03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਜਲੰਧਰ ਵਿਖੇ ਟਰੇਨ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ ਹੋਈ

ਜਲੰਧਰ, 31 ਜੁਲਾਈ (ਦਵਿੰਦਰ) - ਜਲੰਧਰ ਦੇ ਡੀ.ਏ.ਵੀ. ਹਾਰਟ ਰੇਲਵੇ ਸਟੇਸ਼ਨ ਨੇੜੇ ਰੇਲਵੇ...

Ad Position 21
No active advertisement
ਅਜੀਤ ਡੈਸਕ 31-07-2026

ਜਲੰਧਰ, 31 ਜੁਲਾਈ (ਦਵਿੰਦਰ) - ਜਲੰਧਰ ਦੇ ਡੀ.ਏ.ਵੀ. ਹਾਰਟ ਰੇਲਵੇ ਸਟੇਸ਼ਨ ਨੇੜੇ ਰੇਲਵੇ ਲਾਈਨ 'ਤੇ ਟਰੇਨ ਦੀ ਲਪੇਟ 'ਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਹ ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਕੁਮਾਰ ਉਰਫ ਟਿੰਕੂ ਵਾਸੀ ਵਿਜੇਪੁਰ ਜੰਮੂ ਵਜੋਂ ਹੋਈ ਹੈ। ਉਹ ਪਿਛਲੇ ਚਾਰ ਸਾਲਾਂ ਤੋਂ ਜਲੰਧਰ ਵਿਚ ਰਹਿ ਰਿਹਾ ਸੀ ਅਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ। ਜੀਆਰਪੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾਇਆ ਹੈ।

ਮ੍ਰਿਤਕ ਦੇ ਮਾਲਕ ਸੌਰਭ ਨੇ ਦੱਸਿਆ ਕਿ ਉਸਦੀ ਸਬਜ਼ੀ ਦੀ ਦੁਕਾਨ ਸੀ ਅਤੇ ਸੁਖਵਿੰਦਰ ਪਿਛਲੇ ਚਾਰ ਸਾਲਾਂ ਤੋਂ ਉਸਦੀ ਦੁਕਾਨ 'ਤੇ ਕੰਮ ਕਰਦਾ ਸੀ। ਉਹ ਸ਼ਾਮ 5:30 ਵਜੇ ਦੁਕਾਨ ਬੰਦ ਕਰਕੇ ਘਰ ਲਈ ਰਵਾਨਾ ਹੋ ਗਿਆ। ਜਦੋਂ ਉਹ ਡੀਏਵੀ ਹਾਰਟ ਰੇਲਵੇ ਲਾਈਨਾਂ ਨੇੜੇ ਪਹੁੰਚਿਆ ਤਾਂ ਕਿਸੇ ਨੇ ਫ਼ੋਨ ਕੀਤਾ ਅਤੇ ਉਹ ਸੁਣ ਰਿਹਾ ਸੀ ਕਿ ਦੂਜੇ ਪਾਸਿਓਂ ਰੇਲ ਗੱਡੀ ਆ ਗਈ। ਲੋਕਾਂ ਨੇ ਉਸ ਨੂੰ ਕਾਫੀ ਰੌਲਾ ਪਾਇਆ ਪਰ ਉਸ ਨੂੰ ਅਹਿਸਾਸ ਨਹੀਂ ਹੋਇਆ ਅਤੇ ਉਹ ਟਰੇਨ ਦੀ ਲਪੇਟ 'ਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

Ad Position 22
No active advertisement
ਪਿਛਲੀ ਖ਼ਬਰ ਆਲੂਆਂ ਦੀਆਂ ਬੋਰੀਆਂ ਹੇਠ ਲੁਕਾਈਆਂ 307 ਪੇਟੀਆਂ ਸ਼ਰਾਬ ਬਰਾਮਦ, ਦੋ ਤਸਕਰ ਕਾਬੂ ਅਗਲੀ ਖ਼ਬਰ ਕੁਲਗਾਮ ਵਿਚ ਅੱਤਵਾਦੀਆਂ ਵਲੋਂ ਕੀਤੀ ਗੋਲੀਬਾਰੀ ਵਿਚ ਇਕ ਗੈਰ-ਸਥਾਨਕ ਕਰਮਚਾਰੀ ਦੀ ਮੌਤ
Ad Position 24
No active advertisement