14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਅਟਾਰੀ ਸਰਹੱਦ ਵੱਲ ਜਾਂਦਿਆਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਦੇ ਯਾਤਰੂਆਂ ਤੇ ਹੋਇਆ ਹਮਲਾ, ਦੋ ਵਿਅਕਤੀ ਗ੍ਰਿਫਤਾਰ- ਐਸ.ਐਚ.ਓ. ਘਰਿੰਡਾ

ਅਟਾਰੀ ਸਰਹੱਦ, (ਅੰਮ੍ਰਿਤਸਰ)-22 ਜੁਲਾਈ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਵਸਨੀਕਾਂ ਲਈ ਸ਼ੁਰੂ ਕੀਤੀ ਗਈ ਤੀਰਥ ਯਾਤਰਾ ਸਕੀਮ ਤਹਿਤ ਚੱਲ....

Ad Position 21
No active advertisement
ਅਜੀਤ ਡੈਸਕ 22-07-2026

ਅਟਾਰੀ ਸਰਹੱਦ, (ਅੰਮ੍ਰਿਤਸਰ)-22 ਜੁਲਾਈ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਵਸਨੀਕਾਂ ਲਈ ਸ਼ੁਰੂ ਕੀਤੀ ਗਈ ਤੀਰਥ ਯਾਤਰਾ ਸਕੀਮ ਤਹਿਤ ਚੱਲ ਰਹੀਆਂ ਬੱਸਾਂ ਜੋ ਕਿ ਪੰਜਾਬ ਦੇ ਯਾਤਰੂਆਂ ਨੂੰ ਅਟਾਰੀ ਸਰਹੱਦ ਵਿਖੇ ਹੁੰਦੀ ਝੰਡੇ ਦੀ ਰਸਮ ਰੀਟ੍ਰੀਟ ਨੂੰ ਵੀ ਦਿਖਾਉਣ ਲਈ ਲਿਆਉਂਦੀਆਂ ਹਨ, ਉਨ੍ਹਾਂ ਬੱਸਾਂ ਵਿਚੋਂ ਅੰਮ੍ਰਿਤਸਰ ਤੋਂ ਅਟਾਰੀ ਸਰਹੱਦ ਨੂੰ ਜਾਂਦਿਆਂ ਇਕ ਬੱਸ ’ਤੇ ਸਵਾਰ ਯਾਤਰੂਆ ’ਤੇ ਹਮਲਾ ਕਰਕੇ ਜ਼ਖਮੀ ਕੀਤੇ ਜਾਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ। ਪੁਲਿਸ ਥਾਣਾ ਘਰਿੰਡਾ ਦੇ ਮੁਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਕਿ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਵਿਚ ਸਵਾਰ ਦੋ ਯਾਤਰੂਆਂ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਅਟਾਰੀ ਵੱਲ ਨੂੰ ਆਉਂਦੇ ਰਸਤੇ ਵਿਚ ਸਵਿਫਟ ਕਾਰ ਸਵਾਰ ਵਿਅਕਤੀਆਂ ਵਲੋਂ ਉਨ੍ਹਾਂ ਦੀ ਬੱਸ ਦੇ ਅੱਗੇ ਆ ਕੇ ਗਲਤ ਢੰਗ ਨਾਲ ਸਾਈਡ ਮਾਰਨੀ ਸ਼ੁਰੂ ਕਰ ਦਿੱਤੀ, ਜਿਸ ’ਤੇ ਕਾਰ ਸਵਾਰ ਵਿਅਕਤੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੀ ਆਪਸ ਵਿਚ ਤਕਰਾਰ ਹੋ ਗਈ ਤੇ ਕਾਰ ਸਵਾਰ ਵਿਅਕਤੀਆਂ ਵਲੋਂ ਉਨ੍ਹਾਂ  ’ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ, ਜਿਸ ਦੇ ਕਾਰਨ ਇਕ ਤੀਰਥ ਯਾਤਰਾ ਬੱਸ ’ਚ ਸਵਾਰ ਅਪਾਹਜ ਵਿਅਕਤੀ ਜ਼ਖ਼ਮੀ ਹੋ ਗਿਆ। ਐਸ. ਐਚ. ਓ. ਘਰਿੰਡਾ ਨੇ ਦੱਸਿਆ ਕਿ ਇਸ ਸੰਬੰਧੀ  ਪਰਚਾ ਦਰਜ ਕਰਕੇ ਅਗੇਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਤੇ ਇਸ ਦੇ ਸੰਬੰਧੀ ਦੋ ਵਿਅਕਤੀਆਂ ਨੂੰ ਕਾਰ ਸਮੇਤ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ I

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਨਾਲ ਨਿਕਾਸੀ ਨਾਲਿਆਂ ਦੀ ਸਫਾਈ ਦਾ ਕੰਮ ਨਿਰੰਤਰ ਜਾਰੀ ਅਗਲੀ ਖ਼ਬਰ ਐਸ.ਐਮ.ਐਲ. ਮਹਿੰਦਰਾ ਕੰਪਨੀ ਦਾ ਵਫ਼ਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ
Ad Position 24