09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਅਜਨਾਲਾ ਨੇੜੇ ਨਿਕਾਸੀ ਨਾਲੇ ਵਿਚ ਡੁੱਬਣ ਕਾਰਨ 34 ਪਸ਼ੂਆਂ ਦੀ ਦਰਦਨਾਕ ਮੌਤ

ਅਜਨਾਲਾ, ਚਮਿਆਰੀ (ਅੰਮ੍ਰਿਤਸਰ), 24 ਜੁਲਾਈ (ਢਿੱਲੋਂ/ਜੌਹਲ)- ਅਜਨਾਲਾ ਤੋਂ ਥੋੜੀ ਦੂਰ ਪਿੰਡ ਗੁੱਝਾਪੀਰ ਕੋਲ ਉਸ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਪਾਣੀ ਪੀਣ ਲਈ ਨਿਕਾਸੀ...

Ad Position 21
No active advertisement
ਅਜੀਤ ਡੈਸਕ 24-07-2026

ਅਜਨਾਲਾ, ਚਮਿਆਰੀ (ਅੰਮ੍ਰਿਤਸਰ), 24 ਜੁਲਾਈ (ਢਿੱਲੋਂ/ਜੌਹਲ)- ਅਜਨਾਲਾ ਤੋਂ ਥੋੜੀ ਦੂਰ ਪਿੰਡ ਗੁੱਝਾਪੀਰ ਕੋਲ ਉਸ ਵੇਲੇ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਪਾਣੀ ਪੀਣ ਲਈ ਨਿਕਾਸੀ ਨਾਲੇ ਵਿਚ ਉੱਤਰੀਆਂ ਕਰੀਬ 34 ਮੱਝਾਂ ਦੀ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਨਾਲੇ ਵਿਚ ਵੱਡੀ ਮਾਤਰਾ ਵਿਚ ਫਸੀ ਜੰਗਲੀ ਬੂਟੀ ਕਾਰਨ ਪਸ਼ੂ ਬਾਹਰ ਨਹੀਂ ਨਿਕਲ ਸਕੇ ਅਤੇ ਇਕ-ਇਕ ਕਰਕੇ ਡੂੰਘੇ ਪਾਣੀ ਵਿਚ ਫਸਦੇ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਲੋਕ ਅਤੇ ਗੁੱਜਰ ਭਾਈਚਾਰੇ ਦੇ ਮੈਂਬਰ ਮੌਕੇ 'ਤੇ ਪਹੁੰਚੇ।

ਇਸ ਮੌਕੇ ਜਾਣਕਾਰੀ ਦਿੰਦਿਆਂ ਜੂਰਦੀਨ ਨੇ ਦੱਸਿਆ ਕਿ ਉਸ ਦੀਆਂ 24 ਕੀਮਤੀ ਮੱਝਾਂ ਅਤੇ ਕੱਟੀਆਂ ਦੀ ਮੌਤ ਹੋਈ ਹੈ, ਜਿਸ ਕਰਨ ਉਸ ਦਾ ਲਗਭਗ 40 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ, ਇਸੇ ਤਰ੍ਹਾਂ ਸਿਪਾਹੀਦੀਨ ਨੇ ਦੱਸਿਆ ਕਿ ਉਸਦੀਆਂ 10 ਮੱਝਾਂ ਦੀ ਮੌਤ ਹੋਈ ਹੈ I ਇਸ ਮੌਕੇ ਪੀੜਤ ਪਰਿਵਾਰਾਂ ਅਤੇ ਸਥਾਨਕ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲੋ ਨਿਕਾਸੀ ਨਾਲਿਆਂ ਦੀ ਤੁਰੰਤ ਸਫਾਈ ਕਰਵਾਉਣ ਅਤੇ ਮਰੇ ਹੋਏ ਪਸ਼ੂਆਂ ਦਾ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਮੋਦੀ ਕੈਬਨਿਟ ਦੀ ਮੀਟਿੰਗ ਹੋਈ ਖ਼ਤਮ, ਪੇਪਰ ਲੀਕ ਨੂੰ ਲੈ ਕੇ ਨਵੇਂ ਕਾਨੂੰਨ ਨੂੰ ਮਿਲੀ ਮਨਜ਼ੂਰੀ ਅਗਲੀ ਖ਼ਬਰ ਦੇਸ਼ ਦੇ ਨੌਜਵਾਨਾਂ ਦਾ ਹੈ ਇਹ ਸੰਘਰਸ਼- ਅਭਿਜੀਤ ਦੀਪਕੇ
Ad Position 24