ਮਾਛੀਵਾੜਾ ਸਾਹਿਬ (ਲੁਧਿਆਣਾ), 3 ਅਗਸਤ (ਮਨੋਜ ਕੁਮਾਰ) - ਪਹਿਲਾਂ ਖੇਤਾਂ ਵਿਚੋ ਮੋਟਰਾਂ ਦਾ ਚੋਰੀ ਹੋਣਾ ਆਮ ਸੀ ਪਰ ਹੁਣ ਖੰਭਿਆਂ 'ਤੇ ਲੱਗੇ ਟਰਾਂਸਫਾਰਮਰ ਵੀ ਚੋਰੀ ਹੋਣ ਨਾਲ ਕਿਸਾਨਾਂ ਨੂੰ ਨਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਟਰਾਂਸਫਾਰਮਰ ਪਿੰਡ ਰੱਤੀਪੁਰ ਲਿੰਕ ਰੋਡ ਤੇ ਕਿਸਾਨ ਸਵਰਨ ਸਿੰਘ ਗਿੱਲ ਦੇ ਖੇਤਾ ਵਿਚੋ ਚੋਰੀ ਹੋ ਗਿਆ। ਪਾਵਰਕਾਮ ਅਧੀਨ ਲੱਗੇ ਇਸ ਟਰਾਂਸਫਾਰਮਰ ਵਿਚੋ ਚੋਰ ਕੀਮਤੀ ਤਾਂਬਾ ਤੇ ਹੋਰ ਜ਼ਰੂਰੀ ਸਮਾਨ ਚੋਰੀ ਕਰਕੇ ਲੈ ਗਏ ਜਦੋਂ ਕਿ ਇਸ ਵਿਚੋਂ ਨਿਕਲਿਆ ਕੈਮੀਕਲ ਖੇਤਾ ਵਿਚ ਫੈਲ ਗਿਆ ਤੇ ਕਾਫੀ ਹਿੱਸੇ ਵਿਚ ਖੜੀ ਝੋਨੇ ਦੀ ਫ਼ਸਲ ਖ਼ਤਮ ਹੋ ਗਈ। ਹਾਲਕਿ ਟਰਾਂਸਫਾਰਮਰ ਚੋਰੀ ਦਾ ਇਹ ਮਾਮਲਾ 15 ਦਿਨਾਂ ਵਿਚ ਦੂਸਰੀ ਵਾਰ ਹੈ। ਸਵਰਨ ਸਿੰਘ ਨੇ ਪੁਲਿਸ ਪੑਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਰਾਤ ਸਮੇਂ ਪੁਲਿਸ ਦੀ ਗਸ਼ਤ ਨੂੰ ਵਧਾਵੇ ਤਾਂ ਕਿ ਅਜਿਹੇ ਨੁਕਸਾਨ ਤੋ ਬੱਚਿਆਂ ਜਾਂ ਸਕੇ।
ਤਾਜ਼ਾ ਖ਼ਬਰਾਂ
Free
ਖੇਤਾਂ ਵਿਚੋ ਮੋਟਰਾਂ ਦੇ ਨਾਲ ਨਾਲ ਟਰਾਂਸਫਾਰਮਰ ਵੀ ਚੋਰੀ
ਮਾਛੀਵਾੜਾ ਸਾਹਿਬ (ਲੁਧਿਆਣਾ), 3 ਅਗਸਤ (ਮਨੋਜ ਕੁਮਾਰ) - ਪਹਿਲਾਂ ਖੇਤਾਂ ਵਿਚੋ ਮੋਟਰਾਂ ਦਾ ਚੋਰੀ ਹੋਣਾ ਆਮ ਸੀ ਪਰ ਹੁਣ ਖੰਭਿਆਂ 'ਤੇ ਲੱਗੇ ਟਰਾਂਫਾਰਮਰ ਵੀ ਚੋਰੀ ਹੋਣ ਨਾਲ ਕਿਸਾਨਾਂ ਨੂੰ ਨਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਟਰਾਸਫਾਰਮਰ...
ਅਜੀਤ ਡੈਸਕ
03-08-2026