21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਫਲੈਟ ਵੇਚਣ ਦੇ ਨਾਂ 'ਤੇ 16 ਲੱਖ ਦੀ ਠੱਗੀ ਮਾਰਨ ਵਾਲੇ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ

ਜ਼ੀਰਕਪੁਰ (ਮੋਹਾਲੀ), 20 ਜੁਲਾਈ (ਮਨਿੰਦਰ ਸਿੰਘ)- ਜ਼ੀਰਕਪੁਰ ਪੁਲਿਸ ਨੇ ਫਲੈਟ ਵੇਚਣ ਦਾ ਝਾਂਸਾ ਦੇ...

Ad Position 21
No active advertisement
ਅਜੀਤ ਡੈਸਕ 20-07-2026

ਜ਼ੀਰਕਪੁਰ (ਮੋਹਾਲੀ), 20 ਜੁਲਾਈ (ਮਨਿੰਦਰ ਸਿੰਘ)- ਜ਼ੀਰਕਪੁਰ ਪੁਲਿਸ ਨੇ ਫਲੈਟ ਵੇਚਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਪਤੀ-ਪਤਨੀ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਦੀਪਕ ਬਜਾਜ ਤੇ ਉਸ ਦੀ ਪਤਨੀ ਗੀਤਾ ਰਾਣੀ ਵਾਸੀ ਸਾਵਿਤਰੀ ਗਰੀਨ, ਵੀ ਆਈ ਪੀ ਰੋਡ, ਜ਼ੀਰਕਪੁਰ ਵਜੋਂ ਹੋਈ ਹੈ।

ਐਸ. ਐਸ. ਪੀ. ਮੋਹਾਲੀ ਨੂੰ ਦਿੱਤੀ ਸ਼ਿਕਾਇਤ ਵਿਚ ਜ਼ੀਰਕਪੁਰ ਨਿਵਾਸੀ ਸੰਜੀਵ ਵਰਮਾ ਵਾਸੀ ਜ਼ੀਰਕਪੁਰ ਨੇ ਦੱਸਿਆ ਕਿ ਉਸ ਨੇ ਉਕਤ ਮੁਲਜ਼ਮਾਂ ਨਾਲ ਮਾਇਆ ਗਾਰਡਨ ਸਿਟੀ ਦੇ ਬਲਾਕ ਜੇ-1 ਸਥਿਤ ਫਲੈਟ ਨੰਬਰ 111 ਦਾ ਸੌਦਾ 25.90 ਲੱਖ ਰੁਪਏ ਵਿਚ ਕੀਤਾ ਸੀ। ਸੌਦੇ ਤਹਿਤ ਉਸ ਨੇ ਵੱਖ-ਵੱਖ ਤਰੀਕਾਂ ਦੌਰਾਨ ਨਕਦ ਅਤੇ ਆਰ. ਟੀ. ਜੀ. ਐਸ. ਰਾਹੀਂ ਕੁੱਲ 18 ਲੱਖ ਰੁਪਏ ਅਦਾ ਕਰ ਦਿੱਤੇ। ਸ਼ਿਕਾਇਤਕਰਤਾ ਅਨੁਸਾਰ 19 ਮਈ, 2025 ਨੂੰ ਰਜਿਸਟਰੀ ਲਈ ਤਹਿਸੀਲ ਜ਼ੀਰਕਪੁਰ ਪਹੁੰਚਣ ਦੇ ਬਾਵਜੂਦ ਮੁਲਜ਼ਮ ਹਾਜ਼ਰ ਨਹੀਂ ਹੋਏ।

ਇਸ ਉਪਰੰਤ ਮਾਮਲੇ ਦੀ ਸ਼ਿਕਾਇਤ ਐਸ. ਐਸ. ਪੀ. ਦਫ਼ਤਰ ਨੂੰ ਦਿੱਤੀ ਗਈ। ਜਾਂਚ ਦੌਰਾਨ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਹੋਇਆ, ਜਿਸ ਤਹਿਤ ਮੁਲਜ਼ਮਾਂ ਨੇ 18 ਲੱਖ ਰੁਪਏ ਵਾਪਸ ਕਰਨ ਲਈ ਇਕ 2 ਲੱਖ ਅਤੇ ਦੋ 8-8 ਲੱਖ ਰੁਪਏ ਦੇ ਚੈੱਕ ਦਿੱਤੇ। ਸਮਝੌਤੇ ਦੇ ਭਰੋਸੇ 'ਤੇ ਸ਼ਿਕਾਇਤਕਰਤਾ ਨੇ ਪਹਿਲੀ ਸ਼ਿਕਾਇਤ ਵਾਪਸ ਲੈ ਲਈ, ਪਰ ਜਦੋਂ ਚੈੱਕ ਬੈਂਕ ਵਿਚ ਲਗਾਏ ਗਏ, ਤਾਂ ਤਿੰਨੋਂ ਹੀ ਬਾਊਂਸ ਹੋ ਗਏ। ਸ਼ਿਕਾਇਤ ਮੁਤਾਬਕ ਮੁਲਜ਼ਮਾਂ ਨੇ ਬਾਅਦ ਵਿਚ ਕੇਵਲ 2 ਲੱਖ ਰੁਪਏ ਹੀ ਵਾਪਸ ਕੀਤੇ, ਜਦਕਿ ਬਾਕੀ 16 ਲੱਖ ਰੁਪਏ ਅਜੇ ਵੀ ਬਕਾਇਆ ਹਨ। ਜਾਂਚ ਦੌਰਾਨ ਦੋਸ਼ਾਂ ਦੀ ਪੁਸ਼ਟੀ ਹੋਣ 'ਤੇ ਐਸ. ਐਸ. ਪੀ. ਦੇ ਹੁਕਮਾਂ ਅਨੁਸਾਰ ਜ਼ੀਰਕਪੁਰ ਪੁਲਿਸ ਥਾਣੇ ਵਿਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।

 

Ad Position 22
No active advertisement
ਪਿਛਲੀ ਖ਼ਬਰ ਫਲੈਟ ਵੇਚਣ ਲਈ ਦਿਖਾਉਣ ਗਏ ਪਤੀ-ਪਤਨੀ 'ਤੇ ਕਿਰਾਏਦਾਰ ਵਲੋਂ ਜਾਨਲੇਵਾ ਹਮਲਾ, ਕੇਸ ਦਰਜ ਅਗਲੀ ਖ਼ਬਰ 22 ਜੁਲਾਈ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਦੱਪਰ ਟੋਲ ਪਲਾਜ਼ਾ ਫਰੀ ਕਰੇਗੀ ਭਾਕਿਯੂ ਲੱਖੋਵਾਲ
Ad Position 24