13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

‘ਗੌਡਜ਼ਿਲਾ ਵਰਸਿਜ਼ ਕਾਂਗ’ ਦੀ ਅਦਾਕਾਰਾ ਕੇਲੀ ਹੌਟਲ ਦੀ ਸੜਕ ਹਾਦਸੇ ’ਚ ਮੌਤ

ਨਿਊਯਾਰਕ, 22 ਜੁਲਾਈ (ਰਾਜੂ ਸਹਿਬਾਜ਼ਪੁਰਾ )-ਮਸ਼ਹੂਰ ਫ਼ਿਲਮ ‘ਗੌਡਜ਼ਿਲਾ ਵਰਸਿਜ਼ ਕਾਂਗ’ ਵਿਚ ਜੀਆ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਕੇਲੀ ਹੌਟਲ ਦੀ ਮੈਰੀਲੈਂਡ ਵਿਚ ਹੋਏ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਹ ਸਿਰਫ਼ 18 ਸਾਲ ਦੀ ਸੀ। ਫਰੈਡਰਿਕ ਕਾਊਂਟੀ ਸ਼ੈਰਿਫ਼ ਦਫ਼ਤਰ ਅਨੁਸਾਰ ਹੌਟਲ ਇਕ ਕਾਰ ਵਿਚ ਸਵਾਰ ਦੋ ਯਾਤਰੀਆਂ ਵਿਚੋਂ ਇਕ ਸੀ। ਕਾਰ ਨੂੰ ਫਰੈਡਰਿਕ...

Ad Position 21
No active advertisement
ਅਜੀਤ ਡੈਸਕ 23-07-2026

ਨਿਊਯਾਰਕ, 22 ਜੁਲਾਈ (ਰਾਜੂ ਸਹਿਬਾਜ਼ਪੁਰਾ )-ਮਸ਼ਹੂਰ ਫ਼ਿਲਮ ‘ਗੌਡਜ਼ਿਲਾ ਵਰਸਿਜ਼ ਕਾਂਗ’ ਵਿਚ ਜੀਆ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਕੇਲੀ ਹੌਟਲ ਦੀ ਮੈਰੀਲੈਂਡ ਵਿਚ ਹੋਏ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਹ ਸਿਰਫ਼ 18 ਸਾਲ ਦੀ ਸੀ। ਫਰੈਡਰਿਕ ਕਾਊਂਟੀ ਸ਼ੈਰਿਫ਼ ਦਫ਼ਤਰ ਅਨੁਸਾਰ ਹੌਟਲ ਇਕ ਕਾਰ ਵਿਚ ਸਵਾਰ ਦੋ ਯਾਤਰੀਆਂ ਵਿਚੋਂ ਇਕ ਸੀ। ਕਾਰ ਨੂੰ ਫਰੈਡਰਿਕ ਦਾ 19 ਸਾਲਾ ਨੌਜਵਾਨ ਚਲਾ ਰਿਹਾ ਸੀ। ਜਾਂਚਕਰਤਾਵਾਂ ਮੁਤਾਬਕ ਕਾਰ ਦੋ-ਮਾਰਗੀ ਸੜਕ ਦੇ ਸੱਜੇ ਪਾਸੇ ਤੋਂ ਬਾਹਰ ਨਿਕਲ ਕੇ ਪਾਣੀ ਦੀ ਨਿਕਾਸੀ ਲਈ ਬਣੇ ਕੰਕਰੀਟ ਢਾਂਚੇ ਨਾਲ ਟਕਰਾਅ ਗਈ। ਸ਼ੁਰੂਆਤੀ ਜਾਂਚ ਵਿਚ ਤੇਜ਼ ਰਫ਼ਤਾਰ ਨੂੰ ਹਾਦਸੇ ਦਾ ਇਕ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ। ਗੰਭੀਰ ਜ਼ਖ਼ਮੀ ਕੇਲੀ ਨੂੰ ਹਾਦਸੇ ਵਾਲੀ ਥਾਂ ਤੋਂ ਟਰੌਮਾ ਸੈਂਟਰ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕਾਰ ਚਾਲਕ ਨੂੰ ਵੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਪਰ ਉਸ ਦੀਆਂ ਸੱਟਾਂ ਜਾਨਲੇਵਾ ਨਹੀਂ ਦੱਸੀਆਂ ਗਈਆਂ।

Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਰਨਹਮ ਵਲੋਂ ਬੱਸ ਕਿਰਾਇਆ 2 ਪੌਂਡ ਤੈਅ ਕਰਨ ਦਾ ਐਲਾਨ ਅਗਲੀ ਖ਼ਬਰ ਅੰਨਾ ਹਜ਼ਾਰੇ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ
Ad Position 24