾਣੋਂ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਮੁੱਢਲੇ ਮੈਂਬਰਾਂ ਵਿਚੋਂ ਇਕ ਕਵਿਕਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਧਰਾਤਲ 'ਤੇ ਜੁੜੇ ਹੋਏ ਮਿਹਨਤੀ ਵਰਕਰ ਵਜੋਂ ਜਾਣਿਆ ਜਾਂਦੇ ਹਨ, ਜਿਨ੍ਹਾਂ ਨੇ ਵਿਧਾਨ ਸਭਾ ਹਲਕਾ ਬਸੀ ਪਠਾਣਾ ਵਿਚ ਪਾਰਟੀ ਦੀ ਸਥਾਪਤੀ ਲਈ ਦਿਨ ਰਾਤ ਮਿਹਨਤ ਕਰਕੇ ਪਾਰਟੀ ਨੂੰ ਬੁਲੰਦੀਆਂ ਤੇ ਪਹੁੰਚਾਇਆ । ਬਲਾਕ ਪ੍ਰਧਾਨ ਵਜੋਂ ਸੇਵਾਵਾਂ ਦੇ ਰਹੇ ਕਵਿਕਰ ਸਿੰਘ ਸੇਖੋ ਬਰਵਾਲੀ ਇਕ ਨੌਜਵਾਨ ਆਗੂ ਵਜੋਂ ਜਾਣੇ ਜਾਂਦੇ ਹਨ । ਜਿਨ੍ਹਾਂ ਵਲੋ ਪਿਛਲੇ ਸਮੇਂ ਤੋਂ ਪਾਰਟੀ ਦੀ ਬਗੈਰ ਕਿਸੇ ਲਾਲਚ ਅਤੇ ਅਹੁਦੇ ਤੋਂ ਨਿਰਸਵਾਰਥ ਕੀਤੀ ਜਾ ਰਹੀ ਸੇਵਾ ਚਰਚਾ ਵਿਚ ਰਹੀ ਹੈ। ਆਪਣੀ ਇਸ ਨਿਯੁਕਤੀ ਤੇ ਕਵਿਕਰ ਸਿੰਘ ਸੇਖੋ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ, ਹਲਕਾ ਵਿਧਾਇਕ ਬਸੀ ਪਠਾਣਾ ਰੁਪਿੰਦਰ ਸਿੰਘ ਹੈਪੀ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ ।ਕਵਿੱਕਰ ਸਿੰਘ ਸੇਖੋ ਬਰਵਾਲੀ ਦੇ ਮਾਰਕੀਟ ਕਮੇਟੀ ਖਮਾਣੋ ਚੇਅਰਮੈਨ ਨਿਯੁਕਤ ਹੋਣ ਤੇ ਸਮੁੱਚੇ ਵਿਧਾਨ ਸਭਾ ਹਲਕਾ ਬਸੀ ਪਠਾਣਾ ਦੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਵਲੋਂ ਇਸ ਨਿਯੁਕਤੀ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ। ਵੱਖ ਵੱਖ ਪਾਰਟੀ ਆਗੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਾਰਟੀ ਨੇ ਧਰਤੀ ਨਾਲ ਜੁੜੇ ਇਕ ਨੌਜਵਾਨ ਆਗੂ ਨੂੰ ਇਹ ਅਹੁਦਾ ਦੇ ਕੇ ਸਾਬਤ ਕਰਨ ਦਾ ਯਤਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਸੱਚਮੁੱਚ ਹੀ ਆਮ ਲੋਕਾਂ ਦੀ ਪਾਰਟੀ ਹੈ।

Ad Position 22
No active advertisement
ਪਿਛਲੀ ਖ਼ਬਰ ਆਉਣ ਵਾਲੇ ਸਾਲਾਂ ਵਿਚ ਭਾਰਤ ਲਈ ਇਕ ਇਤਿਹਾਸਕ ਪ੍ਰਾਪਤੀ ਹੋਵੇਗੀ ਭਾਰਤ-ਯੂਕੇ ਮੁਕਤ ਵਪਾਰ ਸਮਝੌਤਾ - ਸ਼ੇਖਾਵਤ ਅਗਲੀ ਖ਼ਬਰ ਰਾਮ ਮੰਦਰ ਦਾਨ ਜਾਂਚ : ਐਸ.ਆਈ.ਟੀ. 24-48 ਘੰਟਿਆਂ 'ਚ ਯੂਪੀ ਸਰਕਾਰ ਨੂੰ ਸੌਂਪ ਸਕਦੀ ਹੈ ਅੰਤਿਮ ਰਿਪੋਰਟ
Ad Position 24