13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਬਰਤਾਨੀਆ ਦੇ ਪ੍ਰਧਾਨ ਮੰਤਰੀ ਬਰਨਹਮ ਵਲੋਂ ਬੱਸ ਕਿਰਾਇਆ 2 ਪੌਂਡ ਤੈਅ ਕਰਨ ਦਾ ਐਲਾਨ

ਲੰਡਨ/ਲੈਸਟਰ, 22 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ/ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਦੇਸ਼ ਭਰ ਵਿਚ ਸਿੰਗਲ ਬੱਸ ਕਿਰਾਏ ਦੀ ਵੱਧ ਤੋਂ ਵੱਧ ਹੱਦ 2 ਪੌਂਡ ਤੈਅ ਕਰਨ ਦਾ ਐਲਾਨ ਕੀਤਾ ਹੈ। ਇਹ ਨਵੀਂ ਦਰ ਜਨਵਰੀ ਤੋਂ ਲਾਗੂ...

Ad Position 21
No active advertisement
ਅਜੀਤ ਡੈਸਕ 23-07-2026

ਲੰਡਨ/ਲੈਸਟਰ, 22 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ/ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਦੇਸ਼ ਭਰ ਵਿਚ ਸਿੰਗਲ ਬੱਸ ਕਿਰਾਏ ਦੀ ਵੱਧ ਤੋਂ ਵੱਧ ਹੱਦ 2 ਪੌਂਡ ਤੈਅ ਕਰਨ ਦਾ ਐਲਾਨ ਕੀਤਾ ਹੈ। ਇਹ ਨਵੀਂ ਦਰ ਜਨਵਰੀ ਤੋਂ ਲਾਗੂ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੇਗੀ। ਮੰਗਲਵਾਰ ਨੂੰ ਆਪਣੀ ਪਹਿਲੀ ਕੈਬਨਿਟ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਦੇਸ਼ ਵਿਚ “ਮਹਿੰਗਾਈ ਰਾਹਤ ਸਰਕਾਰ” ਚਲਾਉਣ ਦਾ ਵਾਅਦਾ ਕੀਤਾ ਸੀ। ਫ਼ਿਲਹਾਲ ਪੂਰੇ ਇੰਗਲੈਂਡ ਵਿਚ ਬੱਸ ਕਿਰਾਏ ਦੀ ਉਪਰਲੀ ਸੀਮਾ 3 ਪੌਂਡ ਹੈ, ਹਾਲਾਂਕਿ ਲੰਡਨ ਅਤੇ ਗ੍ਰੇਟਰ ਮਾਨਚੈਸਟਰ ਵਰਗੇ ਕੁੱਝ ਇਲਾਕਿਆਂ ਵਿਚ ਕਿਰਾਇਆ ਪਹਿਲਾਂ ਹੀ ਘੱਟ ਹੈ, ਜਿੱਥੇ ਬਰਨਹਮ ਨੇ ਮੇਅਰ ਹੁੰਦਿਆਂ 2 ਪੌਂਡ ਦੀ ਹੱਦ ਲਾਗੂ ਕੀਤੀ ਸੀ। ਹੁਣ ਇਹ 2 ਪੌਂਡ ਦੀ ਹੱਦ ਪੂਰੇ 2027 ਤੱਕ ਲਾਗੂ ਰਹੇਗੀ। ਐਂਡੀ ਬਰਨਹਮ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਨਵੀਂ ਯੋਜਨਾ ਲਈ ਉਨ੍ਹਾਂ ਦੇ ਪਹਿਲੇ ਬਜਟ ਵਿਚ ਕੋਈ ਟੈਕਸ ਨਹੀਂ ਵਧਾਇਆ ਜਾਵੇਗਾ। ਟਰਾਂਸਪੋਰਟ ਮੰਤਰੀ ਹਾਈਡੀ ਅਲੇਗਜ਼ੈਂਡਰ ਨੇ ਦੱਸਿਆ ਕਿ ਇਹ ਯੋਜਨਾ ਪੂਰੀ ਤਰ੍ਹਾਂ ਫੰਡਿਡ ਹੈ ਅਤੇ ਇਸ ਨਾਲ ਕਾਰਾਂ ਤੋਂ ਬਿਨਾਂ ਸਫ਼ਰ ਕਰਨ ਵਾਲੇ ਲੱਖਾਂ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਯੋਜਨਾ ਦੀ ਕੁੱਲ ਲਾਗਤ 500 ਮਿਲੀਅਨ ਪੌਂਡ ਤੋਂ ਵੱਧ ਹੈ। ਇਸ ਵਿਚੋਂ 454 ਮਿਲੀਅਨ ਪੌਂਡ ਦਾ ਵਿਸ਼ੇਸ਼ ਬਜਟ ਰੱਖਿਆ ਗਿਆ ਹੈ। ਖਜ਼ਾਨਾ ਮੰਤਰੀ ਜੌਹਨ ਹੀਲੀ ਨੇ ਕਿਹਾ ਕਿ ਕਿਰਾਇਆ ਇੱਕ ਤਿਹਾਈ ਘਟਣ ਨਾਲ ਆਮ ਨਾਗਰਿਕਾਂ ‘ਤੇ ਕੋਈ ਵਾਧੂ ਟੈਕਸ ਬੋਝ ਨਹੀਂ ਪਵੇਗਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਬਰਨਹਮ 1 ਅਕਤੂਬਰ ਤੋਂ ਘਰੇਲੂ ਬਜਲੀ ਬਿੱਲਾਂ ਤੋਂ 5% ਵੈਟ ਖ਼ਤਮ ਕਰਨ ਦਾ ਐਲਾਨ ਕੀਤਾ ਸੀ, ਜੋ ਮਾਰਚ ਤੱਕ ਲਾਗੂ ਰਹੇਗਾ।

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰਪਤੀ ਮੁਰਮੂ ਵਲੋਂ ਉਤਰੀ ਮੈਸੋਡੋਨੀਆ ’ਚ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ ਅਗਲੀ ਖ਼ਬਰ ‘ਗੌਡਜ਼ਿਲਾ ਵਰਸਿਜ਼ ਕਾਂਗ’ ਦੀ ਅਦਾਕਾਰਾ ਕੇਲੀ ਹੌਟਲ ਦੀ ਸੜਕ ਹਾਦਸੇ ’ਚ ਮੌਤ
Ad Position 24