18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਦਿੱਲੀ ’ਚ 19 ਨਵੰਬਰ ਨੂੰ ਆਟੋ-ਟੈਕਸੀ ਯੂਨੀਅਨਾਂ ਦਾ ਵੱਡਾ ਪ੍ਰਦਰਸ਼ਨ, ਕਿਰਾਏ ਵਧਾਉਣ ਅਤੇ ਬਾਈਕ ਟੈਕਸੀ ’ਤੇ ਪਾਬੰਦੀ ਦੀ ਮੰਗ

ਨਵੀਂ ਦਿੱਲੀ, 18 ਨਵੰਬਰ: ਦਿੱਲੀ ਵਿਚ ਆਟੋ ਅਤੇ ਟੈਕਸੀ ਯੂਨੀਅਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 19 ਨਵੰਬਰ ਨੂੰ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਭਾਰਤੀ ਮਜ਼ਦੂਰ ਸੰਘ (BMS) ਨਾਲ ਸਬੰਧਤ ਟਰਾਂਸਪੋਰਟ ਯੂਨੀਅਨਾਂ ਵਲੋਂ ਇਹ ਪ੍ਰਦਰਸ਼ਨ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕੀਤਾ ....

Ad Position 21
No active advertisement
ਅਜੀਤ ਡੈਸਕ 18-11-2026
ਨਵੀਂ ਦਿੱਲੀ, 18 ਨਵੰਬਰ: ਦਿੱਲੀ ਵਿਚ ਆਟੋ ਅਤੇ ਟੈਕਸੀ ਯੂਨੀਅਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 19 ਨਵੰਬਰ ਨੂੰ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਭਾਰਤੀ ਮਜ਼ਦੂਰ ਸੰਘ (BMS) ਨਾਲ ਸਬੰਧਤ ਟਰਾਂਸਪੋਰਟ ਯੂਨੀਅਨਾਂ ਵਲੋਂ ਇਹ ਪ੍ਰਦਰਸ਼ਨ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕੀਤਾ ਜਾਵੇਗਾ।

ਯੂਨੀਅਨਾਂ ਵਲੋਂ ਆਟੋ ਅਤੇ ਟੈਕਸੀ ਦੇ ਕਿਰਾਇਆਂ ਵਿਚ ਸੋਧ ਕਰਨ, ਡਰਾਈਵਰਾਂ ਲਈ ਭਲਾਈ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਟਰਾਂਸਪੋਰਟ ਖੇਤਰ ਨਾਲ ਜੁੜੇ ਨਿਯਮਾਂ ਵਿਚ ਲੋੜੀਂਦੀਆਂ ਤਬਦੀਲੀਆਂ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਬਾਈਕ ਟੈਕਸੀ ਸੇਵਾਵਾਂ ’ਤੇ ਪਾਬੰਦੀ ਲਗਾਉਣ ਦਾ ਮੁੱਦਾ ਵੀ ਪ੍ਰਦਰਸ਼ਨ ਦੌਰਾਨ ਉਠਾਇਆ ਜਾਵੇਗਾ। ਯੂਨੀਅਨਾਂ ਦਾ ਮੰਨਣਾ ਹੈ ਕਿ ਮੌਜੂਦਾ ਨਿਯਮਾਂ ਅਤੇ ਕਿਰਾਇਆਂ ਸਬੰਧੀ ਨੀਤੀਆਂ ਵਿੱਚ ਬਦਲਾਅ ਦੀ ਲੋੜ ਹੈ, ਤਾਂ ਜੋ ਆਟੋ ਅਤੇ ਟੈਕਸੀ ਚਾਲਕਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ।

ਇਸ ਪ੍ਰਦਰਸ਼ਨ ਰਾਹੀਂ ਟਰਾਂਸਪੋਰਟ ਯੂਨੀਅਨਾਂ ਸਰਕਾਰ ’ਤੇ ਆਪਣੀਆਂ ਮੰਗਾਂ ਸਬੰਧੀ ਫ਼ੈਸਲਾ ਲੈਣ ਲਈ ਦਬਾਅ ਬਣਾਉਣਗੀਆਂ। 19 ਨਵੰਬਰ ਨੂੰ ਹੋਣ ਵਾਲੇ ਇਸ ਇਕੱਠ ’ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ।

 
Ad Position 22
No active advertisement
ਅਗਲੀ ਖ਼ਬਰ ਲਕਸ਼ਯ ਸੇਨ ਨੇ BWF ਵਰਲਡ ਟੂਰ ਫਾਈਨਲਜ਼ ਲਈ ਕੀਤਾ ਕੁਆਲੀਫਾਈ
Ad Position 24