29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਲੋਕਾਂ ਦੀ ਸੁਰੱਖਿਆ ਧਿਆਨ ਵਿਚ ਰੱਖਦਿਆਂ ਸੰਤ ਸੀਚੇਵਾਲ ਨੇ 6 ਗੰਨਮੈਨ ਥਾਣਿਆਂ ਨੂੰ ਦੇਣ ਦੀ ਕੀਤੀ ਪੇਸ਼ਕਸ਼

ਸੁਲਤਾਨਪੁਰ ਲੋਧੀ (ਕਪੂਰਥਲਾ), 27 ਜੁਲਾਈ (ਥਿੰਦ)- ਪੰਜਾਬ ਵਿਚ ਵੱਧ ਰਹੀਆਂ ਚੋਰੀਆਂ, ਲੁੱਟ-ਖੋਹ, ਨਸ਼ਿਆਂ ਅਤੇ ਅਪਰਾਧਿਕ...

Ad Position 21
No active advertisement
ਅਜੀਤ ਡੈਸਕ 28-07-2026

ਸੁਲਤਾਨਪੁਰ ਲੋਧੀ (ਕਪੂਰਥਲਾ), 27 ਜੁਲਾਈ (ਥਿੰਦ)- ਪੰਜਾਬ ਵਿਚ ਵੱਧ ਰਹੀਆਂ ਚੋਰੀਆਂ, ਲੁੱਟ-ਖੋਹ, ਨਸ਼ਿਆਂ ਅਤੇ ਅਪਰਾਧਿਕ ਘਟਨਾਵਾਂ ਦੇ ਮੱਦੇਨਜ਼ਰ ਰਾਜ ਸਭਾ ਮੈਂਬਰ ਅਤੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਕ ਵਾਰ ਫਿਰ ਇਤਿਹਾਸਕ ਅਤੇ ਮਿਸਾਲੀ ਫ਼ੈਸਲਾ ਲੈਂਦਿਆਂ ਆਪਣੀ ਸੁਰੱਖਿਆ ਲਈ ਤਾਇਨਾਤ 6 ਗੰਨਮੈਨ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਹੈ।

ਉਨ੍ਹਾਂ ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਅਤੇ ਡੀ.ਜੀ.ਪੀ. ਨੂੰ ਲਿਖਤੀ ਰੂਪ ਵਿਚ ਅਪੀਲ ਕੀਤੀ ਹੈ ਕਿ ਇਹ ਛੇ ਜਵਾਨ ਲੋਹੀਆਂ ਖਾਸ ਅਤੇ ਸੁਲਤਾਨਪੁਰ ਲੋਧੀ ਥਾਣਿਆਂ ਵਿੱਚ ਤਿੰਨ-ਤਿੰਨ ਦੀ ਗਿਣਤੀ ਵਿਚ ਤਾਇਨਾਤ ਕੀਤੇ ਜਾਣ, ਤਾਂ ਜੋ ਉਹ ਆਮ ਲੋਕਾਂ ਦੀ ਸੁਰੱਖਿਆ ਕਰ ਸਕਣ।ਸੰਤ ਸੀਚੇਵਾਲ ਨੇ ਆਪਣੇ ਪੱਤਰ ਵਿਚ ਸਪੱਸ਼ਟ ਲਿਖਿਆ ਹੈ ਕਿ "ਸਾਨੂੰ ਨਹੀਂ, ਸਾਡੇ ਲੋਕਾਂ ਨੂੰ ਸੁਰੱਖਿਆ ਦੀ ਵੱਧ ਲੋੜ ਹੈ।

ਉਨ੍ਹਾਂ ਕਿਹਾ ਕਿ ਜਦੋਂ ਪਵਿੱਤਰ ਕਾਲੀ ਵੇਈਂ ਦੇ ਆਲੇ-ਦੁਆਲੇ ਅਤੇ ਪੂਰੇ ਇਲਾਕੇ ਵਿਚ ਲਗਾਤਾਰ ਚੋਰੀਆਂ, ਲੁੱਟ-ਖੋਹ, ਨਸ਼ਿਆਂ ਅਤੇ ਹੋਰ ਅਪਰਾਧ ਵੱਧ ਰਹੇ ਹਨ, ਤਾਂ ਪੁਲਿਸ ਬਲ ਦਾ ਪਹਿਲਾ ਹੱਕ ਆਮ ਲੋਕਾਂ ਦਾ ਬਣਦਾ ਹੈ। ਸਰਕਾਰ ਲਈ ਔਖੇ ਸਵਾਲ। ਇਹ ਫ਼ੈਸਲਾ ਪੰਜਾਬ ਦੀ ਕਾਨੂੰਨ-ਵਿਵਸਥਾ 'ਤੇ ਕਈ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਕੀ ਪੰਜਾਬ ਦੇ ਥਾਣਿਆਂ ਵਿਚ ਪੁਲਿਸ ਮੁਲਾਜ਼ਮਾਂ ਦੀ ਇੰਨੀ ਘਾਟ ਹੋ ਚੁੱਕੀ ਹੈ ਕਿ ਇਕ ਸੰਸਦ ਮੈਂਬਰ ਦੇ ਗੰਨਮੈਨ ਵੀ ਥਾਣਿਆਂ ਦੀ ਡਿਊਟੀ ਲਈ ਲੋੜੀਂਦੇ ਹੋ ਗਏ ਹਨ? ਜੇ ਪੁਲਿਸ ਬਲ ਪੂਰਾ ਹੈ ਤਾਂ ਲੋਕ ਅਪਰਾਧ ਦੇ ਡਰ ਹੇਠ ਕਿਉਂ ਜੀ ਰਹੇ ਹਨ? ਜੇ ਪੁਲਿਸ ਬਲ ਘੱਟ ਹੈ ਤਾਂ ਹਜ਼ਾਰਾਂ ਸੁਰੱਖਿਆ ਕਰਮੀ ਵੀ.ਆਈ.ਪੀ. ਡਿਊਟੀਆਂ 'ਤੇ ਕਿਉਂ ਲੱਗੇ ਹੋਏ ਹਨ?

Ad Position 22
No active advertisement
ਪਿਛਲੀ ਖ਼ਬਰ ਡਾ. ਚੱਬੇਵਾਲ ਨੇ ਪ੍ਰਾਈਵੇਟ ਸਕੂਲਾਂ ਵਲੋਂ ਮਨਮਰਜ਼ੀ ਨਾਲ ਫ਼ੀਸਾਂ ’ਚ ਵਾਧੇ ਦਾ ਮਾਮਲਾ ਲੋਕ ਸਭਾ ਵਿਚ ਚੁੱਕਿਆ ਅਗਲੀ ਖ਼ਬਰ ਸਰਕਾਰੀ ਥਰਮਲਾਂ ਦੇ ਠੇਕਾ ਮੁਲਾਜ਼ਮਾਂ ਵਲੋਂ 29 ਜੁਲਾਈ ਤੋਂ ਮੁਕੰਮਲ ਹੜਤਾਲ ਦਾ ਐਲਾਨ
Ad Position 24