29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਸਿੱਕਿਮ ਦੀ ਤੀਸਤਾ ਸਟੇਜ-6 ਪ੍ਰੋਜੈਕਟ ਹਾਦਸੇ 'ਚ ਪਠਾਨਕੋਟ ਦੇ ਇੰਜੀਨੀਅਰ ਯਸ਼ਪਾਲ ਦੀ ਮੌਤ

ਪਠਾਨਕੋਟ, 28 ਜੁਲਾਈ (ਸੰਧੂ )- ਸਿੱਕਿਮ ਦੇ ਨਾਮਚੀ ਜ਼ਿਲ੍ਹੇ ਵਿਚ ਐਨ.ਐਚ.ਪੀ.ਸੀ. ਦੀ ਨਿਰਮਾਣ ਅਧੀਨ ਤੀਸਤਾ...

Ad Position 21
No active advertisement
ਅਜੀਤ ਡੈਸਕ 28-07-2026

ਪਠਾਨਕੋਟ, 28 ਜੁਲਾਈ (ਸੰਧੂ )- ਸਿੱਕਿਮ ਦੇ ਨਾਮਚੀ ਜ਼ਿਲ੍ਹੇ ਵਿਚ ਐਨ.ਐਚ.ਪੀ.ਸੀ. ਦੀ ਨਿਰਮਾਣ ਅਧੀਨ ਤੀਸਤਾ ਸਟੇਜ-6 ਜਲ ਵਿਦਯੁਤ ਪ੍ਰੋਜੈਕਟ ਦੀ ਸੁਰੰਗ ਵਿਚ ਹੋਏ ਭਿਆਨਕ ਹਾਦਸੇ ਦੌਰਾਨ ਪਠਾਨਕੋਟ ਦੇ ਦੌਲਤਪੁਰ ਵਾਸੀ ਇੰਜੀਨੀਅਰ ਯਸ਼ਪਾਲ ਪੁੱਤਰ ਮੁਲਕ ਰਾਜ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਯਸ਼ਪਾਲ ਪ੍ਰੋਜੈਕਟ ਦਾ ਨਿਰੀਖਣ ਕਰਨ ਲਈ ਸੁਰੰਗ ਵਿਚ ਗਏ ਹੋਏ ਸਨ, ਜਿੱਥੇ ਮੀਥੇਨ ਗੈਸ ਦੇ ਰਿਸਾਅ ਤੋਂ ਬਾਅਦ ਹੋਏ ਧਮਾਕੇ ਅਤੇ ਭੂ-ਸਖਲਨ ਦੀ ਚਪੇਟ ਵਿਚ ਆ ਕੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਯਸ਼ਪਾਲ ਦੀ ਮੌਤ ਦੀ ਖ਼ਬਰ ਮਿਲਦੇ ਹੀ ਦੌਲਤਪੁਰ ਅਤੇ ਪੂਰੇ ਪਠਾਨਕੋਟ ਵਿਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਰਿਸ਼ਤੇਦਾਰ ਅਤੇ ਇਲਾਕਾ ਵਾਸੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ। ਉੱਥੇ ਹੀ ਐਨ.ਡੀ.ਆਰ.ਐਫ. ਅਤੇ ਹੋਰ ਏਜੰਸੀਆਂ ਵਲੋਂ ਸੁਰੰਗ ਵਿਚ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਰਾਹਤ ਤੇ ਬਚਾਅ ਕਾਰਜ ਜਾਰੀ ਹਨ।

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਅਗਲੀ ਖ਼ਬਰ ਵਿਦਿਆਰਥੀਆਂ 'ਤੇ ਪੈਲੇਟ ਗੰਨ ਦੀ ਵਰਤੋਂ ਕਰਨ ਦਾ ਹੁਕਮ ਕਿਸ ਨੇ ਦਿੱਤਾ?- ਪ੍ਰਿਅੰਕਾ ਗਾਂਧੀ
Ad Position 24