29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਪਿੰਡ ਮਾਣੇਵਾਲ ਦੇ ਖੇਡ ਮੈੈਦਾਨ ’ਚੋਂ ਮਿਲੀ ਨੌਜਵਾਨ ਦੀ ਲਾਸ਼, ਪੁਲਿਸ ਵਲੋਂ 2 ਕਾਬੂ

ਮਾਛੀਵਾੜਾ ਸਾਹਿਬ (ਲੁਧਿਆਣਾ), 28 ਜੁਲਾਈ (ਰਾਜਦੀਪ ਸਿੰਘ ਅਲਬੇਲਾ) - ਨੇੜ੍ਹਲੇ ਪਿੰਡ ਮਾਣੇਵਾਲ ਦੇ ਨਿਵਾਸੀ ਨੌਜਵਾਨ ਗੁਰਬਖ਼ਸ ਸਿੰਘ ਦੀ ਲੰਘੀ...

Ad Position 21
No active advertisement
ਅਜੀਤ ਡੈਸਕ 28-07-2026

ਮਾਛੀਵਾੜਾ ਸਾਹਿਬ (ਲੁਧਿਆਣਾ), 28 ਜੁਲਾਈ (ਰਾਜਦੀਪ ਸਿੰਘ ਅਲਬੇਲਾ) - ਨੇੜ੍ਹਲੇ ਪਿੰਡ ਮਾਣੇਵਾਲ ਦੇ ਨਿਵਾਸੀ ਨੌਜਵਾਨ ਗੁਰਬਖ਼ਸ ਸਿੰਘ ਦੀ ਲੰਘੀ 22 ਜੁਲਾਈ ਦੀ ਦੇਰ ਰਾਤ ਨੂੰ ਭੇਤਭਰੇ ਢੰਗ ਨਾਲ ਮੌਤ ਹੋ ਗਈ ਸੀ ਜਿਸ ਦੀ ਲਾਸ਼ ਦੇਰ ਰਾਤ ਪਿੰਡ ਦੇ ਖੇਡ ਮੈਦਾਨ ’ਚੋਂ ਮਿਲੀ ਸੀ। ਮ੍ਰਿਤਕ ਦੇ ਭਰਾ ਨਿਰਮਲ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਸਦਾ ਭਰਾ ਗੁਰਬਖ਼ਸ ਸਿੰਘ ਕੰਬਾਇਨ ਚਲਾਉਣ ਦਾ ਕੰਮ ਕਰਦਾ ਹੈ।

22 ਜੁਲਾਈ ਦੀ ਦੇਰ ਰਾਤ ਉਸ ਨੂੰ ਪਤਾ ਲੱਗਾ ਕਿ ਉਸਦਾ ਭਰਾ ਗੁਰਬਖ਼ਸ ਸਿੰਘ ਖੇਡ ਮੈੈਦਾਨ ਵਿਚ ਬੇਹੋਸ਼ ਪਿਆ ਹੈ ਅਤੇ ਜਦੋਂ ਜਾ ਕੇ ਦੇਖਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਪਿੰਡ ਵਾਸੀਆਂ ਦੀ ਸਹਾਇਤਾ ਨਾਲ ਉਸਦੀ ਲਾਸ਼ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤੀ। ਮ੍ਰਿਤਕ ਦੇ ਭਰਾ ਨੇ ਪੁਲਿਸ ਨੂੰ ਦੱਸਿਆ ਕਿ ਸਾਡੇ ਪਿੰਡ ਦੇ ਵਾਸੀ ਰਣਜੀਤ ਸਿੰਘ ਨੇ ਉਸਦੇ ਭਰਾ ਨੂੰ ਕੋਈ ਜ਼ਹਿਰੀਲੀ ਵਸਤੂ ਖਿਲਾ ਦਿੱਤੀ ਹੈ ਜਿਸ ਕਾਰਨ ਉਸਦੀ ਮੌਤ ਹੋਈ।

ਪੁਲਿਸ ਵਲੋਂ ਲਾਸ਼ ਕਬਜੇ ਵਿਚ ਕਰ ਪੋਸਟਮਾਰਟਮ ਕਰਵਾ ਦਿੱਤਾ ਗਿਆ ਅਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ। ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਤਹਿਤ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਿਸਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਜਸਪਾਲ ਸਿੰਘ ਵਾਸੀ ਮਾਛੀਵਾੜਾ ਤੋਂ ਨਸ਼ਾ ਲੈ ਕੇ ਆਏ ਸਨ। ਪੁਲਿਸ ਵਲੋਂ ਜਸਪਾਲ ਸਿੰਘ ਨੂੰ ਵੀ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।

Ad Position 22
No active advertisement
ਪਿਛਲੀ ਖ਼ਬਰ 32 ਕਨਾਲ 16 ਮਰਲੇ ਜ਼ਮੀਨ ਟਰਾਂਸਫਰ ਕਰਨ ਦਾ ਦੋਸ਼, ਪਤੀ-ਪਤਨੀ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਡੀਨ ਪ੍ਰੋ. ਮੀਨਾਕਸ਼ੀ ਗੋਇਲ ਹੋਣਗੇ ਕਾਰਜਕਾਰੀ ਕੁਲਪਤੀ, ਨਿਯੁਕਤੀ ਦੇ ਨਿਰਦੇਸ਼ ਜਾਰੀ
Ad Position 24