05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਲਾਲੜੂ 'ਚ ਨਾਜਾਇਜ਼ ਪਟਾਖਾ ਫੈਕਟਰੀ 'ਤੇ ਪੁਲਿਸ ਦਾ ਛਾਪਾ, ਭਾਰੀ ਮਾਤਰਾ 'ਚ ਸਮਾਨ ਬਰਾਮਦ, ਦੋ ਕਾਬੂ, ਇਕ ਫ਼ਰਾਰ

ਡੇਰਾਬੱਸੀ (ਮੋਹਾਲੀ), 31 ਜੁਲਾਈ- ਤਿਉਹਾਰਾਂ ਤੋਂ ਪਹਿਲਾਂ ਲਾਲੜੂ ਪੁਲਿਸ ਨੇ ਵੱਡੀ ਕਾਰਵਾਈ...

Ad Position 21
No active advertisement
ਅਜੀਤ ਡੈਸਕ 31-07-2026

ਡੇਰਾਬੱਸੀ (ਮੋਹਾਲੀ), 31 ਜੁਲਾਈ- ਤਿਉਹਾਰਾਂ ਤੋਂ ਪਹਿਲਾਂ ਲਾਲੜੂ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਰਿਹਾਇਸ਼ੀ ਇਲਾਕੇ ਵਿਚ ਕਥਿਤ ਤੌਰ 'ਤੇ ਗੈਰਕਾਨੂੰਨੀ ਢੰਗ ਨਾਲ ਪਟਾਖੇ ਬਣਾਉਣ ਅਤੇ ਸਟੋਰ ਕਰਨ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿਚ ਪਟਾਖੇ, ਵਿਸਫੋਟਕ ਸਮੱਗਰੀ ਅਤੇ ਪਟਾਖੇ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਕੱਚਾ ਮਾਲ ਬਰਾਮਦ ਕੀਤਾ। ਮਾਮਲੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇਕ ਹੋਰ ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ।

ਐੱਸ.ਐੱਸ.ਪੀ ਐੱਸ.ਏ.ਐੱਸ. ਨਗਰ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਲਾਲੜੂ ਦੇ ਡਹਿਰ ਰੋਡ ਸਥਿਤ ਬਾਣੀਆ ਟ੍ਰੇਡਿੰਗ ਅਤੇ ਇਸ ਨਾਲ ਸੰਬੰਧਤ ਮਕਾਨ 'ਤੇ ਛਾਪਾ ਮਾਰਿਆ ਗਿਆ। ਤਲਾਸ਼ੀ ਦੌਰਾਨ 54 ਵੱਡੇ ਅਤੇ 84 ਛੋਟੇ ਡੱਬਿਆਂ ਵਿਚ ਪਟਾਖੇ, 25 ਬੋਰੀਆਂ ਗੰਧਕ, ਪੋਟਾਸ਼, ਸਲਫਰ ਅਤੇ ਪਟਾਖੇ ਬਣਾਉਣ ਲਈ ਵਰਤੀ ਜਾਣ ਵਾਲੀ ਹੋਰ ਸਮੱਗਰੀ ਬਰਾਮਦ ਹੋਈ। ਦੁਕਾਨ ਤੋਂ ਵੀ ਵੱਖ-ਵੱਖ ਕਿਸਮ ਦੇ ਪਟਾਖੇ ਜ਼ਬਤ ਕੀਤੇ ਗਏ।

ਪੁਲਿਸ ਮੁਤਾਬਕ ਮੌਕੇ 'ਤੇ ਮੌਜੂਦ ਅਕਸ਼ੈ ਗੁਪਤਾ ਅਤੇ ਅਕਸ਼ਿਤ ਗੁਪਤਾ ਪਟਾਖੇ ਬਣਾਉਣ ਜਾਂ ਸਟੋਰ ਕਰਨ ਸਬੰਧੀ ਕੋਈ ਵੈਧ ਲਾਇਸੈਂਸ ਪੇਸ਼ ਨਹੀਂ ਕਰ ਸਕੇ। ਇਸ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਵਿਸਫੋਟਕ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਤੀਜਾ ਮੁਲਜ਼ਮ ਸੰਜੇ ਗੁਪਤਾ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਘਣੀ ਅਬਾਦੀ ਵਾਲੇ ਇਲਾਕੇ ਵਿਚ ਬਿਨਾਂ ਲਾਇਸੈਂਸ ਇੰਨੀ ਵੱਡੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਰੱਖਣਾ ਆਮ ਲੋਕਾਂ ਦੀ ਜਾਨ-ਮਾਲ ਲਈ ਵੱਡਾ ਖ਼ਤਰਾ ਸੀ। ਦੋਵਾਂ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਇਸ ਗੈਰਕਾਨੂੰਨੀ ਧੰਦੇ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਸਪਲਾਈ ਨੈੱਟਵਰਕ ਬਾਰੇ ਅਹਿਮ ਖੁਲਾਸਿਆਂ ਦੀ ਉਮੀਦ ਜਤਾਈ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਅਸਾਮ ਵਿਚ ਯੂਨਾਈਟਿਡ ਸਿੱਖਸ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਮੁਹਿੰਮ ਸ਼ੁਰੂ ਅਗਲੀ ਖ਼ਬਰ 1 ਅਗਸਤ ਨੂੰ 40 ਲੱਖ ਮਹਿਲਾਵਾਂ ਦੇ ਫੋਨਾਂ ਤੇ ਫਿਰ ਹੋਵੇਗੀ ਟੂੰ ਟੂੰ- ਮੁੱਖ ਮੰਤਰੀ ਮਾਨ
Ad Position 24
No active advertisement