13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਸਫਾਈ ਸੇਵਕ ਹੋਏ ਆਹਮੋ ਸਾਹਮਣੇ, ਕੂੜੇ ਨੂੰ ਲੈ ਕੇ ਮਾਮਲਾ ਭਖਿਆ

ਤਪਾ ਮੰਡੀ (ਬਰਨਾਲਾ), 22 ਜੁਲਾਈ (ਵਿਜੇ ਸ਼ਰਮਾ) - ਪ੍ਰਸ਼ਾਸਨ ਵਲੋਂ ਕੂੜੇ ਦੀਆਂ ਟਰਾਲੀਆਂ ਚਕਵਾਉਣ ਦਾ ਜਦੋਂ ਸਫ਼ਾਈ ਸੇਵਕਾਂ ਨੂੰ ਪਤਾ ਲੱਗਿਆ ਤਾਂ ਨਵੇਂ ਬੱਸ ਅੱਡੇ ਕੋਲ ਪਲਿਸ ਪ੍ਰਸ਼ਾਸਨ , ਸਿਵਲ...

Ad Position 21
No active advertisement
ਅਜੀਤ ਡੈਸਕ 22-07-2026

ਤਪਾ ਮੰਡੀ (ਬਰਨਾਲਾ), 22 ਜੁਲਾਈ (ਵਿਜੇ ਸ਼ਰਮਾ) - ਪ੍ਰਸ਼ਾਸਨ ਵਲੋਂ ਕੂੜੇ ਦੀਆਂ ਟਰਾਲੀਆਂ ਚਕਵਾਉਣ ਦਾ ਜਦੋਂ ਸਫ਼ਾਈ ਸੇਵਕਾਂ ਨੂੰ ਪਤਾ ਲੱਗਿਆ ਤਾਂ ਨਵੇਂ ਬੱਸ ਅੱਡੇ ਕੋਲ ਪਲਿਸ ਪ੍ਰਸ਼ਾਸਨ , ਸਿਵਲ ਪ੍ਰਸ਼ਾਸਨ ਅਤੇ ਸਫ਼ਾਈ ਸੇਵਕ ਆਹਮੋ ਸਾਹਮਣੇ ਹੋ ਗਏ, ਜਿਸ ਨੂੰ ਲੈ ਕੇ ਸਫ਼ਾਈ ਸੇਵਕਾਂ ਵਲੋਂ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ ਕੀਤੀ ਗਈ। ਪਿਛਲੇ ਕਈ ਦਿਨਾਂ ਤੋਂ ਨਗਰ ਕੌਂਸਲ ਦੇ ਸਫ਼ਾਈ ਸੇਵਕ ਪੰਜਾਬ ਸਫ਼ਾਈ ਸੇਵਕ ਯੂਨੀਅਨ ਦੇ ਸੱਦੇ ਤੇ ਹੜਤਾਲ 'ਤੇ ਚੱਲ ਰਹੇ ਹਨ, ਜਿਸ ਕਰਕੇ ਪੂਰੇ ਸ਼ਹਿਰ ਅੰਦਰ ਗੰਦਗੀ ਦੇ ਢੇਰਾਂ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ, ਜਿਸ ਨੂੰ ਵੇਖਦਿਆਂ ਹੋਇਆ ਨਾਇਬ ਤਹਿਸੀਲਦਾਰ ਬੇਅੰਤ ਸਿੰਘ , ਡੀਐਸਪੀ ਜਸਕਰਨ ਸਿੰਘ ਬਰਾੜ, ਥਾਣਾ ਇੰਚਾਰਜ ਅਮਰੀਕ ਸਿੰਘ ਗਰੇਵਾਲ ਅਤੇ ਸਿਟੀ ਇੰਚਾਰਜ ਕੁਲਵੰਤ ਸਿੰਘ ਕੱਟੂ ਪੁਲਿਸ ਪਾਰਟੀ ਸਮੇਤ ਨਵੇਂ ਬੱਸ ਅੱਡੇ ਕੋਲ ਕੂੜੇ ਦੇ ਢੇਰਾਂ ਨੂੰ ਪ੍ਰਾਈਵੇਟ ਜੇਸੀਬੀ ਨਾਲ ਚੁਕਵਾ ਰਹੇ ਸਨ, ਜਦ ਇਸ ਗੱਲ ਦਾ ਸਫ਼ਾਈ ਸੇਵਕਾਂ ਨੂੰ ਪਤਾ ਲੱਗਿਆ ਤਾਂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਸਫ਼ਾਈ ਸੇਵਕਾਂ ਜਿਨਾਂ ਵਿਚ ਮਹਿਲਾ ਸਫ਼ਾਈ ਸੇਵਕ ਵੀ ਹਾਜ਼ਰ ਸਨ, ਜੰਮ ਕੇ ਨਾਅਰੇਬਾਜ਼ੀ ਕਰਦਿਆਂ ਹੋਇਆਂ ਕਿਹਾ ਕਿ ਸਰਕਾਰ ਸਾਡੇ ਵਾਅਦੇ ਮੰਨ ਲਵੇ ਅਸੀਂ ਖ਼ੁਦ ਸ਼ਹਿਰ ਅੰਦਰ ਸਫ਼ਾਈ ਕਰਾਂਗੇ। ਉਨ੍ਹਾਂ ਕਿਹਾ ਕਿ ਅਗਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਧੱਕਾ ਕੀਤਾ ਗਿਆ ਤਾਂ ਸ਼ਹਿਰ ਨੂੰ ਗੰਦਗੀ ਦੇ ਢੇਰਾਂ 'ਤੇ ਬਿਠਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਕੋਲ ਅਖੀਰਲਾ ਹਥਿਆਰ ਪਰਮਾਣੂ ਬੰਬ ਹੈ ਜਿਸ ਕਰਕੇ ਅਸੀਂ ਸ਼ਹਿਰ ਦਾ ਸੀਵਰੇਜ ਸਿਸਟਮ ਬਿਲਕੁਲ ਠੱਪ ਕਰ ਦੇਵਾਂਗੇ, ਪਰ ਅਸੀਂ ਸਰਕਾਰ ਦੇ ਮੂੰਹ ਵੱਲ ਵੇਖ ਰਹੇ ਹਾਂ ਕਿ ਸਰਕਾਰ ਸਾਡੀਆਂ ਅੱਜ ਮੰਗਾਂ ਮੰਨਦੀ ਹੈ ਜਾਂ ਕੱਲ੍ਹ ਮੰਨਦੀ ਹੈ ਉਨ੍ਹਾਂ ਕਿਹਾ ਕਿ ਅਗਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਡਿਊਟੀ ਅਫ਼ਸਰ ਨਾਇਬ ਤਹਸੀਲਦਾਰ ਬੇਅੰਤ ਸਿੰਘ ਨੇ ਕਿਹਾ ਕਿ ਸ਼ਹਿਰ ਅੰਦਰ ਕਾਫੀ ਗੰਦਗੀ ਫੈਲ ਗਈ ਹੈ, ਜਿਸ ਨੂੰ ਵੇਖਦਿਆਂ ਹੋਇਆ ਸਫ਼ਾਈ ਕਰਵਾ ਰਹੇ ਸਾਂ ਪਰ ਸਫ਼ਾਈ ਸੇਵਕਾਂ ਨੇ ਇਸ ਨੂੰ ਆ ਕੇ ਬੰਦ ਕਰਵਾ ਦਿੱਤਾ ਹੈ। ਇਸ ਮੌਕੇ ਕੌਂਸਲਰ ਜੋਨੀ ਕੁਮਾਰ ਅਤੇ ਸਾਬਕਾ ਕੌਂਸਲਰ ਵਿਨੋਦ ਕੁਮਾਰ ਕਾਲਾ ਨੇ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ, ਅਸੀਂ ਕੰਮ ਕਰਨ ਨੂੰ ਤਿਆਰ ਹਾਂ, ਪਰ ਧੱਕੇ ਨਾਲ ਕੰਮ ਨਹੀਂ ਹੋਣ ਦਿੱਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਅਸੀਂ ਇਕ ਵੱਡੀ ਚੋਣ ਮੁਹਿੰਮ ਸ਼ੁਰੂ ਕਰਾਂਗੇ - ਬਘੇਲ ਅਗਲੀ ਖ਼ਬਰ ਦਿੱਲੀ ਵਿਖੇ ਵਿਦਿਆਰਥੀਆਂ ਉੱਪਰ ਹੋਏ ਲਾਠੀਚਾਰਜ ਦੀ ਨਿੰਦਾ ਕਰਦੇ ਹੋਏ ਰੋਸ ਧਰਨਾ
Ad Position 24