18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਪੋਪ ਲੀਓ XIV ਦਾ ਵੀ ਭਾਰਤੀ ਗੱਡੀ ਨਾਲ ਰਿਹਾ ਖ਼ਾਸ ਨਾਤਾ, ਪੇਰੂ ਦੀਆਂ ਪਹਾੜੀਆਂ ’ਚ ਚਲਾਉਂਦੇ ਸਨ ਮਹਿੰਦਰਾ ਸਕਾਰਪੀਓ ਪਿਕਅੱਪ

ਨਵੀਂ ਦਿੱਲੀ, 18 ਨਵੰਬਰ- ਭਾਰਤੀ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਦੀ ਸਕਾਰਪੀਓ ਪਿਕਅੱਪ ਨੇ ਵਿਦੇਸ਼ਾਂ ਵਿੱਚ ਵੀ ਆਪਣੀ ਪਛਾਣ ਬਣਾਈ ਹੈ। ਹੁਣ ਇਸ ਗੱਡੀ ਦਾ ਇੱਕ ਦਿਲਚਸਪ ਕਿੱਸਾ ਸਾਹਮਣੇ ਆਇਆ ਹੈ, ਜਿਸ ਦਾ ਸਬੰਧ ...

Ad Position 21
No active advertisement
ਅਜੀਤ ਡੈਸਕ 18-11-2026
ਨਵੀਂ ਦਿੱਲੀ, 18 ਨਵੰਬਰ- ਭਾਰਤੀ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਦੀ ਸਕਾਰਪੀਓ ਪਿਕਅੱਪ ਨੇ ਵਿਦੇਸ਼ਾਂ ਵਿਚ ਵੀ ਆਪਣੀ ਪਛਾਣ ਬਣਾਈ ਹੈ। ਹੁਣ ਇਸ ਗੱਡੀ ਦਾ ਇਕ ਦਿਲਚਸਪ ਕਿੱਸਾ ਸਾਹਮਣੇ ਆਇਆ ਹੈ, ਜਿਸ ਦਾ ਸਬੰਧ ਪੋਪ ਲੀਓ XIV ਨਾਲ ਹੈ। ਪੋਪ ਬਣਨ ਤੋਂ ਪਹਿਲਾਂ ਉਹ ਪੇਰੂ ਵਿਚ ਬਿਸ਼ਪ ਵਜੋਂ ਸੇਵਾਵਾਂ ਨਿਭਾਉਂਦੇ ਸਮੇਂ ਭਾਰਤ ਵਿਚ ਬਣੀ ਮਹਿੰਦਰਾ ਸਕਾਰਪੀਓ ਪਿਕਅੱਪ ਚਲਾਇਆ ਕਰਦੇ ਸਨ।

ਜਾਣਕਾਰੀ ਅਨੁਸਾਰ ਪੇਰੂ ਦੀਆਂ ਔਖੀਆਂ ਅਤੇ ਖ਼ਤਰਨਾਕ ਪਹਾੜੀ ਸੜਕਾਂ ’ਤੇ ਸਫ਼ਰ ਕਰਨ ਲਈ ਪੋਪ ਲੀਓ XIV ਮਹਿੰਦਰਾ ਦੀ 4X4 ਸਕਾਰਪੀਓ ਪਿਕਅੱਪ ਦੀ ਵਰਤੋਂ ਕਰਦੇ ਸਨ। ਇਸ ਗੱਡੀ ਦੀ ਮਜ਼ਬੂਤੀ ਅਤੇ ਮੁਸ਼ਕਲ ਰਸਤਿਆਂ ’ਤੇ ਚੱਲਣ ਦੀ ਸਮਰੱਥਾ ਨੇ ਉਨ੍ਹਾਂ ਦੇ ਸਫ਼ਰ ਨੂੰ ਆਸਾਨ ਬਣਾਇਆ।

ਇਸ ਦਿਲਚਸਪ ਕਿੱਸੇ ਨੂੰ ਮਹਿੰਦਰਾ ਐਂਡ ਮਹਿੰਦਰਾ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ। ਉਨ੍ਹਾਂ ਦੀ ਪੋਸਟ ਤੋਂ ਬਾਅਦ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਖ਼ਾਸ ਗੱਲ ਇਹ ਹੈ ਕਿ ਭਾਰਤ ਵਿਚ ਤਿਆਰ ਕੀਤੀ ਗਈ ਇਹ ਸਕਾਰਪੀਓ ਪਿਕਅੱਪ ਇਕ ਅਜਿਹੀ ਸ਼ਖ਼ਸੀਅਤ ਦੀ ਸਾਥੀ ਰਹੀ, ਜੋ ਅੱਜ ਦੁਨੀਆ ਭਰ ਵਿਚ ਪੋਪ ਲੀਓ XIV ਦੇ ਨਾਂ ਨਾਲ ਜਾਣੇ ਜਾਂਦੇ ਹਨ। ਇਹ ਕਿੱਸਾ ਭਾਰਤੀ ਆਟੋਮੋਬਾਈਲ ਉਦਯੋਗ ਦੀ ਵਿਸ਼ਵ ਪੱਧਰ ’ਤੇ ਪਹੁੰਚ ਨੂੰ ਵੀ ਦਰਸਾਉਂਦਾ ਹੈ।

 
Ad Position 22
No active advertisement
ਪਿਛਲੀ ਖ਼ਬਰ ਲਕਸ਼ਯ ਸੇਨ ਨੇ BWF ਵਰਲਡ ਟੂਰ ਫਾਈਨਲਜ਼ ਲਈ ਕੀਤਾ ਕੁਆਲੀਫਾਈ ਅਗਲੀ ਖ਼ਬਰ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ ’ਚ ਬੁਮਰਾਹ ਦੀ ਵਾਪਸੀ, ਕੀ ਮੁੜ ਦਿਖਾ ਸਕਣਗੇ ਆਪਣਾ ਜਲਵਾ ?
Ad Position 24