18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਕੁਲਗਾਮ ਮੁਕਾਬਲੇ ਦੌਰਾਨ ਚੋਟੀ ਦਾ ਲਸ਼ਕਰ ਕਮਾਂਡਰ ਹਲਾਕ

ਸ੍ਰੀਨਗਰ, 18 ਨਵੰਬਰ (ਪੀ.ਟੀ.ਆਈ.)-ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਇਕ ਮੁਕਾਬਲੇ ਦੌਰਾਨ ਲਸ਼ਕਰ-ਏ-ਤਾਇਬਾ ਦੇ ਚੋਟੀ ਦੇ ਅੱਤਵਾਦੀ ਲਤੀਫ਼ ਭੱਟ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਉਹ 11 ਨਵੰਬਰ ਨੂੰ ਸੀ.ਆਰ.ਪੀ.ਐਫ. ਦੀ ਚੌਕੀ ’ਤੇ ਹੋਏ ਹਮਲੇ ਦੇ ਮਾਮਲੇ ’ਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਇਹ ਅੱਤਵਾਦੀ ਦੱਖਣੀ ਕਸ਼ਮੀਰ ਦੇ ਦੇਵਸਰ ...

Ad Position 21
No active advertisement
ਅਜੀਤ ਡੈਸਕ 18-11-2026

ਸ੍ਰੀਨਗਰ, 18 ਨਵੰਬਰ (ਪੀ.ਟੀ.ਆਈ.)-ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਇਕ ਮੁਕਾਬਲੇ ਦੌਰਾਨ ਲਸ਼ਕਰ-ਏ-ਤਾਇਬਾ ਦੇ ਚੋਟੀ ਦੇ ਅੱਤਵਾਦੀ ਲਤੀਫ਼ ਭੱਟ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਉਹ 11 ਨਵੰਬਰ ਨੂੰ ਸੀ.ਆਰ.ਪੀ.ਐਫ. ਦੀ ਚੌਕੀ ’ਤੇ ਹੋਏ ਹਮਲੇ ਦੇ ਮਾਮਲੇ ’ਚ ਲੋੜੀਂਦਾ ਸੀ। ਉਨ੍ਹਾਂ ਦੱਸਿਆ ਕਿ ਇਹ ਅੱਤਵਾਦੀ ਦੱਖਣੀ ਕਸ਼ਮੀਰ ਦੇ ਦੇਵਸਰ ਇਲਾਕੇ ’ਚ ਜ਼ੰਗਲਪੋਰਾ ਪਿੰਡ ਦੀ ਇਕ ਮਸਜਿਦ ’ਚ ਲੁਕਿਆ ਹੋਇਆ ਸੀ। ਫ਼ੌਜ ਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਲੋਂ ਵਾਰ-ਵਾਰ ਆਤਮ-ਸਮਰਪਣ ਕਰਨ ਦੀਆਂ ਅਪੀਲਾਂ ਦੇ ਬਾਵਜੂਦ ਉਹ ਨਹੀਂ ਮੰਨਿਆ।

ਇਕ ਅਧਿਕਾਰੀ ਨੇ ਕਿਹਾ ਕਿ ਭੱਟ ਮਾਰਿਆ ਗਿਆ ਹੈ ਤੇ ਉਸਦੀ ਲਾਸ਼ ਨੂੰ ਇਕ ਹਥਿਆਰ ਸਮੇਤ ਮੁਕਾਬਲੇ ਵਾਲੀ ਥਾਂ ਤੋਂ ਬਰਾਮਦ ਕੀਤਾ ਗਿਆ। ਸੀ.ਆਰ.ਪੀ.ਐਫ. ਦੇ ਡਾਇਰੈਕਟਰ ਜਨਰਲ ਜੀ.ਪੀ. ਸਿੰਘ ਨੇ ਇਸ ਮੁਹਿੰਮ ਲਈ ਸੁਰੱਖਿਆ ਬਲਾਂ ਦੀ ਸ਼ਲਾਘਾ ਕੀਤੀ। ਐਕਸ ’ਤੇ ਇਕ ਪੋਸਟ ’ਚ ਕਸ਼ਮੀਰ ਜ਼ੋਨ ਪੁਲਿਸ ਨੇ ਕਿਹਾ ਕਿ ਮੁਕਾਬਲੇ ਵਾਲੀ ਥਾਂ ਤੋਂ ਇਕ ਅੱਤਵਾਦੀ ਦੀ ਲਾਸ਼ ਅਤੇ ਇਕ ਹਥਿਆਰ ਬਰਾਮਦ ਕੀਤਾ ਗਿਆ ਹੈ।

ਸਾਂਝੇ ਆਪ੍ਰੇਸ਼ਨ ਦੌਰਾਨ ਮਾਰੇ ਗਏ ਅੱਤਵਾਦੀ ਦੀ ਪਛਾਣ ਮੁਹੰਮਦ ਲਤੀਫ਼ ਭੱਟ, ਵਾਸੀ ਖਰੇਵਾਨ, ਕੁਲਗਾਮ ਵਜੋਂ ਹੋਈ ਹੈ। ਅਧਿਕਾਰੀਆਂ ਅਨੁਸਾਰ, ਭੱਟ ਤੇ ਉਸਦਾ ਸਾਥੀ ਉਮਰ ਨਿਸਾਰ ਡਾਰ, 11 ਨਵੰਬਰ ਨੂੰ ਕੁਲਗਾਮ ’ਚ ਸੀ.ਆਰ.ਪੀ.ਐਫ. ਜਵਾਨਾਂ ’ਤੇ ਹੋਏ ਹਮਲੇ ’ਚ ਸ਼ਾਮਿਲ ਸਨ, ਜਿਸ ’ਚ ਤਿੰਨ ਅਰਧ ਸੈਨਿਕ ਬਲ ਦੇ ਜਵਾਨ ਜ਼ਖ਼ਮੀ ਹੋ ਗਏ ਸਨ। ਜਿਥੇ ਡਾਰ ਸੋਮਵਾਰ ਨੂੰ ਜ਼ਿਲ੍ਹੇ ਦੇ ਲਾਰੂ ਬਾਈਪਾਸ ਇਲਾਕੇ ’ਚ ਹੋਈ ਗੋਲੀਬਾਰੀ ਦੌਰਾਨ ਮਾਰਿਆ ਗਿਆ ਸੀ, ਉੱਥੇ ਹੀ ਭੱਟ ਸੁਰੱਖਿਆ ਬਲਾਂ ਦੀਆਂ ਨਜ਼ਰਾਂ ਤੋਂ ਬਚ ਕੇ ਨਿਕਲਣ ’ਚ ਕਾਮਯਾਬ ਹੋ ਗਿਆ ਸੀ। 

ਬੁੱਧਵਾਰ ਸਵੇਰੇ ਖੁਫੀਆ ਜਾਣਕਾਰੀ ਮਿਲਣ ’ਤੇ, ਫ਼ੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਆਪ੍ਰੇਸ਼ਨ ਗਰੁੱਪ ਦੀ ਟੀਮ ਨੇ ਜ਼ੰਗਲਪੋਰਾ ’ਚ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਚਲਾਈ। ਕੁਲਗਾਮ ਦੇ ਸੀਨੀਅਰ ਪੁਲਿਸ ਸੁਪਰਡੈਂਟ ਅਨਾਇਤ ਅਲੀ ਚੌਧਰੀ ਨੇ ਦੱਸਿਆ ਕਿ ਜਦੋਂ ਉਸ ਮਸਜਿਦ ਦੀ ਘੇਰਾਬੰਦੀ ਸਖ਼ਤ ਕਰ ਦਿੱਤੀ ਗਈ ਜਿਥੇ ਭੱਟ ਲੁਕਿਆ ਹੋਇਆ ਸੀ, ਤਾਂ ਸੁਰੱਖਿਆ ਬਲਾਂ ਅਸੀਂ ਬਹੁਤ ਕੋਸ਼ਿਸ਼ ਕੀਤੀ ਅਤੇ ਲਤੀਫ਼ ਨੂੰ ਆਤਮ-ਸਮਰਪਣ ਕਰਨ ਲਈ ਕਿਹਾ। ਅਧਿਕਾਰੀਆਂ ਨੇ ਅੰਦਰ ਭੇਜੇ ਗਏ ਫ਼ੋਨ ਰਾਹੀਂ, ਵੀਡੀਓ ਕਾਲ ’ਤੇ ਉਸ ਨਾਲ ਕਾਫ਼ੀ ਲੰਮੀ ਗੱਲਬਾਤ ਕੀਤੀ।

ਅਫ਼ਸਰਾਂ ਨੇ ਉਸ ਨੂੰ ਸਮਝਾਇਆ ਕਿ ਉਹ ਅਜੇ ਬਹੁਤ ਛੋਟਾ ਹੈ ਅਤੇ ਉਸ ਨੂੰ ਆਤਮ-ਸਮਰਪਣ ਕਰਨ ਲਈ ਕਿਹਾ, ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਸੁਰੱਖਿਆ ਕਰਮਚਾਰੀਆਂ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਸੁਰੱਖਿਆ ਬਲਾਂ ਵਲੋਂ ਕੀਤੀ ਗਈ ਜਵਾਬੀ ਕਾਰਵਾਈ ’ਚ ਉਹ ਮਾਰਿਆ ਗਿਆ।

Ad Position 22
No active advertisement
ਪਿਛਲੀ ਖ਼ਬਰ ਜੰਮੂ-ਕਸ਼ਮੀਰ ਜਲਦੀ ਹੀ ਅੱਤਵਾਦ ਮੁਕਤ ਹੋਵੇਗਾ- ਉਪ ਰਾਜਪਾਲ ਸਿਨਹਾ ਅਗਲੀ ਖ਼ਬਰ ਰੱਖਿਆ ਮੰਤਰਾਲੇ ਵਲੋਂ 1,976 ਕਰੋੜ ਰੁਪਏ ਦਾ ਕਰਾਰ
Ad Position 24