04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਯੂਪੀ ਦੇ ਜ਼ਿਲ੍ਹੇ ਭਦੋਹੀ ਦਾ ਨਾਮ ਹੁਣ 'ਸੰਤ ਰਵਿਦਾਸ ਨਗਰ ਭਦੋਹੀ' ਰੱਖਿਆ ਜਾਵੇਗਾ, ਸੀਐਮ ਯੋਗੀ ਨੇ ਕੀਤਾ ਐਲਾਨ

ਯੂਪੀ (ਭਦੋਹੀ), 4 ਅਕਤੂਬਰ- ਯੂਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਸੀਐਮ ਯੋਗੀ ਨੇ ਇਕ ਵੱਡਾ

Ad Position 21
No active advertisement
ਅਜੀਤ ਡੈਸਕ 04-10-2026

ਯੂਪੀ (ਭਦੋਹੀ), 4 ਅਕਤੂਬਰ- ਯੂਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਸੀਐਮ ਯੋਗੀ ਨੇ ਇਕ ਵੱਡਾ ਐਲਾਨ ਕੀਤਾ ਹੈ। ਐਤਵਾਰ ਨੂੰ ਸੀਐਮ ਯੋਗੀ ਆਦਿੱਤਿਆਨਾਥ ਨੇ ਭਦੋਹੀ ਜ਼ਿਲ੍ਹੇ ਦਾ ਨਾਮ ਬਦਲਣ ਦਾ ਐਲਾਨ ਕੀਤਾ। ਭਦੋਹੀ ਵਿੱਚ ਆਯੋਜਿਤ ਇਕ ਪ੍ਰੋਗਰਾਮ ਵਿਚ ਇਹ ਐਲਾਨ ਕਰਦੇ ਹੋਏ, ਸੀਐਮ ਯੋਗੀ ਆਦਿੱਤਿਆਨਾਥ ਨੇ ਕਿਹਾ, "ਹੁਣ ਸਾਡਾ ਭਦੋਹੀ ਜ਼ਿਲ੍ਹਾ 'ਸੰਤ ਰਵਿਦਾਸ ਨਗਰ ਭਦੋਹੀ' ਵਜੋਂ ਜਾਣਿਆ ਜਾਵੇਗਾ।" ਯੋਗੀ ਆਦਿੱਤਿਆਨਾਥ ਭਦੋਹੀ ਵਿਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ ਉਨ੍ਹਾਂ ਨੇ 1,340 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 112 ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।

ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਐਤਵਾਰ ਨੂੰ ਕਿਹਾ ਕਿ ਸੰਤ ਰਵਿਦਾਸ ਨਗਰ (ਭਦੋਹੀ), ਮਿਰਜ਼ਾਪੁਰ ਅਤੇ ਵਾਰਾਣਸੀ ਨੂੰ ਸਿਲਕ ਕਲਸਟਰ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਵਾਰਾਣਸੀ-ਵਿੰਧਿਆ ਖੇਤਰੀ ਵਿਕਾਸ ਯੋਜਨਾ ਜਲਦੀ ਹੀ ਲਾਗੂ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਸਰਹੱਦ ਪਾਰਲੇ ਹਥਿਆਰ ਅਤੇ ਵਿਸਫ਼ੋਟਕ ਤਸਕਰੀ ਨੈੱਟਵਰਕ ਦਾ ਪਰਦਾਫ਼ਾਸ਼, ਇਕ ਏਕੇ-47 ਰਾਈਫ਼ਲ, ਦੋ ਹੈਂਡ ਗ੍ਰਨੇਡਾਂ ਸਮੇਤ ਇਕ ਵਿ... ਅਗਲੀ ਖ਼ਬਰ ਜੱਸੀ ਚੌਕ ਵਿਚ ਫੂਸ ਮੰਡੀ ਦੇ ਸਾਬਕਾ ਸਰਪੰਚ ਦਾ ਕਤਲ
Ad Position 24