20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਸੰਭੂ ਬਾਰਡਰ ’ਤੇ ਹਰਿਆਣਾ ਪੁਲਿਸ ਨੇ ਕੀਤੀ ਸਖ਼ਤ ਬੈਰੀਕੇਡਿੰਗ, ਆਉਣ ਅਤੇ ਜਾਣ ਦੇ ਦੋਨੋਂ ਰਾਹ ਕੀਤੇ ਬੰਦ

ਰਾਜਪੁਰਾ, ਸ਼ੰਭੂ, 21 ਜੁਲਾਈ (ਰਣਜੀਤ ਸਿੰਘ)- ਕਿਸਾਨ ਆਗੂ ਸਰਵਨ ਸਿੰਘ ਪਧੇਰ ਦੇ ਦਿੱਲੀ ਕੂਚ ਕਰਨ ਨੂੰ ਲੈ ਕੇ ਹਰਿਆਣਾ ਪੁਲਿਸ ਪੂਰੀ ਤਰਾਂ ਅਲਰਟ ਹੋ ਗਈ ਹੈ ਅਤੇ ਉਨ੍ਹਾਂ ਨੇ....

Ad Position 21
No active advertisement
ਅਜੀਤ ਡੈਸਕ 21-07-2026

ਰਾਜਪੁਰਾ, ਸ਼ੰਭੂ, 21 ਜੁਲਾਈ (ਰਣਜੀਤ ਸਿੰਘ)- ਕਿਸਾਨ ਆਗੂ ਸਰਵਨ ਸਿੰਘ ਪਧੇਰ ਦੇ ਦਿੱਲੀ ਕੂਚ ਕਰਨ ਨੂੰ ਲੈ ਕੇ ਹਰਿਆਣਾ ਪੁਲਿਸ ਪੂਰੀ ਤਰਾਂ ਅਲਰਟ ਹੋ ਗਈ ਹੈ ਅਤੇ ਉਨ੍ਹਾਂ ਨੇ ਘੱਗਰ ਦਰਿਆ ਦੇ ਪੁਲ ’ਤੇ ਆਉਣ ਅਤੇ ਜਾਣ ਦੇ ਦੋਵੇਂ ਪਾਸੇ ਬੈਰੀਕੇਡਿੰਗ ਕਰਕੇ ਰਾਹ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਅਤੇ ਪੁਲਿਸ ਵੱਡੀ ਗਿਣਤੀ ਵਿਚ ਤਾਇਨਾਤ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਲੱਗ ਰਿਹਾ ਜਿਵੇਂ ਅੱਜ ਤੋਂ ਸਾਲ ਪਹਿਲਾਂ ਸ਼ੰਭੂ ਬਾਰਡਰ ਪੂਰੀ ਤਰਾਂ ਬੰਦ ਕੀਤਾ ਗਿਆ ਸੀ, ਉਸੇ ਤਰ੍ਹਾਂ ਦਾ ਨਜ਼ਾਰਾ ਦਿਖਾਈ ਦੇ ਰਿਹਾ ਹੈ। ਸੜਕ ’ਤੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ ਅਤੇ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਸ਼ੰਭੂ ਬਾਡਰ ਕਿਸ ਤਰ੍ਹਾਂ ਪਾਰ ਕਰਨ। ਰਾਜਪੁਰਾ ਸਾਈਡ ਤੋਂ ਦਿੱਲੀ ਤੇ ਅੰਬਾਲਾ ਜਾਣ ਵਾਲੇ ਰਾਹਗੀਰ ਬੁਰੀ ਤਰ੍ਹਾਂ ਪਰੇਸ਼ਾਨ ਹੋ ਰਹੇ ਹਨ।

 ਕੋਈ ਵੀ ਵਾਹਨ ਨਾ ਪੰਜਾਬ ਤੋਂ ਹਰਿਆਣਾ ਵੱਲ ਅਤੇ ਨਾ ਹਰਿਆਣਾ ਤੋਂ ਪੰਜਾਬ ਵੱਲ ਆ ਜਾ ਰਿਹਾ ਹੈ। ਭਾਵੇਂ ਕਿ ਪੁਲਿਸ ਆਪਣੇ ਵਲੋਂ ਲੋਕਾਂ ਨੂੰ ਇੱਧਰ ਉਧਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਫਿਰ ਵੀ ਲੋਕਾਂ ਨੂੰ ਅਗਾਊਂ ਜਾਣਕਾਰੀ ਨਾ ਹੋਣ ਕਾਰਨ ਰਾਹਗੀਰ ਬੁਰੀ ਤਰ੍ਹਾਂ ਪਰੇਸ਼ਾਨ ਹੋ ਰਹੇ ਹਨ। ਇਸ ਸੰਬੰਧੀ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਹਰਿਆਣਾ ਵਿਖੇ ਨੌਕਰੀ ’ਤੇ ਜਾਣਾ ਸੀ ਪਰ ਹੁਣ ਉਹ ਨੌਕਰੀ ’ਤੇ ਜਾਣ ਲਈ ਲੇਟ ਹੋ ਗਏ ਹਨ। ਇਸ ਸੰਬੰਧ ਦੇ ਵਿਚ ਹੋਰਾਂ ਲੋਕਾਂ ਨੇ ਵੀ ਆਪਣੀ ਗੱਲ ਕਹੀ। ਜਦ ਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਸਿਰਫ਼ ਮੀਟਿੰਗ ਕਰਨ ਜਾ ਰਹੇ ਸੀ, ਉਨ੍ਹਾਂ ਨੂੰ ਦਿੱਲੀ ਜਾਣ ਤੋਂ ਪਹਿਲਾਂ ਹੀ ਹਰਿਆਣਾ ਸਰਹੱਦ ’ਤੇ ਰੋਕ ਲਿਆ ਗਿਆ ਹੈ।
 

Ad Position 22
No active advertisement
ਪਿਛਲੀ ਖ਼ਬਰ ਸਾਉਣ ਦੀ ਪਹਿਲੀ ਭਰਵੀਂ ਬਾਰਿਸ਼ ਨੇ ਪੰਜਾਬੀਆਂ ਨੂੰ ਦਿੱਤੀ ਵੱਡੀ ਰਾਹਤ, ਕਿਸਾਨਾਂ ਦੇ ਚਿਹਰਿਆਂ 'ਤੇ ਆਈਆਂ ਰੌਣਕਾਂ ਅਗਲੀ ਖ਼ਬਰ ⭐️ਮਾਣਕ ਮੋਤੀ ⭐️
Ad Position 24