05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸਰਹਿੰਦ ਨਹਿਰ ਕਿਨਾਰੇ ਲੱਗੀ ਸੁਰੱਖਿਆ ਰੇਲਿੰਗ ਚੋਰੀ ਹੋਣ ਕਾਰਨ ਵਧ ਰਹੇ ਨੇ ਹਾਦਸੇ

ਮਾਛੀਵਾੜਾ ਸਾਹਿਬ (ਲੁਧਿਆਣਾ), 25 ਜੁਲਾਈ (ਰਾਜਦੀਪ ਸਿੰਘ ਅਲਬੇਲਾ)- ਸਰਹਿੰਦ ਨਹਿਰ ਕਿਨਾਰੇ ਬਣੀ ਸੜਕ ਤੋਂ ਲੰਘਦੇ ਵਾਹਨਾਂ ਦੀ ਸੇਫ਼ਟੀ ਲਈ...

Ad Position 21
No active advertisement
ਅਜੀਤ ਡੈਸਕ 25-07-2026

ਮਾਛੀਵਾੜਾ ਸਾਹਿਬ (ਲੁਧਿਆਣਾ), 25 ਜੁਲਾਈ (ਰਾਜਦੀਪ ਸਿੰਘ ਅਲਬੇਲਾ)- ਸਰਹਿੰਦ ਨਹਿਰ ਕਿਨਾਰੇ ਬਣੀ ਸੜਕ ਤੋਂ ਲੰਘਦੇ ਵਾਹਨਾਂ ਦੀ ਸੇਫ਼ਟੀ ਲਈ ਕਿਨਾਰਿਆਂ ’ਤੇ ਕਈ ਕਿਲੋਮੀਟਰ ਤੱਕ ਲਗਾਈ ਰੇਲਿੰਗ ਲੱਗਭਗ ਗਾਇਬ ਹੋ ਚੁੱਕੀ ਹੈ ਜਿਸ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਅੱਗੋਂ ਵੀ ਲੋਕਾਂ ਦੀ ਜਾਨ ਦਾ ਖ਼ਤਰਾ ਬਣਿਆ ਹੋਇਆ ਹੈ। ਲੰਘੀਂ 24 ਜੁਲਾਈ ਦੀ ਤੜਕਸਾਰ ਵੀ ਇਕ ਇਨੋਵਾ ਕਾਰ ਸਰਹਿੰਦ ਨਹਿਰ ਵਿਚ ਜਾ ਗਿਰੀ ਜਿਸ ਵਿਚ 2 ਨੌਜਵਾਨ ਵਿਕਾਸਦੀਪ ਤੇ ਅਕਾਸ਼ਦੀਪ ਦੀ ਜਾਨ ਚਲੀ ਗਈ ਪਰ ਜੇਕਰ ਨਹਿਰ ਕਿਨਾਰੇ ਰੇਲਿੰਗ ਲੱਗੀ ਹੁੰਦੀ ਤਾਂ ਇਹ ਹਾਦਸਾ ਨਾ ਵਾਪਰਦਾ ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਜਾਨ ਬਚ ਸਕਦੀ ਸੀ।

ਰੋਪੜ ਤੋਂ ਲੈ ਕੇ ਦੋਰਾਹਾ ਤੱਕ ਕੁੱਝ ਸਾਲ ਪਹਿਲਾਂ ਜਦੋਂ ਇਹ ਸੜਕ ਨਵੀਂ ਬਣੀ ਸੀ ਤਾਂ ਕਰੀਬ 50 ਕਿਲੋਮੀਟਰ ਲੰਬੀ ਇਸ ਸੜਕ ’ਤੇ ਵਿਭਾਗ ਵਲੋਂ ਹਾਦਸਿਆਂ ਤੋਂ ਬਚਾਅ ਲਈ ਪਿੱਲਰ ਤੇ ਮੋਟੀ ਤਾਰ ਦੀ ਰੇਲਿੰਗ ਲਗਾਈ ਗਈ ਸੀ। ਚੋਰਾਂ ਵਲੋਂ ਹੌਲੀ-ਹੌਲੀ ਇਹ ਤਾਰ ਤੋੜ ਕੇ ਕੋਡੀਆਂ ਦੇ ਭਾਅ ਵੇਚਣੀ ਸ਼ੁਰੂ ਕਰ ਦਿੱਤੀ ਅਤੇ ਅੱਜ ਹਾਲਾਤ ਇਹ ਹਨ ਕਿ ਮਾਛੀਵਾੜਾ ਖੇਤਰ ਅਧੀਨ ਪੈਂਦੇ ਪਵਾਤ ਪੁਲ ਤੋਂ ਲੈ ਕੇ ਨੀਲੋਂ ਤੱਕ ਲੱਗਭਗ 80 ਫੀਸਦੀ ਤਾਰ ਚੋਰੀ ਹੋ ਚੁੱਕੀ ਹੈ ਜਾਂ ਗਿਰੀ ਪਈ ਹੈ।

ਇੱਥੋਂ ਤੱਕ ਕਿ ਕੁਝ ਲੋਹੇ ਦੇ ਪਿੱਲਰ ਖੜੇ ਹਨ ਅਤੇ ਉਨ੍ਹਾਂ ’ਚੋਂ ਕੁਝ ਗਾਇਬ ਵੀ ਹਨ। ਜ਼ਿਕਰਯੋਗ ਹੈ ਕਿ ਇਹ ਰੇਲਿੰਗ ਤਾਰ ਟੁੱਟਣ ਕਾਰਨ ਪਿਛਲੇ ਸਾਲ ਹਾਦਸਾ ਵਾਪਰਿਆ ਸੀ ਜਿਸ ਵਿਚ ਸ਼ਰਧਾਲੂਆਂ ਨਾਲ ਭਰੀ ਮਹਿੰਦਰਾ ਜੀਪ ਪਲਟ ਗਈ ਸੀ ਜਿਸ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਾਫ਼ੀ ਜਖ਼ਮੀ ਹੋ ਗਏ ਸਨ। ਇੱਥੇ ਹੀ ਬੱਸ ਨਹੀਂ ਇੱਕ ਵਾਰ ਮਜ਼ਦੂਰਾਂ ਨਾਲ ਭਰਿਆ ਛੋਟਾ ਹਾਥੀ ਵੀ ਨਹਿਰ ਕਿਨਾਰੇ ਰੇਲਿੰਗ ਨਾ ਲੱਗੀ ਹੋਣ ਕਾਰਨ ਪਲਟ ਗਿਆ ਸੀ ਅਤੇ ਉਸ ਵਿਚ ਉਹ ਜਖ਼ਮੀ ਹੋ ਗਏ ਸਨ। ਇਨ੍ਹਾਂ ’ਚੋਂ ਕਈ ਮਜ਼ਦੂਰਾਂ ਨੂੰ ਤਾਂ ਇੱਕ ਸਾਬਕ ਫੌਜੀ ਨੇ ਆਪਣੀ ਜਾਨ ਦਾਅ ’ਤੇ ਲਗਾ ਕੇ ਵੱਗਦੇ ਪਾਣੀ ’ਚੋਂ ਇਨ੍ਹਾਂ ਨੂੰ ਬਾਹਰ ਕੱਢਿਆ ਸੀ।

ਇਸ ਤਰ੍ਹਾਂ ਦੇ ਹੋਰ ਵੀ ਕਈ ਹਾਦਸੇ ਇਹ ਰੇਲਿੰਗ ਟੁੱਟ ਜਾਣ ਕਾਰਨ ਵਾਪਰੇ ਹਨ ਜਿਸ ਵਿਚ ਕਈ ਜਾਨਾਂ ਗਈਆਂ ਅਤੇ ਕਈ ਵਾਲ-ਵਾਲ ਬਚ ਗਏ। ਨਹਿਰੀ ਵਿਭਾਗ ਵਲੋਂ ਇਸ ਰੇÇਲੰਗ ਨੂੰ ਮੁਰੰਮਤ ਕਰਵਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ ਅਤੇ ਨਾ ਹੀ ਇਸ ਦਾ ਬਦਲਵਾਂ ਢੰਗ ਕੱਢਿਆ ਕਿ ਸੜਕ ਤੋਂ ਗੁਜ਼ਰਨ ਵਾਲੇ ਵਾਹਨ ਨਹਿਰ ਵਿਚ ਡਿੱਗਣ ਤੋਂ ਬਚ ਸਕਣ ਅਤੇ ਹਾਦਸਿਆਂ ਤੋਂ ਬਚਾਅ ਹੋ ਸਕੇ। ਲੋਕਾਂ ਨੇ ਮੰਗ ਕੀਤੀ ਹੈ ਕਿ ਸਰਹਿੰਦ ਨਹਿਰ ਕਿਨਾਰੇ ਵਾਪਰ ਰਹੇ ਹਾਦਸਿਆਂ ਤੋਂ ਬਚਾਅ ਲਈ ਇੱਥੇ ਦੁਬਾਰਾ ਰੇਲਿੰਗ ਲਗਾਈ ਜਾਵੇ।

Ad Position 22
No active advertisement
ਪਿਛਲੀ ਖ਼ਬਰ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸੰਗਰੂਰ ਵਿਚ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸਬ-ਇੰਸਪੈਕਟਰ ਚਰਨਜੀਤ ਸਿੰਘ ਨੇ ਮਾਛੀਵਾੜਾ ਦੇ ਨਵੇਂ ਥਾਣਾ ਮੁਖੀ ਵਜੋਂ ਸੰਭਾਲਿਆ ਅਹੁਦਾ
Ad Position 24