28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਅੱਠਵੀਂ ਦੀ ਵਿਦਿਆਰਥਣ ਜਸਨੀਤ ਜਿੰਦਗੀ ਦੀ ਜੰਗ ਹਾਰੀ

ਕਾਲਾ ਸੰਘਿਆਂ (ਕਪੂਰਥਲਾ), 29 ਜੁਲਾਈ (ਬਲਜੀਤ ਸਿੰਘ ਸੰਘਾ)- ਕਸਬੇ ਦੇ ਮੁਹੱਲਾ ਮੋਤੀ ਨਗਰ ਦੀ ਵਸਨੀਕ ਅੱਠਵੀਂ ਜਮਾਤ...

Ad Position 21
No active advertisement
ਅਜੀਤ ਡੈਸਕ 29-07-2026

ਕਾਲਾ ਸੰਘਿਆਂ (ਕਪੂਰਥਲਾ), 29 ਜੁਲਾਈ (ਬਲਜੀਤ ਸਿੰਘ ਸੰਘਾ)- ਕਸਬੇ ਦੇ ਮੁਹੱਲਾ ਮੋਤੀ ਨਗਰ ਦੀ ਵਸਨੀਕ ਅੱਠਵੀਂ ਜਮਾਤ ਦੀ ਵਿਦਿਆਰਥਣ ਕਰੀਬ ਡੇਢ ਮਹੀਨੇ ਤੋਂ ਜਲੰਧਰ ਦੇ ਨਿਜੀ ਹਸਪਤਾਲਾਂ ਵਿਖੇ ਬਿਮਾਰੀ ਨਾਲ ਲੜਦਿਆਂ ਆਖਿਰ ਜਿੰਦਗੀ ਦੀ ਜੰਗ ਹਾਰ ਗਈ। ਪਰਿਵਾਰ ਪਾਸੋਂ ਇਕੱਤਰ ਜਾਣਕਾਰੀ ਅਨੁਸਾਰ ਕਰੀਬ ਡੇਢ ਮਹੀਨਾ ਪਹਿਲਾਂ ਬੱਚੇ ਨੂੰ ਬਰੇਨ ਅਟੈਕ ਆਇਆ ਜਿਸ ਉਪਰੰਤ ਉਸ ਨੂੰ ਜਲੰਧਰ ਦੇ ਵੱਖ-ਵੱਖ ਹਸਪਤਾਲਾਂ 'ਚ ਇਲਾਜ ਲਈ ਰੱਖਿਆ ਗਿਆ।

ਇਕ ਮਹੀਨੇ ਤੋਂ ਵੱਧ ਸਮਾਂ ਸਰੀ ਰਾਮ ਹਸਪਤਾਲ ਵੈਂਟੀਨੇਟਰ ਤੇ ਰਹਿਣ ਵੀ ਬੱਚੀ ਆਪਣੇ ਆਪ ਨੂੰ ਬਚਾ ਨਹੀਂ ਸਕੀ। ਪਰਿਵਾਰ ਨੇ ਦੱਸਿਆ ਕਿ ਪੀ ਜੀ ਆਈ ਤੋਂ ਚੰਡੀਗੜ ਵੀ ਬੱਚੀ ਨੂੰ ਲੈ ਕੇ ਗਏ ਪਰ ਉਥੇ ਦਾਖ਼ਲ ਨਹੀਂ ਕੀਤਾ ਗਿਆ। ਪਰਿਵਾਰ ਨੇ ਕਿਹਾ ਕਿ ਜੇਕਰ ਬੱਚੀ ਨੂੰ ਪੀ.ਜੀ.ਆਈ. ਦਾਖ਼ਲ ਕਰ ਲਿਆ ਜਾਂਦਾ ਤਾਂ ਸ਼ਾਇਦ ਉਸ ਦੀ ਜ਼ਿੰਦਗੀ ਬਚ ਜਾਂਦੀ ਤੇ ਜਲੰਧਰ ਨਿੱਜੀ ਹਸਪਤਾਲ ਵਲੋਂ ਹੋਈ ਲੁੱਟ ਤੋਂ ਵੀ ਉਨ੍ਹਾਂ ਦਾ ਬਚਾਅ ਹੋ ਜਾਂਦਾ।

ਸਰਕਾਰੀ ਹਾਈ ਸਕੂਲ ਜਿੱਥੇ ਉਕਤ ਬੱਚੀ ਪੜਦੀ ਸੀ ਦੇ ਅਧਿਆਪਕਾਂ ਨੇ ਵੀ ਬਹੁਤ ਦੁਆਵਾਂ ਕੀਤੀਆਂ ਅਤੇ ਵਿਤੀ ਸਹਿਯੋਗ ਕੀਤਾ। ਫਰਜ਼ ਸੇਵਾ ਸੋਸਾਇਟੀ ਸਮੇਤ ਬਹੁਤ ਸਾਰੇ ਲੋਕਾਂ ਨੇ ਪਰਿਵਾਰ ਦੇ ਬੱਚੀ ਤੇ ਲੱਗੇ ਲੱਖਾਂ ਰੁਪਇਆਂ 'ਚ ਵਿੱਤੀ ਸਹਿਯੋਗ ਵੀ ਕੀਤਾ ਅਤੇ ਦੁਆਵਾਂ ਵੀ ਕੀਤੀਆਂ ਪਰ ਉਹ ਕਬੂਲ ਨਾ ਹੋ ਸਕੀਆਂ। ਅਧਿਆਪਕਾਂ ਨੇ ਕਿਹਾ ਕਿ ਬੱਚੀ ਜਸਨੀਤ ਨੇ ਸਕੂਲ ਦੇ ਇਕ ਸਮਾਗਮ ਵਿਚ ਝਾਂਸੀ ਦੀ ਰਾਣੀ ਦਾ ਰੋਲ ਕੀਤਾ ਸੀ ਜੋ ਬੇਹੱਦ ਪਸੰਦ ਕੀਤਾ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਬੋਰਡ ਦੇ ਆਊਟ ਸੋਰਸ ਮੁਲਾਜ਼ਮਾਂ ਵਲੋ ਸਫਾਈ ਸੇਵਕਾਂ ਦੀ ਹੜਤਾਲ ਦੀ ਹਮਾਇਤ ਅਗਲੀ ਖ਼ਬਰ ਸਫਾਈ ਕਰਮਚਾਰੀਆਂ ਵਲੋਂ ਪੰਜਾਬ ਬੰਦ ਦੇ ਸੱਦੇ ਤਹਿਤ ਸ੍ਰੀ ਅਨੰਦਪੁਰ ਸਾਹਿਬ ਦੇ ਬਾਜ਼ਾਰ ਅੱਜ ਰਹਿਣਗੇ ਬੰਦ
Ad Position 24