05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਅੱਜ ਪੰਜਾਬ ਕਾਂਗਰਸ ਵਲੋਂ ਭੂਪੇਸ਼ ਬਘੇਲ ਦੀ ਅਗਵਾਈ ਵਿਚ 'ਹਰ ਬੂਥ, ਕਾਂਗਰਸ ਮਜ਼ਬੂਤ' ਪ੍ਰੋਗਰਾਮ ਦੀ ਸ਼ੁਰੂਆਤ

ਚੰਡੀਗੜ੍ਹ, (ਸੰਤਾਸ਼ੂ, ਗੁਰਪ੍ਰੀਤ) 31 ਜੁਲਾਈ- "ਅੱਜ ਪੰਜਾਬ ਕਾਂਗਰਸ ਵਲੋਂ ਭੂਪੇਸ਼ ਬਘੇਲ ਦੀ ਅਗਵਾਈ ਵਿਚ...

Ad Position 21
No active advertisement
ਅਜੀਤ ਡੈਸਕ 31-07-2026

ਚੰਡੀਗੜ੍ਹ, (ਸੰਤਾਸ਼ੂ, ਗੁਰਪ੍ਰੀਤ) 31 ਜੁਲਾਈ- "ਅੱਜ ਪੰਜਾਬ ਕਾਂਗਰਸ ਵਲੋਂ ਭੂਪੇਸ਼ ਬਘੇਲ ਦੀ ਅਗਵਾਈ ਵਿਚ 'ਹਰ ਬੂਥ, ਕਾਂਗਰਸ ਮਜ਼ਬੂਤ' ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਅੱਜ ਸਵੇਰੇ ਫ਼ਤਿਹਗੜ੍ਹ ਸਾਹਿਬ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਹੁਣ ਮੋਹਾਲੀ ਵਿਚ ਇਸ ਦੀ ਮੀਟਿੰਗ ਚੱਲ ਰਹੀ ਹੈ। ਪੰਜਾਬ ਦੇ ਵੱਖ-ਵੱਖ 18 ਜ਼ਿਲ੍ਹਿਆਂ ਵਿਚ ਇਹ ਪ੍ਰੋਗਰਾਮ ਲਗਾਤਾਰ ਕਰਵਾਏ ਜਾਣਗੇ। ਆਉਣ ਵਾਲੇ ਦਿਨਾਂ ਵਿਚ ਇਹ ਪ੍ਰੋਗਰਾਮ ਵਿਧਾਨ ਸਭਾ ਪੱਧਰ ਤੱਕ ਲਿਜਾਏ ਜਾਣਗੇ।"

ਇਸ ਦੌਰਾਨ ਭੂਪੇਸ਼ ਬਘੇਲ, ਇੰਚਾਰਜ ਪੰਜਾਬ ਕਾਂਗਰਸ ਨੇ ਕਿਹਾ ਕਿ ਇਹ ਪ੍ਰੋਗਰਾਮ ਬੂਥ ਪੱਧਰ ਤੱਕ ਪਹੁੰਚਣ ਲਈ ਕੀਤਾ ਜਾ ਰਿਹਾ ਹੈ, ਜਿਸ ਵਿਚ ਬਲਾਕ ਪੱਧਰ ਤੋਂ ਬਲਾਕ ਪਰਿਸ਼ਦ ਤੱਕ ਦੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸਾਡੇ ਨੌਜਵਾਨ ਵਰਕਰ ਇਸ ਵਿਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। 15 ਅਗਸਤ ਤੋਂ ਬਾਅਦ ਰਾਹੁਲ ਗਾਂਧੀ ਅਤੇ ਖੜਗੇ ਜੀ ਦਾ ਸਮਾਂ ਲਿਆ ਜਾਵੇਗਾ ਅਤੇ ਪੰਜਾਬ ਵਿਚ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ। ਇਸ ਸਮੇਂ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਮਾੜੀ ਹੈ। ਕੇਂਦਰ ਅਤੇ ਰਾਜ ਵਿਚ ਬੈਠੀਆਂ ਸਰਕਾਰਾਂ ਤੋਂ ਆਮ ਲੋਕ ਪਰੇਸ਼ਾਨ ਹਨ, ਇਸ ਲਈ ਇਸ ਸਮੇਂ ਕਾਂਗਰਸ ਹੀ ਇੱਕਮਾਤਰ ਵਿਕਲਪ ਹੈ।

ਸਾਡੇ ਵਰਕਰ ਨਿਸ਼ਾਨਾ ਮਿੱਥ ਚੁੱਕੇ ਹਨ ਕਿ ਸੂਬੇ ਵਿਚ ਸਰਕਾਰ ਬਣਾਉਣੀ ਹੈ ਅਤੇ ਬਿਨਾਂ ਸੱਜੇ-ਖੱਬੇ ਵੇਖੇ ਇਸ ਵਿਚ ਜੁਟ ਗਏ ਹਨ। ਹੁਣ ਮਾਈਕ੍ਰੋ-ਮੈਨੇਜਮੈਂਟ ਦਾ ਜ਼ਮਾਨਾ ਹੈ, ਹੁਣ ਲੋਕਾਂ ਦੇ ਘਰ-ਘਰ ਤੱਕ ਜਾਣ ਦਾ ਸਮਾਂ ਹੈ; ਪਹਿਲਾਂ ਚੱਲ ਜਾਂਦਾ ਸੀ ਪਰ ਹੁਣ ਨਹੀਂ।

ਮੈਂ ਪਿਛਲੇ ਦੌਰੇ ਦੌਰਾਨ ਕਾਂਗਰਸ ਦੇ ਸਾਰੇ ਆਗੂਆਂ ਨਾਲ ਮਿਲਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ। ਉਸ ਤੋਂ ਬਾਅਦ ਮੈਂ ਦਿੱਲੀ ਜਾ ਕੇ ਸਾਰੀ ਗੱਲ ਹਾਈਕਮਾਨ ਨੂੰ ਦੱਸ ਦਿੱਤੀ ਅਤੇ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਾਰੇ ਆਗੂਆਂ ਨੂੰ ਹਾਈਕਮਾਨ ਨੇ ਸਿੱਧਾ ਨਿਰਦੇਸ਼ ਦਿੱਤਾ ਹੈ ਕਿ ਚੋਣਾਂ ਦੀ ਤਿਆਰੀ ਕੀਤੀ ਜਾਵੇ।"

Ad Position 22
No active advertisement
ਪਿਛਲੀ ਖ਼ਬਰ 1 ਅਗਸਤ ਨੂੰ 40 ਲੱਖ ਮਹਿਲਾਵਾਂ ਦੇ ਫੋਨਾਂ ਤੇ ਫਿਰ ਹੋਵੇਗੀ ਟੂੰ ਟੂੰ- ਮੁੱਖ ਮੰਤਰੀ ਮਾਨ ਅਗਲੀ ਖ਼ਬਰ ਮਾਲਵਿੰਦਰ ਸਿੰਘ ਕੰਗ ਨੇ ਮਾਣਯੋਗ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ
Ad Position 24
No active advertisement