27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸਕੂਲ ਬੱਸ ਨਾਲ ਹੋਈ ਟਕੱਰ ’ਚ 2 ਵਿਦਿਆਰਥੀਆਂ ਦੀ ਮੌਤ

ਪਾਤੜਾਂ, (ਪਟਿਆਲਾ), 30 ਜੁਲਾਈ (ਜਗਦੀਸ਼ ਸਿੰਘ ਕੰਬੋਜ, ਗੁਰਇਕਬਾਲ ਸਿੰਘ ਖਾਲਸਾ)- ਪਾਤੜਾਂ ਹਿਸਾਰ ਰੋਡ ’ਤੇ ਮੋਟਰਸਾਇਕਲ ਸਵਾਰ 2 ਵਿਦਿਆਰਥੀਆਂ ਨਾਲ ਸਕੂਲ ਬੱਸ ਦੀ ਆਹਮੋ ਸਾਹਮਣੇ ਟੱਕਰ ਹੋ ਗਈ, ਜਿਸ ਨਾਲ ਇਕ ਵਿਦਿਆਰਥੀ ਦੀ ਮੌਕੇ ’ਤੇ ਮੌਤ ਹੋ ਗਈ...

Ad Position 21
No active advertisement
ਅਜੀਤ ਡੈਸਕ 30-07-2026

ਪਾਤੜਾਂ, (ਪਟਿਆਲਾ), 30 ਜੁਲਾਈ (ਜਗਦੀਸ਼ ਸਿੰਘ ਕੰਬੋਜ, ਗੁਰਇਕਬਾਲ ਸਿੰਘ ਖਾਲਸਾ)- ਪਾਤੜਾਂ ਹਿਸਾਰ ਰੋਡ ’ਤੇ ਮੋਟਰਸਾਇਕਲ ਸਵਾਰ 2 ਵਿਦਿਆਰਥੀਆਂ ਨਾਲ ਸਕੂਲ ਬੱਸ ਦੀ ਆਹਮੋ ਸਾਹਮਣੇ ਟੱਕਰ ਹੋ ਗਈ, ਜਿਸ ਨਾਲ ਇਕ ਵਿਦਿਆਰਥੀ ਦੀ ਮੌਕੇ ’ਤੇ ਮੌਤ ਹੋ ਗਈ ਜਦੋਂ ਕਿ ਦੂਜੇ ਵਿਦਿਆਰਥੀ ਨੇ ਹਸਪਤਾਲ ਵਿਚ ਜਾ ਕੇ ਦਮ ਤੋੜ ਦਿੱਤਾ। ਮ੍ਰਿਤਕ ਵਿਦਿਆਰਥੀ ਪ੍ਰਿੰਸ ਅਤੇ ਮੋਹਿਤ ਹਰਿਆਊ ਪਿੰਡ ਦੇ ਰਹਿਣ ਵਾਲੇ ਸਨ। ਇਸ ਹਦਾਸੇ ਮਗਰੋਂ ਰੋਹ ਵਿਚ ਆਏ ਪਿੰਡ ਦੇ ਲੋਕਾਂ ਨੇ ਸੜਕ ’ਤੇ ਧਰਨਾ ਲਗਾ ਦਿੱਤਾ, ਜਿਸ ਨਾਲ ਸਾਰੀ ਆਵਾਜਾਈ ਵਿਚ ਵਿਘਨ ਪੈ ਗਿਆ ਅਤੇ ਪਰਿਵਾਰਕ ਮੈਬਰਾਂ ਨੇ ਇਨਸਾਫ਼ ਮਿਲਣ ਤੱਕ ਧਰਨਾ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਬੇਅਦਬੀ ਐਕਟ ਸੋਧ ਮਾਮਲੇ ਵਿਚ ਸਰਕਾਰ ਵੱਲੋਂ ਭੇਜਿਆ ਜਵਾਬ ਰੱਦ ਅਗਲੀ ਖ਼ਬਰ ਕਾਂਗਰਸ ਤੇ ਹੋਰ ਵਿਰੋਧੀ ਸੰਸਦ ਮੈਂਬਰਾਂ ਵਲੋਂ ਸੰਸਦ ਦੇ ਬਾਹਰ ਰੋਸ ਪ੍ਰਦਰਸ਼ਨ
Ad Position 24