27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਜ਼ੀਰਕਪੁਰ ਵਿਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ

ਜ਼ੀਰਕਪੁਰ, 30 ਜੁਲਾਈ (ਮਨਿੰਦਰ ਸਿੰਘ)- ਸਫ਼ਾਈ ਸੇਵਕ ਯੂਨੀਅਨ ਦੇ ਸੱਦੇ 'ਤੇ ਅੱਜ ਪੰਜਾਬ ਬੰਦ ਨੂੰ ਜ਼ੀਰਕਪੁਰ ਵਿੱਚ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਸ਼ਹਿਰ ਦੇ ਜ਼ਿਆਦਾਤਰ....

Ad Position 21
No active advertisement
ਅਜੀਤ ਡੈਸਕ 30-07-2026

ਜ਼ੀਰਕਪੁਰ, 30 ਜੁਲਾਈ (ਮਨਿੰਦਰ ਸਿੰਘ)-  ਸਫ਼ਾਈ ਸੇਵਕ ਯੂਨੀਅਨ ਦੇ ਸੱਦੇ 'ਤੇ ਅੱਜ ਪੰਜਾਬ ਬੰਦ ਨੂੰ ਜ਼ੀਰਕਪੁਰ ਵਿੱਚ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰ ਬੰਦ ਰਹੇ ਅਤੇ ਸੜਕਾਂ ਖਾਲੀ ਨਜ਼ਰ ਆਈਆਂ। ਅੱਜ ਦੇ ਇਸ ਬੰਦ ਦੌਰਾਨ ਛੋਟੇ ਦੁਕਾਨਦਾਰਾਂ ਦੇ ਨਾਲ ਨਾਲ ਵੱਡੇ ਬ੍ਰਾਂਡ ਵੀ ਸਫ਼ਾਈ ਸੇਵਕ ਯੂਨੀਅਨ ਦੀ ਹਮਾਇਤ ਵਿੱਚ ਬੰਦ ਰਹੇ। ਅੱਜ ਦੇ ਇਸ ਬੰਦ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਵੀ ਹਮਾਇਤ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਯੂਨੀਅਨ ਬਰਨਾਲਾ ਲਾਠੀਚਾਰਜ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਅਤੇ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਕਈ ਦਿਨਾਂ ਤੋਂ ਧਰਨੇ 'ਤੇ ਬੈਠੇ ਹਨ।

Ad Position 22
No active advertisement
ਪਿਛਲੀ ਖ਼ਬਰ ਅਭਿਨਵ ਨੇਹਰਾ ਤਗਮੇ ਦੀ ਦੌੜ ਤੋਂ ਬਾਹਰ ਅਗਲੀ ਖ਼ਬਰ ਅੱਜ ਬੰਦ ਦੇ ਸੱਦੇ ਨੂੰ ਅੱਡਾ ਨਸਰਾਲਾ ਤੇ ਮੰਡਿਆਲ਼ਾਂ 'ਚ ਮਿਲਿਆ ਰਲਵਾ ਮਿਲਵਾਂ ਹੁੰਗਾਰਾ
Ad Position 24