02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਗਰੈਂਡ ਵਾਕ ਦੇ ਬਾਹਰ ਗੋਲੀ ਚੱਲਣ ਦੇ ਮਾਮਲੇ ਵਿਚ ਪੁਲਿਸ ਨੇ ਅੱਠ ਨੌਜਵਾਨਾਂ ਖਿਲਾਫ਼ ਕੀਤਾ ਕੇਸ ਦਰਜ

ਲੁਧਿਆਣਾ, 31 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਗਰੈਂਡ ਵਾਕ ਮਾਲ ਦੇ ਬਾਹਰ...

Ad Position 21
No active advertisement
ਅਜੀਤ ਡੈਸਕ 31-07-2026

ਲੁਧਿਆਣਾ, 31 ਜੁਲਾਈ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਗਰੈਂਡ ਵਾਕ ਮਾਲ ਦੇ ਬਾਹਰ ਅੱਜ ਦੇਰ ਸ਼ਾਮ ਗੋਲੀ ਚੱਲਣ ਦੀ ਘਟਨਾ ਵਿਚ ਪੁਲਿਸ ਨੇ ਅੱਠ ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ ਜਿਨ੍ਹਾਂ ਵਿਚ ਦੋਵਾਂ ਧਿਰਾਂ ਦੇ ਨੌਜਵਾਨ ਸ਼ਾਮਿਲ ਹਨ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪੁਲਿਸ ਮੁਲਾਜ਼ਮ ਜਗਰਾਜ ਸਿੰਘ ਦੀ ਸ਼ਿਕਾਇਤ ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਵਲੋਂ ਆਰੀਅਨ ਧਾਲੀਵਾਲ ਨਿਖਿਲ ਗੁਰਸੇਵਕ ਸਿੰਘ ਅਤੇ ਚੰਨ ਗਰੇਵਾਲ ਤੋਂ ਇਲਾਵਾ ਤਿੰਨ ਅਣਪਛਾਤੇ ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ।

ਪੁਲਿਸ ਅਨੁਸਾਰ ਗੋਲੀਆਂ ਦੋਵਾਂ ਪਾਸੇ ਚਲਾਈਆਂ ਗਈਆਂ ਸਨ ਇਨ੍ਹਾਂ ਤੋਂ ਨੌਜਵਾਨਾਂ ਦੇ ਗੁੱਟਾਂ ਵਿਚਾਲੇ ਆਪਸੀ ਰੰਜਿਸ਼ ਦੱਸੀ ਜਾ ਰਹੀ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

Ad Position 22
No active advertisement
ਪਿਛਲੀ ਖ਼ਬਰ ਉੱਘੇ ਫੁੱਟਬਾਲ ਖ਼ਿਡਾਰੀ ਫ੍ਰੈਂਕੋ ਬਰੇਸੀ ਦਾ ਦਿਹਾਂਤ ਅਗਲੀ ਖ਼ਬਰ ਆਲੂਆਂ ਦੀਆਂ ਬੋਰੀਆਂ ਹੇਠ ਲੁਕਾਈਆਂ 307 ਪੇਟੀਆਂ ਸ਼ਰਾਬ ਬਰਾਮਦ, ਦੋ ਤਸਕਰ ਕਾਬੂ
Ad Position 24
No active advertisement