29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਕਸਬਾ ਚੋਗਾਵਾਂ 'ਚ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਤੇ ਪੁਲਿਸ ਦੇ ਪੁਤਲੇ ਫੂਕੇ

ਚੋਗਾਵਾਂ/ਅੰਮ੍ਰਿਤਸਰ, 28 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਬਰਨਾਲਾ ਵਿਚ ਸਫਾਈ ਕਰਮਚਾਰੀਆਂ 'ਤੇ ਕਥਿਤ ਪੁਲਿਸ ਲਾਠੀਚਾਰਜ ਦੇ ਵਿਰੋਧ...

Ad Position 21
No active advertisement
ਅਜੀਤ ਡੈਸਕ 28-07-2026

ਚੋਗਾਵਾਂ/ਅੰਮ੍ਰਿਤਸਰ, 28 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਬਰਨਾਲਾ ਵਿਚ ਸਫਾਈ ਕਰਮਚਾਰੀਆਂ 'ਤੇ ਕਥਿਤ ਪੁਲਿਸ ਲਾਠੀਚਾਰਜ ਦੇ ਵਿਰੋਧ ਵਿਚ ਕਸਬਾ ਚੋਗਾਵਾਂ ਦੇ ਚੌਂਕ ਵਿਖੇ ਪਾਵਨ ਵਾਲਮੀਕ ਤੀਰਥ ਐਕਸ਼ਨ ਕਮੇਟੀ ਭਾਰਤ ਰਾਜ ਸਾਂਝਾ ਐਕਸ਼ਨ ਫਰੰਟ ਪੰਜਾਬ ਵਲੋਂ ਗੁਰਮੇਜ ਸਿੰਘ ਦੀ ਅਗਵਾਈ ਹੇਠ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਧਾਨ ਸਰਵਨ ਸਿੰਘ ਗੱਬਰ, ਸੋਨੂ ਕੜਿਆਲ ਜ਼ਿਲ੍ਹਾ ਪ੍ਰਧਾਨ, ਮੈਡਮ ਪ੍ਰਵੀਨ ਕੌਰ ਜ਼ਿਲ੍ਹਾ ਪ੍ਰਧਾਨ, ਬੀਬੀ ਬੀਰ ਕੌਰ ਅਜਨਾਲਾ, ਦਿਲਬਾਗ ਸਿੰਘ ਕੋਲੋਵਾਲ, ਗੁਰਲਾਲ ਸਿੰਘ ਖਿਆਲਾ ਬਿੰਦਰ ਸਿੰਘ ਖਿਆਲਾ ਨੇ ਇੱਕ ਰੋਸ ਮਾਰਚ ਕੱਢਿਆ ਅਤੇ ਪੰਜਾਬ ਸਰਕਾਰ, ਡੀਐਸਪੀ ਅਤੇ ਐਸ.ਐਚ. ਓ ਬਰਨਾਲਾ ਦਾ ਪੁਤਲਾ ਸਾੜਿਆ। ਰੋਸ ਮੁਜ਼ਾਹਰੇ ਦੌਰਾਨ, ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਘਟਨਾ ਦੀ ਨਿਰਪੱਖ ਜਾਂਚ, ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਅਤੇ ਕਰਮਚਾਰੀਆਂ ਦੀਆਂ ਮੰਗਾਂ ਦੇ ਹੱਲ ਦੀ ਮੰਗ ਕੀਤੀ।

ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਬਰਨਾਲਾ ਵਿਚ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ 'ਤੇ ਕਥਿਤ ਲਾਠੀਚਾਰਜ ਜਮਹੂਰੀ ਹੱਕਾਂ ਦੀ ਉਲੰਘਣਾ ਹੈ। ਇਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਵਿਚ ਸਰਕਾਰ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਮੌਜੂਦਾ ਸਰਕਾਰ ਨੇ ''ਮਾਵਾਂ ਧੀਆਂ ਸਕੀਮ'' ਵਿਚ ਲੇਬਰ ਸੈਸ ਦਾ ਫੰਡ ਵਰਤਿਆ- ਐਨ. ਕੇ. ਸ਼ਰਮਾ ਅਗਲੀ ਖ਼ਬਰ ਡਾ. ਚੱਬੇਵਾਲ ਨੇ ਪ੍ਰਾਈਵੇਟ ਸਕੂਲਾਂ ਵਲੋਂ ਮਨਮਰਜ਼ੀ ਨਾਲ ਫ਼ੀਸਾਂ ’ਚ ਵਾਧੇ ਦਾ ਮਾਮਲਾ ਲੋਕ ਸਭਾ ਵਿਚ ਚੁੱਕਿਆ
Ad Position 24