28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਅਜਨਾਲਾ ਦੇ ਪਿੰਡ ਘੋਨੇਵਾਲਾ ਅਤੇ ਮੱਤੇਨੰਗਲ ਪੰਚਾਇਤਾਂ ਦੀ ਮੁੜ ਗਿਣਤੀ ਮੁਲਤਵੀ

ਅਜਨਾਲਾ (ਅੰਮ੍ਰਿਤਸਰ), 29 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਐਸ.ਡੀ.ਐਮ. ਅਜਨਾਲਾ ਡਾ. ਚਾਰੂਮਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਘੋਨੇਵਾਲਾ ਅਤੇ ਮੱਤੇਨੰਗਲ ਪੰਚਾਇਤਾਂ ਦੀ ਅੱਜ ਹੋਣ ਵਾਲੀ...

Ad Position 21
No active advertisement
ਅਜੀਤ ਡੈਸਕ 29-07-2026

ਅਜਨਾਲਾ (ਅੰਮ੍ਰਿਤਸਰ), 29 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਐਸ.ਡੀ.ਐਮ. ਅਜਨਾਲਾ ਡਾ. ਚਾਰੂਮਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਘੋਨੇਵਾਲਾ ਅਤੇ ਮੱਤੇਨੰਗਲ ਪੰਚਾਇਤਾਂ ਦੀ ਅੱਜ ਹੋਣ ਵਾਲੀ ਮੁੜ ਗਿਣਤੀ (ਰੀਕਾਊਂਟਿੰਗ) ਮੁਲਤਵੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਮੱਤੇਨੰਗਲ ਦੇ ਦਰਖ਼ਾਸਤਕਰਤਾ ਨੇ ਅੱਜ ਲਿਖਤੀ ਰੂਪ ਵਿਚ ਸੂਚਿਤ ਕੀਤਾ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਹੈ, ਇਸ ਕਾਰਨ ਉਥੇ ਹੋਣ ਵਾਲੀ ਮੁੜ ਗਿਣਤੀ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਡਾ. ਚਾਰੂਮਿਤਾ ਨੇ ਇਹ ਵੀ ਦੱਸਿਆ ਕਿ ਪਿੰਡ ਘੋਨੇਵਾਲਾ ਪੰਚਾਇਤ ਦੀ ਮੁੜ ਗਿਣਤੀ ਵੀ ਨਹੀਂ ਹੋ ਸਕੀ, ਕਿਉਂਕਿ ਇਸ ਸੰਬੰਧੀ ਲੋੜੀਂਦਾ ਰਿਕਾਰਡ ਉਪਲਬਧ ਨਹੀਂ ਹੋ ਸਕਿਆ। ਇਸ ਕਾਰਨ ਘੋਨੇਵਾਲਾ ਦੀ ਰੀਕਾਊਂਟਿੰਗ ਵੀ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮਾਮਲਿਆਂ ਵਿਚ ਅਗਲੀ ਕਾਰਵਾਈ ਨਿਯਮਾਂ ਅਨੁਸਾਰ ਕੀਤੀ ਜਾਵੇਗੀ ਅਤੇ ਨਵੀਂ ਤਰੀਕ ਬਾਰੇ ਸੰਬੰਧਿਤ ਧਿਰਾਂ ਨੂੰ ਸੂਚਿਤ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਕਤਲ ਮਾਮਲੇ ਚ ਗ੍ਰਿਫ਼ਤਾਰੀ ਨਾ ਹੋਣ 'ਤੇ ਭਾਕਿਯੂ ਕ੍ਰਾਂਤੀਕਾਰੀ ਵਲੋਂ ਧਰਨਾ ਅਗਲੀ ਖ਼ਬਰ ਪੁਲਿਸ ਨੇ 4 ਘੰਟਿਆਂ ਵਿਚ ਹੀ 2 ਨਾਬਾਲਗ ਲੜਕੀਆਂ ਨੂੰ ਸੁਰੱਖਿਅਤ ਕੀਤਾ ਬਰਾਮਦ
Ad Position 24