18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

4 ਭਾਰਤੀ ਮਲਾਹਾਂ ਦੀ ਮੌਤ ਦੇ ਮਾਮਲੇ ’ਚ ਰੂਸੀ ਕੂਟਨੀਤਕ ਤਲਬ

ਨਵੀਂ ਦਿੱਲੀ, 21 ਜੁਲਾਈ (ਪੀ.ਟੀ.ਆਈ.)-ਭਾਰਤ ਨੇ ਰੂਸੀ ਕੂਟਨੀਕ (ਚਾਰਜ ਡੀ ਅਫੇਅਰਜ਼ (ਸੀ.ਡੀ.ਏ.) ਨੂੰ ਤਲਬ ਕਰਕੇ ਯੂਕਰੇਨ ਦੇ ਤੱਟ ‘ਤੇ ਗਿਨੀ ਬਿਸਾਉ ਦੇ ਝੰਡੇ ਵਾਲੇ ਵਪਾਰਕ ਜਹਾਜ਼ ‘ਤੇ ਸਵਾਰ 4 ਭਾਰਤੀ ਮਲਾਹਾਂ ਦੀ ਮੌਤ ‘ਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਵਿਦੇਸ਼ ਮੰਤਰਾਲੇ (ਐਮ.ਈ.ਏ.) ਨੇ ਕਿਹਾ ਹੈ ਕਿ ਉਸ ਨੇ ਰੂਸੀ ਕੂਟਨੀਤਕ ਨੂੰ ਵਪਾਰਕ ਜਹਾਜ਼ ...

Ad Position 21
No active advertisement
ਅਜੀਤ ਡੈਸਕ 21-07-2026

 ਨਵੀਂ ਦਿੱਲੀ, 21 ਜੁਲਾਈ (ਪੀ.ਟੀ.ਆਈ.)-ਭਾਰਤ ਨੇ ਰੂਸੀ ਕੂਟਨੀਕ (ਚਾਰਜ ਡੀ ਅਫੇਅਰਜ਼ (ਸੀ.ਡੀ.ਏ.) ਨੂੰ ਤਲਬ ਕਰਕੇ ਯੂਕਰੇਨ ਦੇ ਤੱਟ ‘ਤੇ ਗਿਨੀ ਬਿਸਾਉ ਦੇ ਝੰਡੇ ਵਾਲੇ ਵਪਾਰਕ ਜਹਾਜ਼ ‘ਤੇ ਸਵਾਰ 4 ਭਾਰਤੀ ਮਲਾਹਾਂ ਦੀ ਮੌਤ ‘ਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਵਿਦੇਸ਼ ਮੰਤਰਾਲੇ (ਐਮ.ਈ.ਏ.) ਨੇ ਕਿਹਾ ਹੈ ਕਿ ਉਸ ਨੇ ਰੂਸੀ ਕੂਟਨੀਤਕ ਨੂੰ ਵਪਾਰਕ ਜਹਾਜ਼ ਐਮ.ਵੀ. ਗੋਲਡਨ ਲਿਓ ’ਤੇ ਹੋਏ ਹਮਲੇ ਦੀ ਭਾਰਤ ਦੀਆਂ “ਗੰਭੀਰ ਚਿੰਤਾਵਾਂ ਤੇ ਸਪੱਸ਼ਟ ਨਿੰਦਾ” ਤੋਂ ਜਾਣੂ ਕਰਵਾਇਆ ਹੈ। ਵਿਦੇਸ਼ ਮੰਤਰਾਲੇ ਨੇ ਸੀ.ਡੀ.ਏ. ਵਲਾਦੀਮੀਰ ਲਾਦਾਨੋਵ ਨੂੰ ਦੱਸਿਆ ਕਿ “ਅਜਿਹੇ ਹਮਲੇ ਅੰਤਰਰਾਸ਼ਟਰੀ ਸਮੁੰਦਰੀ ਵਪਾਰ ਦੀ ਸੁਰੱਖਿਆ, ਸੁਰੱਖਿਆ ਤੇ ਸਥਿਰਤਾ ਨੂੰ ਕਮਜ਼ੋਰ ਕਰਦੇ ਹਨ।” “ਰੂਸੀ ਚਾਰਜ ਡੀ ਅਫੇਅਰਜ਼ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਆਪਣੇ ਅਧਿਕਾਰੀਆਂ ਨੂੰ ਭਾਰਤ ਦੀਆਂ ਸਖ਼ਤ ਚਿੰਤਾਵਾਂ ਤੋਂ ਜਾਣੂ ਕਰਵਾਉਣ ਕਿ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਤੇ ਇਸ ਦੇ ਨਤੀਜੇ ਵਜੋਂ ਮਾਸੂਮ ਨਾਗਰਿਕ ਜਾਨਾਂ ਦਾ ਨੁਕਸਾਨ ਅਸਵੀਕਾਰਨਯੋਗ ਹੈ ਤੇ ਇਸ ਤੋਂ ਬਚਣਾ ਚਾਹੀਦਾ ਹੈ। ਹਮਲੇ ’ਚ ਮਾਰੇ ਗਏ ਭਾਰਤੀਆਂ ਦੀ ਪਛਾਣ ਅਭਿਸ਼ੇਕ ਨਿਸ਼ਾਦ, ਗੁਰਪ੍ਰੀਤ ਸਿੰਘ ਭੱਟ, ਅਖਿਲ ਜੋਯਨ ਅਤੇ ਜਗਨ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਵਾਂ ਭਾਰਤੀ ਥਰਡ ਆਫੀਸਰ ਸੇਬੇਸਤਿਨ ਬਲੇਸਨ ਹੈ ਜੋ ਗੰਭੀਰ ਜ਼ਖ਼ਮੀ ਹੈ ਅਤੇ ਹਸਪਤਾਲ ’ਚ ਜ਼ੇਰੇ ਇਲਾਜ਼ ਹੈ। ਯੁਕਰੇਨ ’ਚ ਭਾਰਤੀ ਦੂਤਘਰ ਸਥਿਤੀ ’ਤੇ ਨੇੜਿਉਂ ਨਜ਼ਰ ਰੱਖ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਕਲਕੱਤਾ ਹਾਈ ਕੋਰਟ ਵਲੋਂ ਟੀ.ਐੱਮ.ਸੀ. ਸੰਸਦ ਮੈਂਬਰ ਮਹੂਆ ਮੋਇਤਰਾ ਨੂੰ ਅੰਤਰਿਮ ਸੁਰੱਖਿਆ ਪ੍ਰਦਾਨ ਅਗਲੀ ਖ਼ਬਰ ਅਸਾਮ ’ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 11 ਹੋਈ-3.10 ਲੱਖ ਤੋਂ ਵੱਧ ਲੋਕ ਪ੍ਰਭਾਵਿਤ
Ad Position 24