27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਢਕੋਲੀ ਰੇਲਵੇ ਫਾਟਕ 'ਤੇ ਤਕਨੀਕੀ ਖ਼ਰਾਬੀ, ਕਰਮਚਾਰੀਆਂ ਦੀਆਂ ਚੇਤਾਵਨੀਆਂ ਦੇ ਬਾਵਜੂਦ ਲੋਕ ਕਰਦੇ ਰਹੇ ਟਰੈਕ ਪਾਰ

ਜ਼ੀਰਕਪੁਰ (ਮੋਹਾਲੀ), 30 ਜੁਲਾਈ- ਜ਼ੀਰਕਪੁਰ ਦੇ ਢਕੋਲੀ ਰੇਲਵੇ ਫਾਟਕ 'ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ..

Ad Position 21
No active advertisement
ਅਜੀਤ ਡੈਸਕ 30-07-2026

ਜ਼ੀਰਕਪੁਰ (ਮੋਹਾਲੀ), 30 ਜੁਲਾਈ- ਜ਼ੀਰਕਪੁਰ ਦੇ ਢਕੋਲੀ ਰੇਲਵੇ ਫਾਟਕ 'ਤੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਫਾਟਕ ਵਿਚ ਅਚਾਨਕ ਤਕਨੀਕੀ ਖ਼ਰਾਬੀ ਆ ਗਈ। ਇਸ ਕਾਰਨ ਰੇਲਵੇ ਫਾਟਕ ਪੂਰੀ ਤਰ੍ਹਾਂ ਬੰਦ ਨਹੀਂ ਹੋ ਸਕਿਆ। ਇਸੇ ਦੌਰਾਨ ਇਕ ਰੇਲਗੱਡੀ ਦੇ ਟਰੈਕ ਤੋਂ ਲੰਘਣ ਦੀ ਸੂਚਨਾ ਮਿਲਣ ਕਾਰਨ ਮੌਕੇ 'ਤੇ ਤਣਾਅ ਵਾਲਾ ਮਾਹੌਲ ਬਣ ਗਿਆ। ਮੌਕੇ 'ਤੇ ਮੌਜੂਦ ਰੇਲਵੇ ਕਰਮਚਾਰੀਆਂ ਨੇ ਲੋਕਾਂ ਨੂੰ ਵਾਰ-ਵਾਰ ਰੁਕਣ ਅਤੇ ਟਰੈਕ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਦੱਸਿਆ ਕਿ ਰੇਲਗੱਡੀ ਆ ਰਹੀ ਹੈ ਅਤੇ ਫਾਟਕ ਵਿਚ ਤਕਨੀਕੀ ਖ਼ਰਾਬੀ ਹੈ, ਇਸ ਲਈ ਕੋਈ ਵੀ ਵਿਅਕਤੀ ਟਰੈਕ ਪਾਰ ਨਾ ਕਰੇ।

ਇਸ ਦੇ ਬਾਵਜੂਦ ਕਈ ਦੋਪਹੀਆ ਵਾਹਨ ਚਾਲਕ ਅਤੇ ਰਾਹਗੀਰ ਜਲਦਬਾਜ਼ੀ ਕਰਦੇ ਹੋਏ ਟਰੈਕ ਪਾਰ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਲੋਕਾਂ ਦੀ ਇਹ ਲਾਪਰਵਾਹੀ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ। ਖੁਸ਼ਕਿਸਮਤੀ ਨਾਲ ਰੇਲਵੇ ਕਰਮਚਾਰੀਆਂ ਦੀ ਸੂਝਬੂਝ ਅਤੇ ਚੌਕਸੀ ਕਾਰਨ ਰੇਲਗੱਡੀ ਸੁਰੱਖਿਅਤ ਢੰਗ ਨਾਲ ਲੰਘ ਗਈ ਅਤੇ ਕੋਈ ਅਣਹੋਣੀ ਨਹੀਂ ਵਾਪਰੀ।

ਇਹ ਘਟਨਾ ਇਕ ਵਾਰ ਫਿਰ ਸਾਬਤ ਕਰਦੀ ਹੈ ਕਿ ਰੇਲਵੇ ਫਾਟਕਾਂ 'ਤੇ ਨਿਯਮਾਂ ਦੀ ਪਾਲਣਾ ਕਰਨੀ ਬੇਹੱਦ ਜ਼ਰੂਰੀ ਹੈ। ਕੁਝ ਪਲਾਂ ਦੀ ਉਡੀਕ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਬਚਾ ਸਕਦੀ ਹੈ, ਜਦਕਿ ਜਲਦਬਾਜ਼ੀ ਜਾਨਲੇਵਾ ਸਾਬਤ ਹੋ ਸਕਦੀ ਹੈ।

Ad Position 22
No active advertisement
ਪਿਛਲੀ ਖ਼ਬਰ ਸੜਕ ’ਤੇ ਡਿੱਗੇ ਮੋਟਰਸਾਈਕਲ ਸਵਾਰ ਵਿਅਕਤੀ ਉੱਪਰੋਂ ਕੋਈ ਵਾਹਨ ਲੰਘਣ ਕਾਰਨ ਮੌਕੇ ’ਤੇ ਹੋਈ ਮੌਤ ਅਗਲੀ ਖ਼ਬਰ ਨਗਰ ਪਾਲਿਕਾ ਕਰਮਚਾਰੀ ਸੰਗਠਨ ਤੇ ਹੋਰ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੌਰਾਨ ਸ਼ਹਿਰ ਵਿਚ ਕੱਢਿਆ ਗਿਆ ਰੋਸ ਮਾਰਚ
Ad Position 24