13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਆਪਣਾ ਵਰਤ ਤੋੜਨ, ਬੱਚਿਆਂ ਦਾ ਸਹੀ ਦਿਸ਼ਾ ਵਿੱਚ ਮਾਰਗਦਰਸ਼ਨ ਕਰਨ ਵਾਂਗਚੁਕ - ਨੱਢਾ

ਨਵੀਂ ਦਿੱਲੀ, 22 ਜੁਲਾਈ - ਸੋਨਮ ਵਾਂਗਚੁਕ ਨਾਲ ਮੁਲਾਕਾਤ ਬਾਰੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਕਿਹਾ, "ਅਸੀਂ ਉਨ੍ਹਾਂ ਦੀ ਸਿਹਤ ਬਾਰੇ ਪੁੱਛਣ ਗਏ ਸੀ। ਉਨ੍ਹਾਂ ਨੂੰ ਸਫਦਰਜੰਗ ਹਸਪਤਾਲ ਤੋਂ ਮੇਦਾਂਤਾ...

Ad Position 21
No active advertisement
ਅਜੀਤ ਡੈਸਕ 22-07-2026

ਨਵੀਂ ਦਿੱਲੀ, 22 ਜੁਲਾਈ - ਸੋਨਮ ਵਾਂਗਚੁਕ ਨਾਲ ਮੁਲਾਕਾਤ ਬਾਰੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਕਿਹਾ, "ਅਸੀਂ ਉਨ੍ਹਾਂ ਦੀ ਸਿਹਤ ਬਾਰੇ ਪੁੱਛਣ ਗਏ ਸੀ। ਉਨ੍ਹਾਂ ਨੂੰ ਸਫਦਰਜੰਗ ਹਸਪਤਾਲ ਤੋਂ ਮੇਦਾਂਤਾ ਸ਼ਿਫਟ ਕੀਤਾ ਗਿਆ ਸੀ। ਕਿਉਂਕਿ ਉਹ ਆਈਸੀਯੂ ਵਿਚ ਸਨ, ਇਸ ਲਈ ਉੱਥੇ ਦਾ ਮਾਹੌਲ ਬਹੁਤ ਸੀਮਤ ਸੀ। ਆਪਣੀ ਫੇਰੀ ਦੌਰਾਨ, ਅਸੀਂ ਉਨ੍ਹਾਂ ਦੀ ਸਿਹਤ ਅਤੇ ਤੰਦਰੁਸਤੀ ਬਾਰੇ ਪੁੱਛਿਆ। ਅਸੀਂ ਉਨ੍ਹਾਂ ਨੂੰ ਆਪਣਾ ਵਰਤ ਤੋੜਨ, ਮੁੱਖ ਧਾਰਾ ਵਿਚ ਸ਼ਾਮਿਲ ਹੋਣ ਅਤੇ ਬੱਚਿਆਂ ਨੂੰ ਸਹੀ ਦਿਸ਼ਾ ਵਿੱਚ ਮਾਰਗਦਰਸ਼ਨ ਕਰਨ ਦੀ ਬੇਨਤੀ ਵੀ ਕੀਤੀ। ਸਾਡੀ ਸਰਕਾਰ ਸਾਰੇ ਮੁੱਦਿਆਂ 'ਤੇ ਚਰਚਾ ਲਈ ਖੁੱਲ੍ਹੀ ਹੈ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਹਮੇਸ਼ਾ ਤਿਆਰ ਹੈ...ਅੱਜ, ਉਨ੍ਹਾਂ ਨੇ ਮੈਨੂੰ ਇੱਕ ਖੁੱਲ੍ਹਾ ਪੱਤਰ ਲਿਖਿਆ। ਅਸੀਂ ਉਸ ਪੱਤਰ ਦਾ ਜਵਾਬ ਦੇਵਾਂਗੇ, ਅਤੇ ਜਵਾਬ ਦੇਣ ਤੋਂ ਬਾਅਦ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਗੱਲਬਾਤ ਅੱਗੇ ਵਧੇ।"

Ad Position 22
No active advertisement
ਪਿਛਲੀ ਖ਼ਬਰ ਦਿੱਲੀ ਵਿਖੇ ਵਿਦਿਆਰਥੀਆਂ ਉੱਪਰ ਹੋਏ ਲਾਠੀਚਾਰਜ ਦੀ ਨਿੰਦਾ ਕਰਦੇ ਹੋਏ ਰੋਸ ਧਰਨਾ ਅਗਲੀ ਖ਼ਬਰ ਅਜਨਾਲਾ ਪੁਲਿਸ ਵਲੋਂ 30 ਕਰੋੜ ਰੁਪਏ ਦੀ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਕਾਬੂ
Ad Position 24