21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸੜਕ ਹਾਦਸੇ ’ਚ ਕਾਰ ਚਾਲਕ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ, 20 ਜੁਲਾਈ (ਭੁੱਲਰ,ਧਾਲੀਵਾਲ)- ਬੀਤੀ ਰਾਤ ਸੁਨਾਮ-ਬਠਿੰਡਾ ਸੜਕ ਤੇ ਸ਼ੇਰੋਂ ਕੈਂਚੀਆਂ ਨੇੜੇ ਹੋਏ ਹਾਦਸੇ ਵਿਚ ਇਕ ਕਾਰ ਚਾਲਕ ਦੀ ਮੌਤ ਹੋਣ ਦੀ ਖਬਰ...

Ad Position 21
No active advertisement
ਅਜੀਤ ਡੈਸਕ 20-07-2026

ਸੁਨਾਮ ਊਧਮ ਸਿੰਘ ਵਾਲਾ, 20 ਜੁਲਾਈ (ਭੁੱਲਰ,ਧਾਲੀਵਾਲ)- ਬੀਤੀ ਰਾਤ ਸੁਨਾਮ-ਬਠਿੰਡਾ ਸੜਕ ਤੇ ਸ਼ੇਰੋਂ ਕੈਂਚੀਆਂ ਨੇੜੇ ਹੋਏ ਹਾਦਸੇ ਵਿਚ ਇਕ ਕਾਰ ਚਾਲਕ ਦੀ ਮੌਤ ਹੋਣ ਦੀ ਖਬਰ ਹੈ। ਪੁਲਿਸ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਸੁਨਾਮ ਸ਼ਹਿਰ ਦਾ ਪੰਕਜ ਸ਼ਰਮਾ ਨਾਂਅ ਦਾ ਨੌਜਵਾਨ, ਜੋ ਕਿ ਟੂਰ ਐਂਡ ਟਰੈਵਲਰ ਦਾ ਕੰਮ ਕਰਦਾ ਸੀ। ਜਦੋਂ ਬੀਤੀ ਰਾਤ ਕਰੀਬ ਸਾਢੇ ਕੁ ਦਸ ਵਜੇ ਪੰਕਜ ਸ਼ਰਮਾ ਸਵੇਰੇ ਟੂਰ ’ਤੇ ਮਨਾਲੀ ਲਈ ਸਵਾਰੀਆਂ ਲੈਕੇ ਜਾਣ ਲਈ ਸਥਾਨਕ ਸ਼ੇਰੋਂ ਕੈਚੀਆਂ ਨੇੜੇ ਇਕ ਪੈਟਰੋਲ ਪੰਪ ਤੋਂ ਕਾਰ ਵਿਚ ਤੇਲ ਪਵਾਉਣ ਗਿਆ।ਇਸ ਦੌਰਾਨ ਜਿਵੇਂ ਹੀ ਉਹ ਸੁਨਾਮ-ਬਠਿੰਡਾ ਸੜਕ ਤੋਂ ਪੈਟਰੋਲ ਪੰਪ ਵੱਲ ਮੁੜਨ ਲੱਗਿਆ ਤਾਂ ਅੱਗਿਉਂ ਚੀਮਾ ਮੰਡੀ ਤੋਂ ਪਾਣੀਪਤ ਮੁਰਗੀਆਂ ਦੇ ਬੱਚੇ ਲੈ ਕੇ ਜਾ ਰਿਹਾ ਕੈਂਟਰ ਉਸ ਦੀ ਕਾਰ ਵਿਚ ਆ ਵੱਜਿਆ, ਜਿਸ ਕਾਰਨ ਪੰਕਜ ਸ਼ਰਮਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਪੰਕਜ ਸ਼ਰਮਾ (35) ਪੁੱਤਰ ਸ਼ਾਮ ਲਾਲ ਵਾਸੀ ਸੁਨਾਮ ਰਸਤੇ ਵਿਚ ਹੀ ਦਮ ਤੋੜ ਗਿਆ। ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕੈਂਟਰ ਚਾਲਕ ਹਰੀਸ਼ ਕੁਮਾਰ ਵਾਸੀ ਪਿੰਡ ਪੋਠੀ ਸੰਮਨ ‌ਜ਼ਿਲ੍ਹਾ ਹਿਸਾਰ (ਹਰਿਆਣਾ) ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਸੌੰਦ ਵਲੋਂ 66 ਕੇਵੀ ਗਰਿੱਡ ਦਾ ਉਦਘਾਟਨ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਦੀਆਂ ਤਿਆਰੀਆਂ ਸੰਬੰਧੀ ਐਡਵੋਕੇਟ ਧਾਮੀ ਨੇ ਕੀਤੀ ਇਕ...
Ad Position 24